ਗੀਤਾਂਜਲੀ ਰਾਓ ਬਣੀ TIME ਮੈਗਜ਼ੀਨ ਦੀ ਪਹਿਲੀ 'ਕਿਡ ਆਫ ਦੀ ਈਅਰ''

By  Jagroop Kaur December 4th 2020 01:49 PM

ਧੀਆਂ ਆਪਣੇ ਮਾਪਿਆਂ ਦਾ ਮਾਨ ਹੈ ਸਨਮਾਨ ਹੈ ਅਤੇ ਜੇਕਰ ਉਹਨਾਂ ਨੂੰ ਖੁੱਲ੍ਹੇ ਛੱਡ ਦਿਓ ਤੇ ਅਸਮਾਨੀ ਉਡਦੀ ਉਡਾਣ ਹੈ , ਅਜਿਹੀ ਉਡਾਣ ਜੋ ਆਪਣੇ ਮਾਪਿਆਂ ਦਾ ਆਪਣੇ ਦੇਸ਼ ਦਾ ਮਾਨ ਵਧਾਉਣ 'ਚ ਸਭ ਤੋਂ ਅੱਗੇ ਰਹਿੰਦੀਆਂ ਹਨ। ਫਿਰ ਭਾਵੇਂ ਉਹ ਖੇਡਾਂ ਖੇਡ੍ਹਣ ਦੀ ਉਮਰ ਹੋਵੇ ਚਾਹੇ ਕੋਈ ਵੀ ਜਗ੍ਹਾ ਅਸਥਾਨ ਹੋਵੇ , ਅਜਿਹਾ ਹੀ ਇਕ ਉਧਾਰਹਰਨ ਦਿੰਦੀ ਹੈ , ਭਾਰਤੀ ਮੁਲ ਦੀ ਅਮਰੀਕਾ ਵਾਸੀ 15 ਸਾਲਾਂ ਬੱਚੀ , ਗੀਤਾਂਜਲੀ ਰਾਓ , ਜਿਸ ਨੇ ਦੁਨੀਆ ਦੀ ਮਸ਼ਹੂਰ TIME ਮੈਗਜ਼ੀਨ ਨੇ ਪਹਿਲੀ ਵਾਰ 'ਕਿਡ ਆਫ ਦੀ ਯੀਅਰ 2020' ਦਾ ਖਿਤਾਬ 15 ਸਾਲਾ ਭਾਰਤੀ-ਅਮਰੀਕੀ ਗੀਤਾਂਜਲੀ ਰਾਓ ਨੂੰ ਦਿੱਤਾ ਹੈ।

ਉਹ ਟਾਈਮ ਮੈਗਜ਼ੀਨ 'ਤੇ ਜਗ੍ਹਾ ਪਾਉਣ ਵਾਲੀ ਪਹਿਲੀ ਕਿਡ ਹੈ। ਗੀਤਾਂਜਲੀ ਨੇ ਕਈ ਸ਼ਾਨਦਾਰ ਖੋਜਾਂ ਕੀਤੀਆਂ ਹਨ। ਟਾਈਮ ਮੈਗਜ਼ੀਨ ਨੇ ਪਹਿਲੀ ਵਾਰ 'ਕਿਡ ਆਫ ਦੀ ਯੀਅਰ 2020' ਲਈ ਨਾਮਜ਼ਦਗੀਆਂ ਮੰਗੀਆਂ ਸਨ। ਇਸ ਦੇ ਲਈ ਕਰੀਬ 5 ਹਜ਼ਾਰ ਨਾਮ ਚੁਣੇ ਗਏ, ਜਿਹਨਾਂ ਵਿਚੋਂ ਗੀਤਾਂਜਲੀ ਨੇ ਪਹਿਲਾ ਸਥਾਨ ਹਾਸਲ ਕੀਤਾ।

ਇੰਟਰਵਿਊ 'ਚ ਦੱਸੀਆਂ ਖ਼ਾਸ ਗੱਲਾਂ

ਗੀਤਾਂਜਲੀ ਦਾ ਟਾਈਮ ਮੈਗਜ਼ੀਨ ਦੇ ਲਈ ਇੰਟਰਵਿਊ ਹਾਲੀਵੁੱਡ ਦੀ ਮਸ਼ਹੂਰ ਅਦਾਕਾਰ ਐਂਜਲੀਨਾ ਓਲੀ ਨੇ ਲਿਆ।ਇਕ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਗੀਤਾਂਜਲੀ ਨੇ ਕਿਹਾ ਕਿ ਉਸ ਦੀ ਜ਼ਿੰਦਗੀ ਵਿਚ ਕੋਈ ਅਜਿਹਾ ਮਹੱਤਵਪੂਰਨ ਪਲ ਨਹੀਂ ਸੀ। ਉਹ ਸਿਰਫ ਹਮੇਸ਼ਾ ਦੂਜਿਆਂ ਦੇ ਚਿਹਰੇ 'ਤੇ ਮੁਸਕਾਨ ਦੇਖਣਾ ਪਸੰਦ ਕਰਦੀ ਸੀ। ਉਸ ਨੇ ਕਿਹਾ ਕਿ ਮੇਰਾ ਹਰੇਕ ਦਿਨ ਦਾ ਉਦੇਸ਼ ਇਹੀ ਰਹਿੰਦਾ ਸੀ ਕਿ ਅੱਜ ਕਿਸ ਦੇ ਚਿਹਰੇ ਦੇ ਮੁਸਕਾਨ ਦੇਖਾਂ। ਜਦੋਂ ਮੈਂ ਦੂਜੀ ਜਾਂ ਤੀਜੀ ਜਮਾਤ ਵਿਚ ਸੀ ਤਾਂ ਮੈਂ ਸੋਚਿਆ ਸੀ ਕਿ ਕਿਵੇਂ ਅਸੀਂ ਸਾਈਂਸ ਦੇ ਜ਼ਰੀਏ ਸਮਾਜ ਵਿਚ ਤਬਦੀਲੀ ਲਿਆ ਸਕਦੇ ਹਾਂ। ਮੈਂ 10 ਸਾਲ ਦੀ ਸੀ, ਜਦੋਂ ਮੈਂ ਆਪਣੇ ਮਾਤਾ-ਪਿਤਾ ਨੂੰ ਕਿਹਾ ਕਿ ਮੈਂ ਕਾਰਬਨ ਨੈਨੋਟਿਊਬ ਸੈਂਸਰ ਤਕਨਾਲੋਜੀ 'ਤੇ ਰਿਸਰਚ ਕਰਨਾ ਚਾਹੁੰਦੀ ਹਾਂ।

America's Top Young Scientist is a 12-year-old Lone Tree girl who developed  a lead-detecting sensor

ਗੀਤਾਂਜਲੀ ਵੱਲੋਂ ਕੀਤੀਆਂ ਖ਼ਾਸ ਖੋਜਾਂ ਗੀਤਾਂਜਲੀ ਰਾਓ ਨੇ ਇਕ ਅਜਿਹਾ ਸੈਂਸਰ ਬਣਾਇਆ ਹੈ ਜੋ ਪਾਣੀ ਨਾਲ ਲੈੱਡ ਮਤਲਬ ਸੀਸੇ ਦੀ ਮਾਤਰਾ ਦਾ ਸੈਕੰਡ ਵਿਚ ਪਤਾ ਲਗਾਉਂਦਾ ਹੈ। ਇਸ ਦਾ ਨਾਮ ਉਸ ਨੇ 'ਟੇਥਿਸ' ਦਿੱਤਾ ਹੈ। ਇਹ ਡਿਵਾਈਸ ਇਕ ਮੋਬਾਇਲ ਦੀ ਤਰ੍ਹਾਂ ਦਿਸਦਾ ਹੈ। ਉਸ ਵੱਲੋਂ ਬਣਾਇਆ ਗਿਆ ਡਿਵਾਇਸ ਮਾਰਕੀਟ ਵਿਚ ਮੌਜੂਦ ਮਹਿੰਗੇ ਡਿਵਾਇਸਾਂ ਦੇ ਮੁਕਾਬਲੇ ਕਈ ਗੁਣਾ ਸਸਤਾ ਹੈ।ਇਸ ਦੇ ਇਲਾਵਾ ਗੀਤਾਂਜਲੀ ਨੇ ਇਕ ਸਾਈਬਰ ਬੁਲਿੰਗ ਨੂੰ ਲੈ ਕੇ ਐਪ ਬਣਾਈ ਹੈ। ਗੀਤਾਂਜਲੀ ਨੂੰ ਇਸ ਖੋਜ ਦੇ ਲਈ 2019 ਵਿਚ ਫੋਰਬਜ਼ ਮੈਗਜ਼ੀਨ ਨੇ '30 ਅੰਡਰ 30' ਯੰਗ ਇਨੋਵੇਟਰਸ ਦੀ ਸੂਚੀ ਵਿਚ ਵੀ ਜਗ੍ਹਾ ਦਿੱਤੀ ਹੈ। ਗੀਤਾਂਜਲੀ ਨੇ ਹਾਲ ਹੀ ਵਿਚ ਅਮਰੀਕਾ ਦਾ ਟੌਪ ਯੰਗ ਸਾਈਂਟਿਸਟ ਐਵਾਰਡ ਵੀ ਆਪਣੇ ਨਾਮ ਕੀਤਾ ਸੀ।

Who is Gitanjali Rao, Time Magazine

Related Post