WhatsApp ਹੋਇਆ ਡਾਊਨ, ਯੂਜ਼ਰਸ ਨੂੰ ਦਿੱਕਤਾਂ ਦਾ ਕਰਨਾ ਪੈ ਰਿਹਾ ਸਾਹਮਣਾ

By  Jashan A January 19th 2020 06:11 PM -- Updated: January 19th 2020 06:23 PM

WhatsApp ਹੋਇਆ ਡਾਊਨ, ਯੂਜ਼ਰਸ ਨੂੰ ਦਿੱਕਤਾਂ ਦਾ ਕਰਨਾ ਪੈ ਰਿਹਾ ਸਾਹਮਣਾ,ਨਵੀਂ ਦਿੱਲੀ: ਪ੍ਰਸਿੱਧ ਮੈਸੇਜਿੰਗ ਐਪਲੀਕੇਸ਼ਨ ਵਟਸਐਪ ਇਸ ਸਮੇਂ ਆਈਓਐਸ ਅਤੇ ਐਂਡਰਾਇਡ ਦੋਵਾਂ ਪਲੇਟਫਾਰਮਾਂ 'ਤੇ ਸਹੀ ਤਰ੍ਹਾਂ ਕੰਮ ਨਹੀਂ ਕਰ ਰਹੀ ਹੈ। ਯੂਜ਼ਰਸ ਨੂੰ ਸਟਿੱਕਰ ਅਤੇ ਮੀਡੀਆ ਫਾਈਲਾਂ ਨੂੰ ਸ਼ੇਅਰ ਕਰਨ ਲਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਯੂਜ਼ਰਸ ਸ਼ਿਕਾਇਤਾਂ ਕਰ ਰਹੇ ਹਨ ਕਿ ਫੋਟੋਆਂ, ਜੀਆਈਐਫ, ਸਟਿੱਕਰ ਅਤੇ ਵੀਡਿਓ ਭੇਜਣ ਜਾਂ ਪ੍ਰਾਪਤ ਕਰਨ 'ਚ ਮੁਸ਼ਕਿਲਾਂ ਆ ਰਹੀਆਂ ਹਨ।

https://twitter.com/downdetector/status/1218861460677447681?s=20

ਨਾਲ ਹੀ ਇੰਟਰਨੈੱਟ ਸੇਵਾਵਾਂ ਡਾਊਨ ਹੋਣ 'ਤੇ ਨਜ਼ਰ ਰੱਖਣ ਵਾਲੀ ਅਤੇ ਇਸ ਨੂੰ ਮੋਨੀਟਰ ਕਰਨ ਵਾਲੀ ਵੈੱਬਸਾਈਟ ਡਾਉਨਡੇਕਟਰ ਵੱਲੋਂ ਵੀ ਪੁਸ਼ਟੀ ਕੀਤੀ ਗਈ ਹੈ ਕਿ ਭਾਰਤ 'ਚ ਵਟਸਐਪ ਡਾਊਨ ਹੋ ਗਿਆ ਹੈ। ਯੂਜ਼ਰਸ ਨੂੰ ਸਟਿੱਕਰ ਭੇਜਣ ਵਿੱਚ ਵੀ ਇੱਕ ਸਮੱਸਿਆ ਆ ਰਹੀ ਹੈ।

-PTC News

Related Post