ਟਵਿਟਰ ਦੀ ਵਰਤੋਂ ਕਰਨ ਲਈ ਔਰਤ ਨੂੰ 34 ਸਾਲ ਦੀ ਜੇਲ੍ਹ, ਜਾਣੋ ਪੂਰਾ ਮਾਮਲਾ

By  Jasmeet Singh August 18th 2022 06:12 PM -- Updated: August 18th 2022 07:46 PM

ਰਿਯਾਧ, (ਸਾਊਦੀ ਅਰਬ, 18 ਅਗਸਤ): ਅਜੋਕੇ ਸਮੇਂ 'ਚ ਅਸੀਂ ਆਪਣੀ ਜ਼ਿੰਦਗੀ ਸੋਸ਼ਲ ਮੀਡੀਆ (Social Media) ਦੀ ਵਰਤੋਂ ਦੇ ਬਗੈਰ ਸੋਚ ਵੀ ਨਹੀਂ ਸਕਦੇ। ਕਈ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ (Social Media Platforms) ਦੀ ਵਰਤੋਂ ਟਵਿੱਟਰ (Twitter) ਅਤੇ ਇੰਸਟਾਗ੍ਰਾਮ (Instagram) ਮੋਹਰੀ ਪਲੇਟਫਾਰਮ ਵਿੱਚੋਂ ਨੇ, ਜਿੱਥੇ ਕੁਝ ਨਿਯਮ ਅਤੇ ਦਿਸ਼ਾ-ਨਿਰਦੇਸ਼ ਅਧੀਨ ਤੁਸੀਂ ਪੂਰੀ ਆਜ਼ਾਦੀ ਨਾਲ ਆਪਣੀ ਰਾਏ ਪ੍ਰਗਟ ਕਰ ਸਕਦੇ ਹੋ। ਪਰ ਹਾਲਹੀ ਵਿੱਚ ਇੱਕ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੱਕੇ-ਬੱਕੇ ਕਰ ਦਿੱਤਾ। ਖ਼ਬਰ ਮੁਤਾਬਕ ਇੱਕ ਔਰਤ ਨੂੰ 34 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਕਿਉਂਕਿ ਉਸਨੇ ਟਵਿੱਟਰ 'ਤੇ ਕੁਝ ਅਜਿਹਾ ਪੋਸਟ ਕੀਤਾ ਜੋ ਨਹੀਂ ਕਰਨਾ ਚਾਹੀਦਾ ਸੀ।



ਤੁਹਾਨੂੰ ਦੱਸ ਦੇਈਏ ਕਿ ਇਹ ਮਾਮਲਾ ਸਾਊਦੀ ਅਰਬ (Saudi Arab) ਦੀ ਹੈ। ਉੱਥੇ ਦੀ ਸਲਮਾ ਅਲ-ਸ਼ਹਿਬ ਦੀ ਉਮਰ 34 ਸਾਲ ਹੈ ਤੇ ਉਹ ਯੂਕੇ 'ਚ ਲੀਡਜ਼ ਯੂਨੀਵਰਸਿਟੀ ਵਿੱਚ ਪੀਐਚਡੀ ਦੀ ਵਿਦਿਆਰਥਣ ਹੈ, ਜੋ ਛੁੱਟੀਆਂ ਮਨਾਉਣ ਆਪਣੇ ਦੇਸ਼ ਪਰਤੀ ਸੀ। ਇੱਥੇ ਸਲਮਾ ਨੂੰ ਹੁਣ 34 ਸਾਲਾਂ ਲਈ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜ ਦਿੱਤਾ ਗਿਆ। ਦੋਸ਼ ਹੈ ਟਵਿਟਰ 'ਤੇ ਅਜਿਹੇ ਅਕਾਊਂਟਸ ਨੂੰ ਫਾਲੋ ਕਰਨਾ ਜੋ ਜਨਤਾ 'ਚ ਅਸ਼ਾਂਤੀ ਫੈਲਾਉਂਦੇ ਹਨ ਅਤੇ ਰਾਸ਼ਟਰੀ ਅਤੇ ਨਾਗਰਿਕ ਸੁਰੱਖਿਆ ਨੂੰ ਅਸਥਿਰ ਕਰਦੇ ਹਨ। ਇਸਤੋਂ ਬਾਅਦ ਸਾਊਦੀ ਅਰਬ ਦੀ ਸਪੈਸ਼ਲ ਅੱਤਵਾਦੀ ਕੋਰਟ ਨੇ ਸਲਮਾ ਨੂੰ ਇਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ (Social Media Platform) ਨੂੰ ਫਾਲੋ ਕਰਨ ਲਈ ਤਿੰਨ ਸਾਲ ਦੀ ਸਜ਼ਾ ਸੁਣਾਈ।



ਦਰਅਸਲ ਸਲਮਾ ਦੇ ਟਵਿਟਰ 'ਤੇ 2,600 ਫਾਲੋਅਰਜ਼ ਹਨ। ਉਹ ਸੁੰਨੀ ਦੇਸ਼ ਦੀਆਂ ਮੁਸਲਿਮ ਔਰਤਾਂ ਦੇ ਹੱਕਾਂ ਬਾਰੇ ਲਿਖਦੀ ਸੀ। ਸਲਮਾ ਮੁਸਲਿਮ ਦੇਸ਼ਾਂ ਦੀ ਰੂੜੀਵਾਦੀ ਸੋਚ 'ਤੇ ਜਵਾਬ ਦਿੰਦੀ ਸੀ। ਉਹ ਕਈ ਕਾਰਕੁੰਨਾਂ ਨੂੰ ਵੀ ਫਾਲੋ ਕਰਦੀ ਸੀ। ਔਰਤਾਂ ਦੇ ਅਧਿਕਾਰਾਂ ਨਾਲ ਜੁੜੇ ਮੁੱਦਿਆਂ ਨੂੰ ਰੀਟਵੀਟ ਕਰਨ ਲਈ ਸਲਮਾ ਨੂੰ ਦੇਸ਼ ਦੀ ਨਜ਼ਰ ਵਿੱਚ ਮੁਜਰਮ ਬਣਾ ਦਿੱਤਾ ਗਿਆ। ਇਸ ਤੋਂ ਬਾਅਦ ਇਕ ਸਰਕਾਰੀ ਵਕੀਲ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਸਲਮਾ ਦੇ 'ਹੋਰ ਅਪਰਾਧਾਂ' 'ਤੇ ਵੀ ਗੌਰ ਕੀਤਾ ਜਾਵੇ ਅਤੇ ਇਸ ਤਰ੍ਹਾਂ ਸਲਮਾ ਦੀ ਸਜ਼ਾ ਤਿੰਨ ਸਾਲ ਤੋਂ ਵਧਾ ਕੇ 34 ਸਾਲ ਕਰ ਦਿੱਤੀ ਗਈ। ਜੇਲ੍ਹ ਦੀ ਸਜ਼ਾ ਦੇ ਨਾਲ-ਨਾਲ 34 ਸਾਲਾ ਸਲਮਾ ਲਈ ਯਾਤਰਾ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।



ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਸਲਮਾ ਜੋ ਕਿ ਦੋ ਬੱਚਿਆਂ ਦੀ ਮਾਂ ਵੀ ਹੈ, ਅਦਾਲਤ ਵਿਚ ਨਵੀਂ ਅਪੀਲ ਦਾਇਰ ਕਰੇਗੀ ਅਤੇ ਇਸ 'ਬੇਇਨਸਾਫ਼ੀ' ਵਿਰੁੱਧ ਲੜੇਗੀ।



-PTC News

Related Post