WhatsApp 'ਤੇ ਕਰਦੇ ਹੋ ਕਾਲ ਤਾਂ ਤੁਹਾਡਾ ਸਾਰਾ ਫੋਨ ਹੋ ਸਕਦਾ ਹੈ ਹੈਕ, ਖੁਦ WhatsApp ਨੇ ਜਾਰੀ ਕੀਤਾ ਅਲਰਟ!!

By  Jashan A May 14th 2019 08:57 PM

WhatsApp 'ਤੇ ਕਰਦੇ ਹੋ ਕਾਲ ਤਾਂ ਤੁਹਾਡਾ ਸਾਰਾ ਫੋਨ ਹੋ ਸਕਦਾ ਹੈ ਹੈਕ, ਖੁਦ WhatsApp ਨੇ ਜਾਰੀ ਕੀਤਾ ਅਲਰਟ!!,ਫੇਸਬੁੱਕ ਦੇ ਮਾਲਕਾਨਾ ਹੱਕ ਵਾਲੇ ਵਟਸਐਪ 'ਚ ਵੱਡੀ ਗੜਬੜ੍ਹ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਕੋਈ ਅਫਵਾਹ ਜਾਂ ਖਬਰ ਨਹੀਂ ਹੈ, ਬਲਕਿ ਖੁਦ ਕੰਪਨੀ ਨੇ ਇਸ ਵੱਡੀ ਕਮੀ ਨੂੰ ਮੰਨ ਆਪਣੇ ਉਪਭੋਗਤਾਵਾਂ ਨੂੰ ਆਪਣੀ ਐਪ ਤੁਰੰਤ ਅਪਡੇਟ ਕਰਨ ਲਈ ਕਿਹਾ।

wht WhatsApp 'ਤੇ ਕਰਦੇ ਹੋ ਕਾਲ ਤਾਂ ਤੁਹਾਡਾ ਸਾਰਾ ਫੋਨ ਹੋ ਸਕਦਾ ਹੈ ਹੈਕ, ਖੁਦ WhatsApp ਨੇ ਜਾਰੀ ਕੀਤਾ ਅਲਰਟ!!

ਦਰਅਸਲ, ਬ੍ਰਿਟੇਨ ਦੀ ਅਖਬਾਰ ਫਾਈਨੈਂਸ਼ੀਅਲ ਟਾਈਮਸ ਵੱਲੋਂ ਜਾਰੀ ਕੀਤੀ ਇੱਕ ਰਿਪੋਰਟ ਅਨੁਸਾਰ, ਵਟਸਪਐਪ 'ਚ ਇੱਕ ਵੱਡੀ ਸੁਰੱਖਿਆ ਖਾਮੀ ਸਾਹਮਣੇ ਆਈ ਹੈ, ਜਿਸ ਤਹਿਤ ਅਗਰ ਇਸ ਐਪ ਰਾਹੀਂ ਤੁਹਾਨੂੰ ਕੋਈ ਫੋਨ ਕਾਲ ਆਉਂਦੀ ਹੈ ਤਾਂ ਨਾਲ ਹੀ ਇੱਕ ਜਾਸੂਸੀ ਵਾਇਰਸ ਤੁਹਾਡੇ ਫੋਨ ਨੂੰ ਹੈਕ ਕਰ ਲਵੇਗਾ।

wht WhatsApp 'ਤੇ ਕਰਦੇ ਹੋ ਕਾਲ ਤਾਂ ਤੁਹਾਡਾ ਸਾਰਾ ਫੋਨ ਹੋ ਸਕਦਾ ਹੈ ਹੈਕ, ਖੁਦ WhatsApp ਨੇ ਜਾਰੀ ਕੀਤਾ ਅਲਰਟ!!

ਇਸ ਵਾਇਰਸ ਨੂੰ ਕਿਸੇ ਇਜ਼ਰਾਈਲੀ ਕੰਪਨੀ ਵੱਲੋਂ ਤਿਆਰ ਕੀਤਾ ਮੰਨਿਆ ਜਾ ਰਿਹਾ ਹੈ। ਸਿਰਫ ਇੰਨ੍ਹਾ ਹੀ ਨਹੀਂ, ਅਗਰ ਤੁਸੀਂ ਵਟਸਐਪ ਕਾਲ ਨਹੀਂ ਵੀ ਉਠਾਉਂਦੇ ਤਾਂ ਵੀ ਇਹ ਵਾਇਰਸ ਤੁਹਾਡੇ ਫੋਨ ਨੂੰ ਹੈਕ ਕਰ ਸਕਦਾ ਹੈ।

ਕੀ ਹੈ ਖਤਰਾ?

ਇਸ ਵਾਇਰਸ ਨਾਲ ਤੁਹਾਡੇ ਫੋਨ 'ਚ ਰੱਖੀ ਗਈ ਸਾਰੀ ਸਮੱਗਰੀ, ਜਿਸ 'ਚ ਤੁਹਾਡੀਆਂ ਨਿੱਜੀ ਤਸਵੀਰਾਂ, ਵੀਡੀਓ, ਦਸਤਾਵੇਜ਼ ਜਾਂ ਬੈਂਕ ਸਬੰਧੀ ਜਾਣਕਾਰੀ ਨੂੰ ਹੈਕ ਕਰ ਲਿਆ ਜਾਵੇਗਾ, ਜਿਸ ਦੀ ਕਿਤੇ ਦੁਰਵਰਤੋਂ ਕੀਤੀ ਜਾ ਸਕਦੀ ਹੈ।

whts app WhatsApp 'ਤੇ ਕਰਦੇ ਹੋ ਕਾਲ ਤਾਂ ਤੁਹਾਡਾ ਸਾਰਾ ਫੋਨ ਹੋ ਸਕਦਾ ਹੈ ਹੈਕ, ਖੁਦ WhatsApp ਨੇ ਜਾਰੀ ਕੀਤਾ ਅਲਰਟ!!

ਕਿਵੇਂ ਕਰ ਸਕਦੇ ਹੋ ਬਚਾਅ!!

ਕੰਪਨੀ ਵੱਲੋਂ ਇਸ ਵਾਇਰਸ ਤੋਂ ਬਚਣ ਲਈ ਵਟਸਐਪ ਨੂੰ ਤੁਰੰਤ ਅਪਡੇਟ ਕਰਨ ਲਈ ਕਿਹਾ ਗਿਆ ਹੈ।

ਇੰਝ ਕਰੋ ਅਪਡੇਟ!

ਆਪਣੇ ਫੋਨ 'ਤੇ ਬਣੇ ਪਲੇਅ ਸਟੋਰ / ਐਪ ਸਟੋਰ 'ਚ ਵਟਸਐਪ ਤੇ ਜਾਓ

ਤੁਹਾਨੂੰ ਅਪਡੇਟ ਦੇ ਬਟਨ ਦਾ ਦਿਖਾਈ ਦਵੇਗਾ, ਉਸ 'ਤੇ ਕਲਿੱਕ ਕਰੋ।

ਤੁਹਾਡਾ ਐਪ ਅਪਡੇਟ ਹੋ ਜਾਵੇਗਾ।

-PTC News

Related Post