ਪੱਛਮੀ ਬੰਗਾਲ ਦੇ ਪੁਰੂਲੀਆ ਜ਼ਿਲ੍ਹੇ 'ਚ ਤੰਬੂ ਨੂੰ ਲੱਗੀ ਭਿਆਨਕ ਅੱਗ, 7 ਲੋਕ ਜਿਉਂਦੇ ਸੜੇ

By  Jashan A February 22nd 2019 03:51 PM

ਪੱਛਮੀ ਬੰਗਾਲ ਦੇ ਪੁਰੂਲੀਆ ਜ਼ਿਲ੍ਹੇ 'ਚ ਤੰਬੂ ਨੂੰ ਲੱਗੀ ਭਿਆਨਕ ਅੱਗ, 7 ਲੋਕ ਜਿਉਂਦੇ ਸੜੇ,ਪੁਰੂਲੀਆ: ਪੱਛਮੀ ਬੰਗਾਲ ਦੇ ਪੁਰੂਲੀਆ ਜ਼ਿਲੇ 'ਚ ਅੱਜ ਇੱਕ ਤੰਬੂ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ 'ਚ 4 ਬੱਚੇ ਵੀ ਸ਼ਾਮਿਲ ਸਨ।

fire ਪੱਛਮੀ ਬੰਗਾਲ ਦੇ ਪੁਰੂਲੀਆ ਜ਼ਿਲ੍ਹੇ 'ਚ ਤੰਬੂ ਨੂੰ ਲੱਗੀ ਭਿਆਨਕ ਅੱਗ, 7 ਲੋਕ ਜਿਉਂਦੇ ਸੜੇ

ਮਿਲੀ ਜਾਣਕਾਰੀ ਮੁਤਾਬਕ ਇਹ ਤੰਬੂ ਪਲਾਸਟਿਕ ਅਤੇ ਪੱਤਿਆਂ ਨਾਲ ਬਣਿਆ ਸੀ। ਇਹ ਪਰਿਵਾਰ ਪੱਤੀਆਂ ਕੱਟ ਕੇ ਖਜ਼ੂਰ ਅਤੇ ਤਾੜ ਚੁਣ ਕੇ ਆਪਣਾ ਜੀਵਨ ਬਤੀਤ ਕਰਦਾ ਸੀ।

fire ਪੱਛਮੀ ਬੰਗਾਲ ਦੇ ਪੁਰੂਲੀਆ ਜ਼ਿਲ੍ਹੇ 'ਚ ਤੰਬੂ ਨੂੰ ਲੱਗੀ ਭਿਆਨਕ ਅੱਗ, 7 ਲੋਕ ਜਿਉਂਦੇ ਸੜੇ

ਇਸ ਘਟਨਾ ਤੋਂ ਬਾਅਦ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।ਉਥੇ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਉਥੇ ਹੀ ਫੋਰੈਂਸਿਕ ਅਧਿਕਾਰੀਆਂ ਨੂੰ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਬੁਲਾਇਆ ਗਿਆ ਹੈ।

-PTC News

Related Post