ਵਟਸਐਪ ਗਰੁੱਪ ‘ਚੋਂ ਰੀਮੂਵ ਕਰਨ 'ਤੇ ਨੌਜਵਾਨ ਨੇ ਐਡਮਿਨ 'ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਕਾਤਲਾਨਾ ਹਮਲਾ

By  Shanker Badra May 22nd 2018 10:50 PM

ਵਟਸਐਪ ਗਰੁੱਪ ‘ਚੋਂ ਰੀਮੂਵ ਕਰਨ 'ਤੇ ਨੌਜਵਾਨ ਨੇ ਐਡਮਿਨ 'ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਕਾਤਲਾਨਾ ਹਮਲਾ:ਮਹਾਰਾਸ਼ਟਰ ਦੇ ਅਹਿਮਦਨਗਰ 'ਚ ਵਟਸਐਪ 'ਤੇ ਬਣੇ ਗਰੁੱਪ 'ਚੋਂ ਇੱਕ ਨੌਜਵਾਨ ਨੂੰ ਹਟਾਉਣ 'ਤੇ ਐਡਮਿਨ ਦਾ ਕਤਲ ਕਰ ਦਿੱਤਾ ਗਿਆ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਅਹਿਮਦਨਗਰ ਦੇ ਰਹਿਣ ਵਾਲੇ 18 ਸਾਲਾਂ ਚੈਤਨਯ ਸ਼ਿਵਾਜੀ ਭੋਰ 'ਤੇ ਤਿੰਨ ਲੋਕਾਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਹੈ।Whatsapp Group remove On doing Admin Killer assaultਅਹਿਮਦਨਗਰ ਦੇ ਇੱਕ ਖੇਤੀਬਾੜੀ ਕਾਲਜ 'ਚ ਪੜਨ ਵਾਲੇ ਚੈਤਨਯ ਨੇ ਵਟਸਐਪ 'ਤੇ ਇਕ ਗਰੁੱਪ ਬਣਾਇਆ ਸੀ ਤੇ ਕਾਲਜ ਦੇ ਦੂਜੇ ਵਿਦਿਆਰਥੀ ਵੀ ਉਸ ਗਰੁੱਪ ਦੇ ਮੈਂਬਰ ਸਨ।ਚੈਤਨਯ ਨੇ ਸਚਿਨ ਨਾਂ ਦੇ ਲੜਕੇ ਨੂੰ ਕਾਲਜ ਛੱਡਣ 'ਤੇ ਗਰੁੱਪ 'ਚੋਂ ਹਟਾ ਦਿੱਤਾ ਸੀ,ਜਿਸ ਤੋਂ ਨਾਰਾਜ਼ ਸਚਿਨ ਨੇ ਇਸ ਅਪਮਾਨ ਦਾ ਬਦਲਾ ਲੈਣ ਦੀ ਠਾਣ ਲਈ ਸੀ।ਜਿਸ ਤੋਂ ਬਾਅਦ 17 ਮਈ ਨੂੰ ਸਚਿਨ ਦੇ ਦੋਸਤ ਅਮੋਲ ਤੇ ਦੋ ਹੋਰ ਲੋਕ ਕੈਨਟੀਨ 'ਚ ਗਏ,ਜਿਥੇ ਚੈਤਨਯ ਖਾਣਾ ਖਾ ਰਿਹਾ ਸੀ ਤੇ ਉਨ੍ਹਾਂ ਨੇ ਉਸ 'ਤੇ ਹਮਲਾ ਕਰ ਦਿੱਤਾ।Whatsapp Group remove On doing Admin Killer assaultਅਮੋਲ ਨੇ ਚੈਤਨਯ ਦੇ ਪੇਟ,ਮੁੰਹ ਤੇ ਪਿੱਠ 'ਤੇ ਤੇਜ਼ਦਾਰ ਹਥਿਆਰ ਨਾਲ ਵਾਰ ਕੀਤੇ,ਜਿਸ ਤੋਂ ਬਾਅਦ ਫ਼ਰਾਰ ਹੋ ਗਏ।ਹਮਲੇ 'ਚ ਗੰਭੀਰ ਜ਼ਖਮੀ ਹੋਏ ਚੈਤਨਯ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਬਾਅਦ 'ਚ ਉਸ ਨੂੰ ਪੁਣੇ ਦੇ ਹਸਪਤਾਲ ਭੇਜ ਦਿੱਤਾ ਗਿਆ।Whatsapp Group remove On doing Admin Killer assaultਅਹਿਮਦਨਗਰ ਦੇ ਐਮ.ਆਈ.ਡੀ.ਸੀ.ਪੁਲਿਸ ਥਾਣੇ ਦੇ ਸੀਨੀਅਰ ਪੁਲਿਸ ਅਧਿਕਾਰੀ ਵਿਨੋਦ ਚਵਹਾਣ ਨੇ ਦੱਸਿਆ ਕਿ ਚੈਤਨਯ ਦੇ ਸ਼ਿਕਾਇਤ ਦਾਇਰ ਕਰਨ ਤੋਂ ਬਾਅਦ ਸਚਿਨ,ਅਮੋਲ ਤੇ ਦੋ ਹੋਰਾਂ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 307 ਤੇ ਹਥਿਆਰ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

-PTCNews

Related Post