ਇਸ ਔਰਤ ਨੇ ਆਪਣੀ ਕਮੀਜ਼ ਉਤਾਰ ਕੇ ਜਾਨਵਰ ਦੀ ਇੰਝ ਬਚਾਈ ਜਾਨ , ਸੋਸ਼ਲ ਮੀਡੀਆ 'ਤੇ ਬਣੀ ਸਟਾਰ 

By  Shanker Badra November 23rd 2019 04:25 PM -- Updated: November 23rd 2019 04:48 PM

ਇਸ ਔਰਤ ਨੇ ਆਪਣੀ ਕਮੀਜ਼ ਉਤਾਰ ਕੇ ਜਾਨਵਰ ਦੀ ਇੰਝ ਬਚਾਈ ਜਾਨ , ਸੋਸ਼ਲ ਮੀਡੀਆ 'ਤੇ ਬਣੀ ਸਟਾਰ :ਆਸਟ੍ਰੇਲੀਆ : ਆਸਟ੍ਰੇਲੀਆ ਦੇ ਜੰਗਲਾਂ ਵਿਚ ਇਨੀਂ ਦਿਨੀਂ ਲੱਗਭਗ 150 ਥਾਵਾਂ 'ਤੇ ਅੱਗ ਲੱਗੀ ਹੋਈ ਹੈ। ਅੱਗ 'ਤੇ ਹਾਲੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਇਸ ਭਿਆਨਕ ਅੱਗ ਕਾਰਨ ਬਹੁਤ ਸਾਰੇ ਜੰਗਲੀ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਨ੍ਹਾਂ ਜੀਵਾਂ ਵਿਚ ਵੱਡੀ ਗਿਣਤੀ ਕੋਆਲਾ ਦੀ ਹੈ।

Woman Rescues Koala From Australian Bushfire Using Her Shirt, Hailed Hero ਇਸ ਔਰਤ ਨੇ ਆਪਣੀ ਕਮੀਜ਼ ਉਤਾਰ ਕੇ ਜਾਨਵਰ ਦੀ ਬਚਾਈਜਾਨ , ਸੋਸ਼ਲ ਮੀਡੀਆ 'ਤੇ ਬਣੀ ਸਟਾਰ

ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿਚ ਇਕ ਔਰਤ ਆਪਣੀ ਕਮੀਜ਼ ਉਤਾਰ ਕੇ ਅੱਗ ਦੀ ਲਪੇਟ ਵਿਚ ਫਸੇ ਇੱਕ ਕੋਆਲਾ ਨੂੰ ਬਚਾਉਂਦੀ ਹੋਈ ਨਜ਼ਰ ਆ ਰਹੀ ਹੈ। ਜਿਸ ਤੋਂ ਬਾਅਦ ਉਸ ਔਰਤ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਤਾਰੀਫ਼ ਹੋ ਰਹੀ ਹੈ। ਇਸ ਔਰਤ ਦਾ ਨਾਂਅ ਟੋਨੀ ਡੋਹਰਟੀ ਹੈ ,ਜੋ ਨਿਊ ਸਾਊਥ ਵੇਲਸ ਦੀ ਰਹਿਣ ਵਾਲੀ ਹੈ।

Woman Rescues Koala From Australian Bushfire Using Her Shirt, Hailed Hero ਇਸ ਔਰਤ ਨੇ ਆਪਣੀ ਕਮੀਜ਼ ਉਤਾਰ ਕੇ ਜਾਨਵਰ ਦੀ ਬਚਾਈਜਾਨ , ਸੋਸ਼ਲ ਮੀਡੀਆ 'ਤੇ ਬਣੀ ਸਟਾਰ

ਮਿਲੀ ਜਾਣਕਾਰੀ ਅਨੁਸਾਰ ਜਦੋਂ ਇਸ ਔਰਤ ਨੇ ਇਕ ਕੋਆਲਾ ਨੂੰ ਅੱਗ ਵਿਚ ਘਿਰਿਆ ਹੋਇਆ ਵੇਖਿਆ ਤਾਂ ਉਹ ਬਿਨ੍ਹਾਂ ਕੋਈ ਪ੍ਰਵਾਹ ਕੀਤਿਆਂ ਉਸ ਨੂੰ ਬਚਾਉਣ ਲਈ ਭੱਜੀ। ਉਸ ਨੇ ਅਪਣੀ ਕਮੀਜ਼ ਉਤਾਰ ਕੇ ਕੋਆਲਾ ਨੂੰ ਉਸ ਵਿਚ ਲਪੇਟ ਲਿਆ ਕਿਉਂਕਿ ਕੋਆਲਾ ਅੱਗ ਵਿਚ ਬੁਰੀ ਤਰ੍ਹਾਂ ਝੁਲਸ ਗਿਆ ਸੀ। ਇਸ ਮਗਰੋਂ ਟੋਨੀ ਕੋਆਲਾ ਨੂੰ ਹਸਪਤਾਲ ਲੈ ਗਈ, ਜਿੱਥੇ ਜ਼ਖ਼ਮੀ ਕੋਆਲਾ ਦਾ ਇਲਾਜ ਕੀਤਾ ਜਾ ਰਿਹਾ ਹੈ।

Woman Rescues Koala From Australian Bushfire Using Her Shirt, Hailed Hero ਇਸ ਔਰਤ ਨੇ ਆਪਣੀ ਕਮੀਜ਼ ਉਤਾਰ ਕੇ ਜਾਨਵਰ ਦੀ ਬਚਾਈਜਾਨ , ਸੋਸ਼ਲ ਮੀਡੀਆ 'ਤੇ ਬਣੀ ਸਟਾਰ

ਦੱਸ ਦੇਈਏ ਕਿ ਜੰਗਲਾਂ ਵਿਚ ਭਿਆਨਕ ਅੱਗ ਲੱਗਣ ਕਾਰਨ ਆਮ ਲੋਕਾਂ ਦਾ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋ ਗਿਆ ਹੈ। ਕਈ ਥਾਵਾਂ 'ਤੇ ਲੋਕਾਂ ਦੇ ਘਰ, ਟਰੈਕਟਰ ਅਤੇ ਕਾਰਾਂ ਵੀ ਲਪੇਟ ਵਿਚ ਆ ਗਈਆਂ ਹਨ ਅਤੇ ਉਹ ਘਰੋਂ ਬੇਘਰ ਹੋ ਗਏ ਹਨ।

-PTCNews

Related Post