1984 ਕਤਲੇਆਮ 'ਚ ਕਥਿਤੀ ਦੋਸ਼ੀ ਜਗਦੀਸ਼ ਟਾਈਟਲਰ ਖਿਲਾਫ ਮੁੱਖ ਗਵਾਹ ਕੋਰੋਨਾ ਦੀ ਲਪੇਟ 'ਚ, ਹਾਲਤ ਨਾਜ਼ੁਕ

By  Jasmeet Singh June 19th 2022 08:50 PM -- Updated: June 19th 2022 08:58 PM

ਨਵੀਂ ਦਿੱਲੀ, 19 ਜੂਨ: 1984 ਸਿੱਖ ਕਤਲੇਆਮ 'ਚ ਸੀਨੀਅਰ ਕਾਂਗਰਸ ਆਗੂ ਜਗਦੀਸ਼ ਟਾਈਟਲਰ ਦੇ ਖਿਲਾਫ ਮੁੱਖ ਗਵਾਹ ਅਭਿਸ਼ੇਕ ਵਰਮਾ ਦੀ ਕਰੋਨਾ ਵਾਇਰਸ ਕਾਰਨ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਫੌਰੀ ਤੌਰ 'ਤੇ ਇੰਡੀਅਨ ਹਾਰਟ ਇੰਸਟੀਚਿਊਟ 'ਚ ਭਰਤੀ ਕਰਵਾਇਆ ਗਿਆ।

ਇਹ ਵੀ ਪੜ੍ਹੋ: ਇਸਲਾਮਿਕ ਸਟੇਟ ਦਾ ਦਾਅਵਾ, ਕਾਬੁਲ ਦੇ ਗੁਰਦੁਆਰੇ 'ਤੇ ਅੱਤਵਾਦੀ ਹਮਲਾ 'ਪੈਗੰਬਰ ਮੁਹੰਮਦ ਦੇ ਅਪਮਾਨ ਦੇ ਜਵਾਬ 'ਚ ਸੀ'

ਪਿਛਲੇ ਕਈ ਦਿਨਾਂ ਤੋਂ ਕੋਰੋਨਾ ਵਾਇਰਸ ਨਾਲ ਜੂਝ ਰਹੇ ਅਭਿਸ਼ੇਕ ਵਰਮਾ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਆਕਸੀਜਨ ਦੀ ਕਮੀ ਅਤੇ ਸਾਹ ਲੈਣ 'ਚ ਦਿੱਕਤ ਕਾਰਨ ਉਨ੍ਹਾਂ ਨੂੰ ਫੌਰੀ ਤੌਰ 'ਤੇ ਹਸਪਤਾਲ 'ਚ ਭਰਤੀ ਕਰਵਾਣਾ ਪਿਆ ਹੈ।

ਅਭਿਸ਼ੇਕ ਵਰਮਾ ਦਿੱਲੀ ਸਥਿਤ ਪੁਲ ਬੰਗਾਸ਼ ਗੁਰਦੁਆਰਾ 'ਚ ਸਿੱਖਾਂ ਦੇ ਕਤਲਕਾਂਡ ਵਿੱਚ ਜਗਦੀਸ਼ ਟਾਈਟਲਰ ਖ਼ਿਲਾਫ਼ ਮੁੱਖ ਗਵਾਹ ਹਨ। ਇਸ ਕਾਰਨ ਉਨ੍ਹਾਂ ਨੂੰ ਪਹਿਲਾਂ ਵੀ ਕਈ ਵਾਰੀ ਅਤੇ ਤਰੀਕਿਆਂ ਨਾਲ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਹਨ। ਜਿਸ ਕਾਰਨ ਉਨ੍ਹਾਂ ਨੂੰ ਅਦਾਲਤ ਵੱਲੋਂ ਸੁਰੱਖਿਆ ਹਾਸਿਲ ਹੈ।

ਕਰੋਨਾ ਮਹਾਮਾਰੀ ਕਾਰਨ ਅਭਿਸ਼ੇਕ ਵਰਮਾ ਵੀ ਇਸ ਵਾਇਰਸ ਦੀ ਲਪੇਟ ਵਿਚ ਆ ਗਏ ਸਨ ਅਤੇ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਨੇ, ਪਰ ਅਚਾਨਕ ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਇੰਡੀਅਨ ਹਾਰਟ ਇੰਸਟੀਚਿਊਟ ਵਿਚ ਭਰਤੀ ਕਰਵਾਉਣਾ ਪਿਆ। ਜਿੱਥੇ ਦਿੱਲੀ ਪੁਲਿਸ ਉਨ੍ਹਾਂ ਦੀ ਸੁਰੱਖਿਆ ਲਈ 24 ਘੰਟੇ ਗਸ਼ਤ 'ਤੇ ਹੈ।

ਇਹ ਵੀ ਪੜ੍ਹੋ: ਮੂਸੇਵਲਾ ਕਤਲਕਾਂਡ 'ਚ ਬੰਦ ਕੇਕੜੇ ਦਾ ਜੇਲ੍ਹ 'ਚ ਚਾੜ੍ਹਿਆ ਕੁਟਾਪਾ, ਇਸ ਗਰੁੱਪ ਨੇ ਲਈ ਜ਼ਿੰਮੇਵਾਰੀ

ਇਸ ਦਰਮਿਆਨ ਦੇਸ਼ ਭਰ ਤੋਂ ਵੱਖ ਵੱਖ ਧਰਮਾਂ ਦੇ ਲੋਕਾਂ ਆਪਣੀ ਧਾਰਮਿਕ ਆਸਥਾ ਮੁਤਾਬਿਕ ਅਭਿਸ਼ੇਕ ਜੀ ਦੀ ਸਿਹਤਯਾਬੀ ਦੀ ਅਰਦਾਸ ਕੀਤੀ ਜਾ ਰਹੀ ਹੈ। ਉਨ੍ਹਾਂ ਵਿਚ ਹੀ ਪੀਟੀਸੀ ਟੀਵੀ ਦੇ ਪੱਤਰਕਾਰ ਜਸਮੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਵੀ ਅਭਿਸ਼ੇਕ ਵਰਮਾ ਸਿਹਤਯਾਬੀ ਅਤੇ ਚੰਗੀ ਸਿਹਤ ਲਈ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਅਰਦਾਸ ਕੀਤੀ ਗਈ, ਜਿਸਨੂੰ ਉਨ੍ਹਾਂ ਆਪਣੇ ਅਧਿਕਾਰਿਤ ਟਵਿਟਰ 'ਤੇ ਵੀ ਸਾਂਝਾ ਕੀਤਾ ਹੈ।

-PTC News

Related Post