ਭਾਰ ਘਟਾਉਣ ਲਈ ਕਾਰਗਾਰ ਸਾਬਿਤ ਹੁੰਦੀ ਹੈ 'ਮੂੰਗਫਲੀ', ਜਾਣੋ ਹੋਰ ਵੀ ਫਾਇਦੇ

By  Jashan A November 24th 2019 05:54 PM -- Updated: November 24th 2019 05:58 PM

ਭਾਰ ਘਟਾਉਣ ਲਈ ਕਾਰਗਾਰ ਸਾਬਿਤ ਹੁੰਦੀ ਹੈ 'ਮੂੰਗਫਲੀ', ਜਾਣੋ ਹੋਰ ਵੀ ਫਾਇਦੇ,ਸਸਤੇ ਬਦਾਮ ਦੇ ਨਾਮ ਵਜੋਂ ਜਾਣੀ ਜਾਂਦੀ ਮੂੰਗਫਲੀ ਦੇ ਅਨੇਕਾਂ ਫਾਇਦੇ ਹਨ। ਇਸ 'ਚ ਉਹ ਸਾਰੇ ਤੱਤ ਪਾਏ ਜਾਂਦੇ ਹਨ, ਜੋ ਬਦਾਮ 'ਚ ਮੌਜੂਦ ਹੁੰਦੇ ਹਨ। ਇਸ 'ਚ ਕਾਫੀ ਮਾਤਰਾ 'ਚ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਸਰੀਰਕ ਵਾਧੇ ਲਈ ਬਹੁਤ ਜ਼ਰੂਰੀ ਹੈ। ਮਾਹਰਾਂ ਮੁਤਾਬਕ ਇਸ ਦਾ ਸਭ ਤੋਂ ਵੱਡਾ ਫਾਇਦਾ ਲੋਕਾਂ ਨੂੰ ਭਾਰ ਘਟਾਉਣ ਲਈ ਹੁੰਦਾ ਹੈ।

Penutsਡਾਇਬਟੀਜ਼ ਨੂੰ ਦੂਰ ਕਰਦੀ ਹੈ ਮੂੰਗਫਲੀ: ਮੂੰਗਫਲੀ 'ਚ ਵੱਡੀ ਮਾਤਰਾ 'ਚ ਮਿਨਰਲਸ ਵੀ ਪਾਏ ਜਾਂਦੇ ਹਨ ਤੇ ਇਹ ਕਾਰਬੋਹਾਈਡਰੇਟ, ਮੈਟਾਬਲੀਜ਼ਮ, ਕੈਲਸ਼ੀਅਮ ਅਤੇ ਬਲੱਡ ਸ਼ੂਗਰ ਨੂੰ ਰੈਗੂਲੇਟ ਕਰਦੇ ਹਨ।ਜੇਕਰ ਤੁਹਾਨੂੰ ਡਾਇਬਟੀਜ਼ ਹੈ ਤਾਂ ਆਪਣੇ ਡਾਕਟਰ ਦੀ ਸਲਾਹ ਲੈ ਕੇ ਮੂੰਗਫਲੀ ਖਾ ਸਕਦੇ ਹੋ।

ਭਾਰ ਘਟਾਉਣ 'ਚ ਲਾਹੇਵੰਦ: ਮੂੰਗਫਲੀ ਭਾਰ ਘੱਟ ਕਰਨ 'ਚ ਬਹੁਤ ਮਦਦਗਾਰ ਸਾਬਤ ਹੁੰਦੀ ਹੈ। ਮੂੰਗਫਲੀ ਖਾਣ ਤੋਂ ਬਾਅਦ ਲੰਬੇ ਸਮੇਂ ਤੱਕ ਭੁੱਖ ਦਾ ਅਹਿਸਾਸ ਨਹੀਂ ਹੁੰਦਾ ਹੈ। ਜਿਸ ਕਰਕੇ ਤੁਹਾਨੂੰ ਭਾਰ ਘੱਟ ਕਰਨ 'ਚ ਅਸਾਨੀ ਹੁੰਦੀ ਹੈ।

Penutsਸਕਿਨ ਲਈ ਵੀ ਹੁੰਦੀ ਹੈ ਫਾਇਦੇਮੰਦ: ਮੂੰਗਫਲੀ ਸਿਹਤ ਦੇ ਨਾਲ-ਨਾਲ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਮੂੰਗਫਲੀ 'ਚ ਮੌਜੂਦ ਮੋਨੋਸੈਚੁਰੇਟਿਡ ਐਸਿਡ ਸਕਿਨ ਨੂੰ ਹਾਈਡਰੇਟ ਕਰਨ ਦੇ ਨਾਲ ਸਕਿਨ 'ਚ ਗਲੋ ਵੀ ਲਿਆਉਦਾ ਹੈ।

-PTC News

 

Related Post