WhatsApp ਦੀ ਡਿਲੀਟ ਵੀਡੀਉ ਦੁਬਾਰਾ ਹੋ ਸਕੇਗੀ ਡਾਊਨਲੋਡ,ਜਾਣੋ ਕਿਵੇਂ

By  Shanker Badra April 19th 2018 10:56 PM -- Updated: April 20th 2018 11:02 AM

WhatsApp ਦੀ ਡਿਲੀਟ ਵੀਡੀਉ ਦੁਬਾਰਾ ਹੋ ਸਕੇਗੀ ਡਾਊਨਲੋਡ,ਜਾਣੋ ਕਿਵੇਂ:ਅਕਸਰ ਵਟਸਐਪ ਯੂਜ਼ਰ ਨਾਲ ਹੁੰਦਾ ਹੈ ਕਿ ਉਹ ਸ਼ੇਅਰ ਕੀਤੇ ਗਏ ਵੀਡੀਉ ਅਤੇ ਤਸਵੀਰ ਨੂੰ ਡਿਲੀਟ ਕਰ ਦਿੰਦੇ ਹਨ ਅਤੇ ਜਦ ਉਸ ਨੂੰ ਦੁਬਾਰਾ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਉਹ ਧਮਾਕਾ ਮੀਡੀਆ ਫ਼ਾਈਲ 'ਚ ਮਿਸਿੰਗ ਦਿਖਾਈ ਦਿੰਦੀ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ।WhatsApp Di Delete Video Again May be Downloadਦਰਅਸਲ ਵਟਸਐਪ ਨਵੇਂ ਫ਼ੀਚਰ 'ਤੇ ਟੈਸਟਿੰਗ ਕਰ ਰਿਹਾ ਹੈ ਜੋ ਤਸਵੀਰ ਅਤੇ ਵੀਡੀਉ ਨੂੰ ਦੁਬਾਰਾ ਡਾਊਨਲੋਡ ਕਰਨ ਦੀ ਸਹੂਲਤ ਦਿੰਦਾ ਹੈ।ਕੰਪਨੀ ਨੇ ਹੁਣੇ ਇਹ ਫ਼ੀਚਰ ਬੀਟਾ ਵਰਜ਼ਨ ਲਈ ਜਾਰੀ ਕੀਤਾ ਹੈ।ਇਸ ਫ਼ੀਚਰ ਦੀ ਜਾਣਕਾਰੀ WABetaInfo ਦੁਆਰਾ ਦਿਤੀ ਗਈ ਹੈ।ਵਟਸਐਪ ਦੇ ਇਸ ਨਵੇਂ ਫ਼ੀਚਰ ਦਾ ਸੱਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਭੇਜੀਆਂ ਗਈਆਂ ਤਸਵੀਰਾਂ ਅਤੇ ਵੀਡੀਉਜ਼ ਨੂੰ ਡਿਲੀਟ ਕਰਨ ਤੋਂ ਬਾਅਦ ਉਸ 'ਤੇ ਹੀ ਡਾਊਨਲੋਡ ਨਾਂਅ ਦਾ ਵਿਕਲਪ ਬਣ ਕੇ ਆ ਜਾਵੇਗਾ।WhatsApp Di Delete Video Again May be Downloadਤਸਵੀਰ ਨੂੰ ਜਿੰਨੀ ਵਾਰ ਚਾਹੋ,ਉਂਨੀ ਵਾਰ ਡਿਲੀਟ ਕਰ ਸਕਦੇ ਹੋ ਕਿਉਂਕਿ ਕੰਪਨੀ ਨੇ ਰੀ-ਡਾਊਨਲੋਡ ਕਰਨ ਦੀ ਕੋਈ ਸੀਮਾ ਨਿਰਧਾਰਤ ਨਹੀਂ ਕੀਤੀ ਹੈ।ਤਕਨੀਕ ਜਗਤ ਮੁਤਾਬਕ ਜੇਕਰ ਕੰਪਨੀ ਡਿਲੀਟ ਫ਼ਾਈਲ ਨੂੰ ਰੀ-ਡਾਊਨਲੋਡ ਵਿਕਲਪ ਉਪਲਬਧ ਕਰਾਏਗੀ ਤਾਂ ਇਸ ਦਾ ਮਤਲਬ ਉਹ ਯੂਜ਼ਰ ਦਾ ਡਾਟਾ ਬੇਸ ਤਿਆਰ ਕਰਦੀ ਹੈ ਅਤੇ ਉਸ ਨੂੰ ਸੇਵ ਕਰਦੀ ਜਾਂਦੀ ਹੈ ਪਰ ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਐਂਡ-ਟੂ-ਐਂਡ ਐਨਕਰਿਪਟ ਦਾ ਵਿਕਲਪ ਵੀ ਦੇ ਰੱਖਿਆ ਹੈ।WhatsApp Di Delete Video Again May be Downloadਅਜਿਹੇ 'ਚ ਜਦੋਂ ਯੂਜ਼ਰ ਦੂਜੇ ਵਿਅਕਤੀ ਨੂੰ ਅਪਣਾ ਮੈਸੇਜ ਭੇਜਦੇ ਹਨ ਤਾਂ ਉਸ ਨੂੰ ਕੋਈ ਤੀਜਾ ਵਿਅਕਤੀ ਡਿਸਕਰਿਪਟ ਕਰ ਕੇ ਪੜ ਨਹੀਂ ਸਕਦਾ। ਨਾਲ ਹੀ ਵਟਸਐਪ ਅਪਣੇ ਯੂਜ਼ਰ ਦੀ ਜਾਣਕਾਰੀ ਲਈ ਕਾਫ਼ੀ ਸੰਵੇਦਨਸ਼ੀਲ ਹੈ। ਤਕਨੀਕ ਜਗਤ ਮੁਤਾਬਕ ਕੰਪਨੀ ਵਟਸਐਪ ਦੇ ਡਾਟਾ ਨੂੰ ਤਿੰਨ ਮਹੀਨਿਆਂ ਤੋਂ ਬਾਅਦ ਡਿਲੀਟ ਕਰ ਦਿੰਦਾ ਹੈ।

-PTCNews

Related Post