ਤਾਂ ਕੀ ਜੇਲ੍ਹ ਦੇ ਅੰਦਰ ਤੋਂ ਰਾਮ ਰਹੀਮ ਸੁਣਾਏਗਾ ਪ੍ਰਵਚਨ? ਜਾਣੋ ਪੂਰਾ ਮਾਮਲਾ

By  Joshi January 24th 2018 05:25 PM

Will Ram Rahim preach from jail, dera supporters files petition for the same: ਸਾਧਵੀ ਯੋਨ ਸੋਸ਼ਣ ਮਾਮਲੇ 'ਚ ਜੇਲ੍ਹ 'ਚ ਸਜ਼ਾ ਕੱਟ ਰਹੇ ਰਾਹ ਰਹੀਮ ਦੇ ਸਮਰਥਕਾਂ ਦੀ ਇੱਕ ਨਵੀਂ ਆਈ ਮੰਗ ਨੇ ਸਾਰਿਆਂ ਨੂੰ ਹੈਰਾਨੀ 'ਚ ਪਾ ਦਿੱਤਾ ਹੈ। ਉਹਨਾਂ ਦੀ ਮੰਗ ਹੈ ਕਿ ਜੇਲ੍ਹ 'ਚੋਂ ਹੀ ਉਹਨਾਂ ਗੁਰਮੀਤ ਰਾਮ ਰਹੀਮ ਪ੍ਰਵਚਨ ਸੁਣਾਇਆ ਕਰੇ, ਜੋ ਕਿ ਬਾਹਰ ਪ੍ਰਕਾਸ਼ਿਤ ਕੀਤੇ ਜਾਇਆ ਕਰਨ। ਇਹ ਕੋਈ ਅਫਵਾਹ ਨਹੀਂ ਬਲਕਿ ਸੱਚ ਹੈ।

Will Ram Rahim preach from jail, dera supporters files petition for the sameਦਰਅਸਲ, ਰਾਮ ਰਹੀਮ ਦੇ ਸਮਰਥਕਾਂ ਨੇ ਹਾਈ ਕੋਰਟ 'ਚ ਇੱਕ ਅਰਜ਼ੀ ਦਾਖਿਲ ਕੀਤੀ ਸੀ, ਜਿਸ 'ਚ ਇੱਹ ਮੰਗ ਕੀਤੀ ਗਈ ਸੀ ਕਿਕੱਲ ਯਾਨੀ ਕਿ 25 ਜਨਵਰੀ ਨੂੰ ਡੇਰੇ ਦੇ ਪਹਿਲੇ ਸੰਤ ਸ਼ਾਹ ਸਤਨਾਮ ਦੇ ਜਨਮ ਦਿਨ 'ਤੇ ਰਾਮ ਰਹੀਮ ਜੇਲ੍ਹ ਤੋਂ ਹੀ ਆਪਣੇ ਭਗਤਾਂ ਲਈ ਪ੍ਰਵਚਨ ਕਰ ਕੇ ਸੁਣਾਵੇ।

Ram Rahim preach from jail: ਇਸ ਪਟੀਸ਼ਨ ਨੂੰ ਹਾਈ ਕੋਰਟ ਵੱਲੋਂ ਅੱਜ ਖਾਰਜ ਕਰ ਦਿੱਤਾ ਗਿਆ ਹੈ ਅਤੇ ਅਦਾਲਤ ਵੱਲੋਂ ਰਾਮ ਰਹੀਮ ਨੂੰ ਆਪਣੇ ਭਗਤਾਂ ਨੂੰ ਪ੍ਰਵਚਨ ਸੁਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।

Will Ram Rahim preach from jail, dera supporters files petition for the sameਮਾਲਵਾ ਐਸੋਸੀਏਸ਼ਨ ਦੇ ਸਮਰਥਕਾਂ ਨੇ ਵਕੀਲ ਪੀ.ਐਸ ਗਿਰਵਰ ਰਾਓ ਨੇ ਦੱਸਿਆ ਕਿ ਉਹ ਇਸ ਸੰਬੰਧ 'ਚ ਸੁਪਰਡੈਂਟ ਜੇਲ੍ਹ ਨਾਲ ਗੱਲ ਕਰਨਗੇ ਅਤੇ ਅਦਾਲਤ ਨੇ ਇਸ ਬਾਰੇ 'ਚ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਹੈ।

ਗਿਰਵਰ ਨੇ ਦੱਸਿਆ ਕਿ ਡੇਰੇ ਤੋਂ ਪਹਿਲਾਂ ਸੰਤ ਸ਼ਾਹ ਸਤਨਾਮ ਦੇ ਜਨਮ ਦਿਨ 25 ਜਨਵਰੀ ਨੂੰ ਪ੍ਰਵਚਨ ਦੀ ਇਜਾਜ਼ਤ ਮੰਗੀ ਗਈ ਸੀ।

—PTC News

Related Post