ਚੱਲਦੇ ਜਹਾਜ਼ ‘ਚ ਹੋਇਆ ਬੱਚੇ ਦਾ ਜਨਮ ,ਜਹਾਜ਼ ਦੇ ਪ੍ਰਬੰਧਕਾਂ ਨੇ ਇੰਝ ਕੀਤਾ ਸਵਾਗਤ

By  Shanker Badra October 8th 2020 04:20 PM

ਚੱਲਦੇ ਜਹਾਜ਼ ‘ਚ ਹੋਇਆ ਬੱਚੇ ਦਾ ਜਨਮ ,ਜਹਾਜ਼ ਦੇ ਪ੍ਰਬੰਧਕਾਂ ਨੇ ਇੰਝ ਕੀਤਾ ਸਵਾਗਤ:ਨਵੀਂ ਦਿੱਲੀ : ਦਿੱਲੀ ਤੋਂ ਬੈਂਗਲੁਰੂ ਜਾ ਰਹੀ ਫਲਾਈਟ 'ਚ ਇੱਕ ਅਜੀਬ ਕਿੱਸਾ ਸਾਹਮਣੇ ਆਇਆ ਹੈ, ਜਿਸ ਕਰਕੇ ਉਡਾਣ ‘ਚ ਹੀ ਖੁਸ਼ੀਆਂ ਦਾ ਮਾਹੌਲ ਬਣ ਗਿਆ। ਜਿੱਥੇ ਜਹਾਜ਼ ‘ਚ ਇਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੈ। ਇੰਡੀਗੋ ਨੇ ਦੱਸਿਆ ਕਿ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ।

ਜਿਸ ਦਾ ਧਰਤੀ 'ਤੇ ਉਤਰਦੇ ਹੀ ਏਅਰਪੋਰਟ ਸਟਾਫ਼ ਨੇ ਤਾੜੀਆਂ ਨਾਲ ਜ਼ੋਰਦਾਰ ਸਵਾਗਤ ਕੀਤਾ ਹੈ। ਇਹ ਸਭ ਜਹਾਜ਼ ਦੇ ਬਿਹਤਰੀਨ ਕਰੂ ਮੈਂਬਰਾਂ ਕਾਰਨ ਹੀ ਮੁਮਕਿਨ ਹੋਇਆ ਹੈ। ਇਸ ਦੀ ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀਂ ਹੈ।

ਚੱਲਦੇ ਜਹਾਜ਼ ‘ਚ ਹੋਇਆ ਬੱਚੇ ਦਾ ਜਨਮ ,ਜਹਾਜ਼ ਦੇ ਪ੍ਰਬੰਧਕਾਂ ਨੇ ਇੰਝ ਕੀਤਾ ਸਵਾਗਤ

ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਦਿੱਲੀ-ਬੈਂਗਲੁਰੂ ਫਲਾਈਟ ਨੰਬਰ 6ਈ 122 'ਚ ਲੜਕੇ ਦੀ ਡਲੀਵਰੀ ਸਮੇਂ ਤੋਂ ਪਹਿਲਾਂ ਹੋਈ ਹੈ।

ਚੱਲਦੇ ਜਹਾਜ਼ ‘ਚ ਹੋਇਆ ਬੱਚੇ ਦਾ ਜਨਮ ,ਜਹਾਜ਼ ਦੇ ਪ੍ਰਬੰਧਕਾਂ ਨੇ ਇੰਝ ਕੀਤਾ ਸਵਾਗਤ

ਇਸ ਦੌਰਾਨ ਜਹਾਜ਼ ਦੇ ਕ੍ਰਿਊ ਮੈਂਬਰਾਂ ਨਾਲ ਬੱਚੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਅਤੇ ਲੋਕਾਂ ਨੇ ਕ੍ਰਿਊ ਮੈਂਬਰਾਂ ਦੀ ਤਾਰੀਫ ਕੀਤੀ ਹੈ।

ਚੱਲਦੇ ਜਹਾਜ਼ ‘ਚ ਹੋਇਆ ਬੱਚੇ ਦਾ ਜਨਮ ,ਜਹਾਜ਼ ਦੇ ਪ੍ਰਬੰਧਕਾਂ ਨੇ ਇੰਝ ਕੀਤਾ ਸਵਾਗਤ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ  ਇੱਕ ਔਰਤ ਯਾਤਰੀ ਨੇ ਜੈੱਟ ਸਟਾਰ’ ਜਹਾਜ਼ ਕੰਪਨੀ ਦੇ ਇੱਕ ਜਹਜ਼ ਵਿਚ ਯਾਤਰਾ ਦੌਰਾਨ ਬੱਚੇ ਨੂੰ ਜਨਮ ਦਿੱਤਾ ਸੀ। ਉਸ ਦੌਰਾਨ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਨੇ ਉਡਾਣ ਦੀ ਸੇਵਾ ਤੋਂ ਖੁਸ਼ ਹੋ ਕੇ ਆਪਣੇ ਬੱਚੇ ਦਾ ਨਾਂ ‘ਸਾਅ ਜੈੱਟ ਸਟਾਰ’ ਰੱਖਿਆ ਸੀ।

-PTCNews

Related Post