WhatsApp ਨੇ 46 ਦਿਨਾਂ ਵਿਚ 30 ਲੱਖ ਭਾਰਤੀ ਖਾਤਿਆਂ 'ਤੇ ਲਗਾਈ ਰੋਕ

By  Riya Bawa September 1st 2021 12:43 PM -- Updated: September 1st 2021 01:10 PM

New IT Rules 2021: ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਅੱਜ 30 ਲੱਖ ਤੋਂ ਜ਼ਿਆਦਾ ਭਾਰਤੀ ਖਾਤਿਆਂ 'ਤੇ ਰੋਕ ਲਗਾ ਦਿੱਤੀ ਹੈ। ਦੱਸ ਦੇਈਏ ਕਿ ਕੰਪਨੀ ਨੂੰ 16 ਜੂਨ ਤੋਂ 31 ਜੁਲਾਈ ਵਿਚਕਾਰ 594 ਸ਼ਿਕਾਇਤਾਂ ਨਾਲ ਜੁੜੀ ਰਿਪੋਰਟ ਮਿਲੀਆਂ ਸਨ। ਇਸ 'ਤੇ ਕਾਰਵਾਈ ਕਰਦੇ ਹੋਏ ਉਸ ਨੇ ਇਹ ਕਦਮ ਚੁੱਕਿਆ ਹੈ। ਵਟਸਐਪ ਨੇ ਨਵੇਂ ਆਈ.ਟੀ. ਨਿਯਮਾਂ ਤਹਿਤ ਅਨੁਪਾਲਨ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਹੈ।

WhatsApp Pink Scam: Here's How This Fake App Can Steal Your Personal Data - Tech

ਤਾਜ਼ਾ ਰਿਪੋਰਟ 'ਚ ਵਟਸਐਪ ਨੇ ਕਿਹਾ ਕਿ 16 ਜੂਨ ਤੋਂ 31 ਜੁਲਾਈ ਦੌਰਾਨ 3,027,000 ਭਾਰਤੀ ਖਾਤਿਆਂ 'ਤੇ ਰੋਕ ਲਗਾਈ ਗਈ ਹੈ। ਵਟਸਐਪ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਜਿਨ੍ਹਾਂ ਖਾਤਿਆਂ 'ਤੇ ਰੋਕ ਲਗਾਈ ਗਈ ਹੈ ਉਨ੍ਹਾਂ 'ਚੋਂ 95 ਫੀਸਦੀ ਤੋਂ ਜ਼ਿਆਦਾ ਬੈਨ ਆਟੋਮੇਟਿਡ ਜਾਂ ਬਲਕ ਮੈਸੇਜਿੰਗ (ਸਪੈਮ) ਦੇ ਗਲਤ ਇਸਤੇਮਾਲ ਕਰਨ ਕਾਰਨ ਹੈ।

ਵਟਸਐਪ ਆਪਣੇਪਲੇਟਫਾਰਮ 'ਤੇ ਦੁਰਵਰਤੋਂ ਨੂੰ ਰੋਕਣ ਲਈ ਗਲੋਬਲ ਪੱਧਰ 'ਤੇ ਔਸਤਨ ਹਰ ਮਹੀਨੇ 8 ਲੱਖ ਖਾਤਿਆਂ 'ਤੇ ਰੋਕ ਲਗਾਉਂਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਕ ਭਾਰਤੀ ਖਾਤੇ ਦੀ ਪਛਾਣ +91 ਫ਼ੋਨ ਨੰਬਰ ਰਾਹੀਂ ਕੀਤੀ ਜਾਂਦੀ ਹੈ।

 

-PTC News

Related Post