WhatsAPP ਦੀ ਵਰਤੋਂ ਕਰਨ ਵਾਲਿਆਂ ਲਈ ਖੁਸ਼ਖਬਰੀ ,ਹੁਣ ਕੁੱਝ ਨਵਾਂ ਪੜ੍ਹੋ

By  Shanker Badra December 1st 2017 08:49 AM -- Updated: December 1st 2017 08:52 AM

WhatsAPP ਦੀ ਵਰਤੋਂ ਕਰਨ ਵਾਲਿਆਂ ਲਈ ਖੁਸ਼ਖਬਰੀ ,ਹੁਣ ਕੁੱਝ ਨਵਾਂ ਪੜ੍ਹੋ:ਵਟਸਐਪ ਅਤੇ ਫੇਸਬੁੱਕ ਦੋਵਾਂ ਹੀ ਪਲੇਟਫਾਰਮ 'ਤੇ ਆਏ ਦਿਨ ਨਵੇਂ ਫੀਚਰਸ ਮਿਲਦੇ ਹਨ।WhatsAPP ਦੀ ਵਰਤੋਂ ਕਰਨ ਵਾਲਿਆਂ ਲਈ ਖੁਸ਼ਖਬਰੀ ,ਹੁਣ ਕੁੱਝ ਨਵਾਂ ਪੜ੍ਹੋਹਾਲ ਹੀ 'ਚ ਵਾਟਸਐਪ 'ਤੇ ਰੀਕਾਲ,ਮਤਲਬ ਭੇਜੇ ਗਏ ਮੈਸੇਜ ਡਿਲੀਟ ਕਰਨ ਦਾ ਆਪਸ਼ਨ ਦਿੱਤਾ ਗਿਆ ਸੀ।ਹੁਣ ਇਕ ਨਵੀਂ ਅਪਡੇਟ ਆਈ ਹੈ ਜੋ ਕਾਫ਼ੀ ਬਿਹਤਰੀਨ ਹੈ,ਖਾਸ ਉਨ੍ਹਾਂ ਲੋਕਾਂ ਲਈ ਜੋ ਵਟਸਐਪ 'ਤੇ ਵੀਡੀਓਜ਼ ਭੇਜਦੇ ਹਨ ਜਾਂ ਵੇਖਦੇ ਹਨ।ਨਵੀਂ ਅਪਡੇਟ ਅਸਲ 'ਚ Picture-in- picture ਮੋਡ ਦੇ ਨਾਲ ਆਈ ਹੈ,ਜਿਸ ਦੇ ਤਹਿਤ ਵਟਸਐਪ ਚੈਟ ਦੌਰਾਨ ਹੀ ਯੂਟਿਊਬ ਦੇ ਵੀਡੀਓਜ਼ ਪਲੇਅ ਹੋਣਗੀਆਂ।ਇਸ ਤੋਂ ਪਹਿਲਾਂ ਯੂ ਟਿਊਬ ਲਿੰਕ 'ਤੇ ਕਲਿਕ ਕਰਕੇ ਯੂ ਟਿਊਬ ਤੱਕ ਰੀ-ਡਾਇਰੈਕਟ ਹੋਣਾ ਪੈਂਦਾ ਸੀ।WhatsAPP ਦੀ ਵਰਤੋਂ ਕਰਨ ਵਾਲਿਆਂ ਲਈ ਖੁਸ਼ਖਬਰੀ ,ਹੁਣ ਕੁੱਝ ਨਵਾਂ ਪੜ੍ਹੋਅਪਡੇਟ ਤੋਂ ਬਾਅਦ ਸਿਰਫ ਲਿੰਕ ਕਲਿਕ ਕਰਦੇ ਹੀ ਉਹ ਯੂਟਿਊਬ ਵੀਡੀਓ ਉਸੇ ਚੈਟ 'ਚ ਪਲੇਅ ਹੋਵੇਗੀ। WhatsApp ਦੇ ਵਰਜਨ 2.17.81 'ਚ ਨਵੀਂ ਅਪਡੇਟ ਦੀ ਜਾਣਕਾਰੀ ਲਿਖੀ ਹੈ।ਨਵੇਂ ਫੀਚਰਸ ਦੇ ਬਾਰੇ ਇਸ 'ਚ ਲਿਖਿਆ ਹੈ ਕਿ ਜਦੋਂ ਤੁਹਾਨੂੰ ਵਟਸਐਪ 'ਤੇ ਯੂ ਟਿਊਬ ਦਾ ਲਿੰਕ ਮਿਲੇਗਾ ਤਾਂ ਤੁਸੀਂ ਉਸ ਨੂੰ ਵਟਸਐਪ ਚੈਟ 'ਚ ਹੀ ਪਲੇਅ ਕਰ ਸਕਦੇ ਹੋ।Picture-in-picture ਰਾਹੀਂ ਤੁਸੀਂ ਕਿਸੇ ਦੂਜੀ ਚੈਟ 'ਚ ਨੈਵਿਗੇਟ ਕਰਦੇ ਸਮੇਂ ਵੀ ਲਗਾਤਾਰ ਵੀਡੀਓ ਵੇਖ ਸਕਦੇ ਹੋ।WhatsAPP ਦੀ ਵਰਤੋਂ ਕਰਨ ਵਾਲਿਆਂ ਲਈ ਖੁਸ਼ਖਬਰੀ ,ਹੁਣ ਕੁੱਝ ਨਵਾਂ ਪੜ੍ਹੋਇਹ ਅਪਡੇਟ iOS ਯੂਜ਼ਰਸ ਲਈ ਉਪਲੱਬਧ ਹੈ ਅਤੇ ਐਪ ਸਟੋਰ ਤੋਂ ਵਟਸਐਪ ਅਪਡੇਟ ਕਰ ਸਕਦੇ ਹਨ।ਅਪਡੇਟ ਕਰਨ 'ਤੇ ਦੋ ਨਵੇਂ ਫੀਚਰਸ ਮਿਲਣਗੇ ਜਿਨ੍ਹਾਂ ਚੋਂ ਇਕ ਇਹ ਯੂ ਟਿਊਬ ਵੀਡੀਓ ਵਾਲਾ ਹੈ,ਜਦ ਕਿ ਦੂਜਾ ਆਡੀਓ ਰਿਕਾਰਡਿੰਗ ਦਾ ਹੈ ਮਤਲਬ ਕਿ ਆਡੀਓ ਰਿਕਾਰਡਿੰਗ ਨੂੰ ਪਹਿਲਾਂ ਨਾਲੋਂ ਆਸਾਨ ਬਣਾਇਆ ਗਿਆ ਹੈ।ਹਾਲਾਂਕਿ ਇਸ ਨਵੇਂ ਫੀਚਰ ਲਈ ਐਂਡਰਾਇਡ ਯੂਜ਼ਰਸ ਨੂੰ ਅਜੇ ਥੋੜ੍ਹਾ ਇੰਤਜ਼ਾਰ ਕਰਨਾ ਹੋਵੇਗਾ।

-PTCNews

Related Post