ਧੀ ਦੀ ਲਾਸ਼ ਮੁਰਦਾਘਰ ਵਿਚ ਰੱਖ ਕੇ ਮਾਂ ਨੇ ਮੇਲੇ ਵਿਚ ਲਗਾਈ ਖਿਡੌਣਿਆਂ ਦੀ ਦੁਕਾਨ, ਜਾਣੋਂ ਕਿਉਂ

By  Shanker Badra March 18th 2020 06:17 PM

ਧੀ ਦੀ ਲਾਸ਼ ਮੁਰਦਾਘਰ ਵਿਚ ਰੱਖ ਕੇ ਮਾਂ ਨੇ ਮੇਲੇ ਵਿਚ ਲਗਾਈ ਖਿਡੌਣਿਆਂ ਦੀ ਦੁਕਾਨ, ਜਾਣੋਂ ਕਿਉਂ:ਰਾਜਸਥਾਨ : ਦੁਨੀਆ ਭਰ 'ਚੋਂ ਜਿੱਥੇ ਕੋਰੋਨਾ ਵਾਇਰਸ ਨੂੰ ਲੈ ਕੇ ਲਗਾਤਾਰ ਖ਼ਬਰਾਂ ਸਾਹਮਣੇ ਆ ਰਹੀਆਂ ਹਨ,ਅਜਿਹੇ ਸਮੇਂ ਰਾਜਸਥਾਨ ਦੇ ਪਾਲੀ ਤੋਂ ਇੱਕ ਭਾਵੁਕ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇੱਕ ਮਾਂ ਨੇ ਧੀ ਦੀ ਮੌਤ ਤੋਂ ਬਾਅਦ ਪੈਸੇ ਨਾ ਹੋਣ ਕਰਕੇ ਲਾਸ਼ ਨੂੰ ਮੁਰਦਾਘਰ ਵਿਚ ਰੱਖ ਕੇ ਖਿਡੌਣਿਆਂ ਦੀ ਦੁਕਾਨ ਲਗਾਈ ਤੇ ਫਿਰ ਵਿਕਰੀ ਹੋਣ ਤੋਂ ਬਾਅਦ ਉਸ ਦਾ ਸਸਕਾਰ ਕੀਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਸੁਗਨਾ ਦੀ ਧੀ ਪਿੰਕੀ ਦੀ ਪਾਲੀ ਦੇ ਇਕ ਸਾਇੰਸ ਪਾਰਕ ਵਿਚ ਝੂਲਾ ਝੂਲਦੇ ਸਮੇਂ ਡਿੱਗਣ ਨਾਲ ਮੌਤ ਹੋ ਗਈ ਸੀ। ਜਦੋਂ ਸੁਗਨਾ ਨੂੰ ਧੀ ਦੀ ਮੌਤ ਬਾਰੇ ਪਤਾ ਲੱਗਿਆ ਤਾਂ ਉਹ ਬੇਸੁੱਧ ਹੋ ਗਈ ਪਰ ਸੁਗਨਾ ਨੂੰ ਆਪਣੀ ਧੀ ਦੇ ਅੰਤਿਮ ਸਸਕਾਰ ਨਾਲੋਂ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਮੇਲੇ ਵਿੱਚ ਖਿਡੌਣੇ ਵੇਚਣ ਦੀ ਮਜ਼ਬੂਰੀ ਸੀ।

ਖਿਡੌਣਿਆਂ ਦੀ ਦੁਕਾਨ ਲਗਾਉਣ ਵਾਲੀ ਸੁਗਨਾ ਅਜਮੇਰ ਤੋਂ ਦੁਕਾਨ ਖਿਡੌਣੇ ਖਰੀਦ ਕੇ ਪਾਲੀ ਮੇਲੇ ਵਿਚ ਦੁਕਾਨ ਲਗਾਉਣ ਪੁੱਜੀ ਸੀ। ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਸਿਰ ਵਿੱਚ ਡੂੰਘੀ ਸੱਟ ਲੱਗੀ ਸੀ, ਜਿਸ ਕਾਰਨ ਉਸਦੀ ਬੇਟੀ ਦੀ ਮੌਤ ਹੋ ਗਈ ਹੈ। ਸੁਗਨਾ ਨੇ ਐਤਵਾਰ ਰਾਤ ਨੂੰ ਖਿਡੌਣੇ ਵੇਚਣ ਤੋਂ ਬਾਅਦ ਸੋਮਵਾਰ 16 ਮਾਰਚ ਨੂੰ ਬੇਟੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ।

ਦੱਸ ਦੇਈਏ ਕਿ ਸੁਗਨਾ ਨੇ ਇਸ ਮੇਲੇ ਵਿਚ ਦੁਕਾਨ ਲਗਾਉਣ ਲਈ ਲਗਭਗ 35,000 ਰੁਪਏ ਦੇ ਖਿਡੌਣੇ ਉਧਾਰ ਲਏ ਸਨ। ਜਿਸ ਕਰਕੇ ਸੁਗਨਾ ਨੇ ਰਾਤ 12 ਵਜੇ ਤੱਕ ਖਿਡੌਣੇ ਵੇਚੇ ਅਤੇ ਫਿਰ ਅਗਲੀ ਸਵੇਰ ਬੇਟੀ ਦਾ ਅੰਤਿਮ ਸਸਕਾਰ ਕੀਤਾ ਹੈ। ਸੁਗਨਾ ਆਪਣੀਆਂ ਦੋ ਬੇਟੀਆਂ ਨਾਲ ਪਾਲੀ ਮੇਲੇ ਵਿਚ ਆਈ ਸੀ। ਦੱਸਿਆ ਜਾਂਦਾ ਹੈ ਕਿ ਸੁਗਨਾ ਦੇ ਪਤੀ ਨੂੰ ਅਧਰੰਗ ਵੀ ਹੋ ਗਿਆ ਸੀ।

-PTCNews

Related Post