ਦੇਸ਼ ਭਰ 'ਚ ਹੱਡਚੀਰਵੀਂ ਠੰਡ ਦਾ ਕਹਿਰ ਜਾਰੀ, ਰੇਲਵੇ ਵਿਭਾਗ ਨੇ ਯਾਤਰੀਆਂ ਲਈ ਕੀਤੇ ਖ਼ਾਸ ਪ੍ਰਬੰਧ

By  Jashan A January 11th 2019 01:45 PM

ਦੇਸ਼ ਭਰ 'ਚ ਹੱਡਚੀਰਵੀਂ ਠੰਡ ਦਾ ਕਹਿਰ ਜਾਰੀ, ਰੇਲਵੇ ਵਿਭਾਗ ਨੇ ਯਾਤਰੀਆਂ ਲਈ ਕੀਤੇ ਖ਼ਾਸ ਪ੍ਰਬੰਧ,ਨਵੀਂ ਦਿੱਲੀ: ਪਿਛਲੇ ਕੁਝ ਸਮੇਂ ਤੋਂ ਹੋ ਰਹੀ ਭਾਰੀ ਬਰਫ਼ਬਾਰੀ ਠੰਡ ਨੇ ਜ਼ੋਰ ਫੜ ਲਿਆ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਠੰਡ ਕਾਰਨ ਸਭ ਤੋਂ ਜਿਆਦਾ ਅਸਰ ਆਵਾਜਾਈ 'ਤੇ ਪੈ ਰਿਹਾ ਹੈ। ਭਾਵੇ ਉਹ ਸੜਕੀ ਆਵਾਜਾਈ ਹੋਵੇ ਜਾਂ ਰੇਲ ਆਵਾਜਾਈ। ਠੰਢ ਵਿੱਚ ਜਦੋਂ ਸਫ਼ਰ ਕਰਨਾ ਪੈਂਦਾ ਹੈ ਤਾਂ ਹੋਰ ਵੀ ਮੁਸ਼ਕਲ ਹੋ ਜਾਂਦੀ ਹੈ। ਖ਼ਾਸ ਕਰ ਕੇ ਬੱਚਿਆਂ ਤੇ ਮਹਿਲਾਵਾਂ ਨੂੰ ਜ਼ਿਆਦਾ ਮੁਸ਼ਕਲ ਆਉਂਦੀ ਹੈ।

train ਦੇਸ਼ ਭਰ 'ਚ ਹੱਡਚੀਰਵੀਂ ਠੰਡ ਦਾ ਕਹਿਰ ਜਾਰੀ, ਰੇਲਵੇ ਵਿਭਾਗ ਨੇ ਯਾਤਰੀਆਂ ਲਈ ਕੀਤੇ ਖ਼ਾਸ ਪ੍ਰਬੰਧ

ਜਿਸ ਕਾਰਨ ਠੰਡ 'ਚ ਬੱਚੇ ਬਿਮਾਰ ਵੀ ਹੋ ਜਾਂਦੇ ਹਨ। ਜਿਸ ਦੌਰਾਨ ਹੁਣ ਰੇਲਵੇ ਵਿਭਾਗ ਅਜਿਹੇ ਯਾਤਰੀਆਂ ਦੀ ਮੁਸ਼ਕਲ ਦੂਰ ਕਰਨ ਲਈ ਨਵੀਂ ਪਹਿਲ ਲੈ ਕੇ ਆਇਆ ਹੈ।ਦਰਅਸਲ ਰੇਲਵੇ ਵਿਭਾਗ ਰੇਲਾਂ ਵਿੱਚ ਹੈਂਡਲੂਮ ਦਾ ਸਾਮਾਨ ਵੇਚਣ ਲਈ ਟੈਂਡਰ ਕੱਢ ਰਿਹਾ ਹੈ। ਯਾਤਰੀਆਂ ਨੂੰ ਰੇਲਾਂ ਅੰਦਰ ਹੀ ਹੈਂਡਲੂਮ ਦਾ ਸਾਮਾਨ ਉਪਲੱਬਧ ਹੋਵੇਗਾ।

train ਦੇਸ਼ ਭਰ 'ਚ ਹੱਡਚੀਰਵੀਂ ਠੰਡ ਦਾ ਕਹਿਰ ਜਾਰੀ, ਰੇਲਵੇ ਵਿਭਾਗ ਨੇ ਯਾਤਰੀਆਂ ਲਈ ਕੀਤੇ ਖ਼ਾਸ ਪ੍ਰਬੰਧ

ਇਹ ਸਾਮਾਨ ਖਰੀਦਣ ਲਈ ਯਾਤਰੀ ਡੈਬਿਟ ਜਾਂ ਕ੍ਰੈਡਿਟ ਕਾਰਡ ਦਾ ਇਸਤੇਮਾਲ ਵੀ ਕਰ ਸਕਦੇ ਹਨ।ਮਿਲੀ ਜਾਣਕਾਰੀ ਮੁਤਾਬਕ ਰੇਲਵੇ ਬੋਰਡ ਨੇ ਇੱਕ ਚਿੱਠੀ ਕੱਢੀ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਰੇਲਾਂ ਅੰਦਰ ਹੈਂਡਲੂਮ ਦਾ ਸਾਮਾਨ ਵੇਚਣ ਲਈ ਰੇਲਵੇ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਹੈ।

-PTC News

Related Post