ਸ਼ੇਅਰਡ ਆਟੋ 'ਚ ਸਿਗਰਟ ਪੀਣ ਤੋਂ ਰੋਕਣ 'ਤੇ ਆਦਮੀ ਨੇ ਕੀਤਾ ਔਰਤ ਨਾਲ ਇਹ ਕਾਰਨਾਮਾ

By  Tanya Chaudhary February 10th 2022 04:13 PM -- Updated: February 10th 2022 04:20 PM

ਹਰਿਆਣਾ: ਗੁਰੂਗ੍ਰਾਮ (Gurgaon) 'ਚ ਇਕ ਆਟੋ 'ਚ ਸਿਗਰਟ (cigarette) ਪੀਣ 'ਤੇ ਇਤਰਾਜ਼ ਕਰਨ 'ਤੇ ਇਕ ਔਰਤ ਨਾਲ ਕਥਿਤ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦਾ ਕਹਿਣਾ ਹੈ ਕਿ ਜਦੋਂ ਉਹ ਘਰ ਪਰਤ ਰਹੀ ਸੀ ਤਾਂ ਆਟੋ ਵਿੱਚ ਬੈਠੇ ਇੱਕ ਨਿੱਜੀ ਬੈਂਕ ਦੇ ਕਰਮਚਾਰੀ ਨੇ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ। ਜਦੋਂ ਉਸਨੇ ਵਿਰੋਧ ਕੀਤਾ ਤਾਂ ਕਰਮਚਾਰੀ ਨੇ ਉਸਦੀ ਕੁੱਟਮਾਰ ਕੀਤੀ। ਇਸ ਸਬੰਧੀ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ।

ਸ਼ੇਅਰਡ ਆਟੋ 'ਚ ਸਿਗਰਟ ਪੀਣ ਤੋਂ ਰੋਕਣ 'ਤੇ ਆਦਮੀ ਨੇ ਕੀਤਾ ਔਰਤ ਨਾਲ ਇਹ ਕਾਰਨਾਮਾ

ਇਹ ਵੀ ਪੜ੍ਹੋ : ਲੋਕਾਂ ਨੂੰ ਵੱਡੀ ਰਾਹਤ, ਚੰਡੀਗੜ੍ਹ ਪ੍ਰਸ਼ਾਸਨ ਨੇ ਹਟਾਇਆ ਨਾਈਟ ਕਰਫ਼ਿਊ

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਦੱਸਿਆ ਕਿ ਫਰੀਦਾਬਾਦ (Faridabad) ਦੇ ਬੱਲਭਗੜ੍ਹ (Ballabhgarh) ਦੇ ਰਹਿਣ ਵਾਲੇ ਦੋਸ਼ੀ ਵਾਸੂ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਪੀੜਤਾ ਦਿੱਲੀ ਦੇ ਵਜ਼ੀਰਾਬਾਦ (Wazirabad) ਦੀ ਰਹਿਣ ਵਾਲੀ ਹੈ ਅਤੇ ਹਸਪਤਾਲ ਵਿੱਚ ਭਰਤੀ ਹੈ।

ਜਿਕਰਯੋਗ ਇਹ ਹੈ ਕਿ ਪੀੜਤਾ ਦੀ ਸ਼ਿਕਾਇਤ ਮੁਤਾਬਕ ਘਟਨਾ ਸੋਮਵਾਰ ਸ਼ਾਮ ਨੂੰ ਉਸ ਸਮੇਂ ਵਾਪਰੀ ਜਦੋਂ ਉਹ ਸ਼ੇਅਰ ਆਟੋ 'ਚ ਘਰ ਪਰਤ ਰਹੀ ਸੀ। ਜਦੋਂ ਆਟੋ ਸੈਕਟਰ-46 ਸਥਿਤ ਗ੍ਰੀਨਵੁੱਡ ਸਿਟੀ (Greenwood City) ਨੇੜੇ ਪਹੁੰਚਿਆ ਤਾਂ ਦੋ ਵਿਅਕਤੀ ਆਟੋ ਵਿੱਚ ਸਵਾਰ ਹੋ ਗਏ। ਇਸ ਦੌਰਾਨ ਉਨ੍ਹਾਂ ਵਿੱਚੋਂ ਇੱਕ ਸਿਗਰਟ ਪੀ ਰਿਹਾ ਸੀ ਜੋ ਆਟੋ ਦੇ ਅੰਦਰ ਬੈਠ ਕੇ ਵੀ ਅਜਿਹਾ ਕਰਦਾ ਰਿਹਾ। ਜਦੋਂ ਔਰਤ ਨੇ ਉਸਨੂੰ ਅਜਿਹਾ ਨਾ ਕਰਨ ਲਈ ਕਿਹਾ ਤਾਂ ਉਸਨੂੰ ਗੁੱਸਾ ਆ ਗਿਆ। ਇਸ ਤੋਂ ਬਾਅਦ ਔਰਤ ਨੇ ਦੋਸ਼ੀ ਦੇ ਮੂੰਹ 'ਚੋਂ ਸਿਗਰੇਟ ਕੱਢ ਕੇ ਬਾਹਰ ਸੁੱਟ ਦਿੱਤੀ। ਇਸ ਤੋਂ ਗੁੱਸੇ 'ਚ ਆ ਕੇ ਉਸ ਨੇ ਉਸ ਦੇ ਮੂੰਹ 'ਤੇ ਦੋ ਵਾਰ ਮੁੱਕਾ ਮਾਰਿਆ। ਲੜਾਈ ਵਿੱਚ ਔਰਤ ਦੇ ਨੱਕ ਵਿੱਚੋਂ ਖੂਨ ਵਹਿਣ ਲੱਗਾ। ਇੰਨਾ ਹੀ ਨਹੀਂ, ਔਰਤ ਦਾ ਦੋਸ਼ ਹੈ ਕਿ ਦੋਸ਼ੀ ਨੇ ਉਸ ਦੀ ਕੁੱਟਮਾਰ ਕਰਨ ਦੇ ਨਾਲ-ਨਾਲ ਉਸ ਨਾਲ ਬਦਸਲੂਕੀ ਵੀ ਕੀਤੀ। ਸੂਚਨਾ ਮਿਲਣ ’ਤੇ ਪੁਲਿਸ ਦੀ ਟੀਮ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ 'ਤੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : Uttar Pradesh Elections 2022 Live Updates: ਯੂਪੀ 'ਚ ਹੁਣ ਤੱਕ ਤਕਰੀਬਨ 20 ਫੀਸਦੀ ਹੋਈ ਵੋਟਿੰਗ

ਦੱਸਣਯੋਗ ਇਹ ਹੈ ਕਿ ਪੁਲਿਸ ਨੇ ਸਿੰਘ ਦੇ ਖਿਲਾਫ ਸੈਕਟਰ 50 ਦੇ ਪੁਲਿਸ ਸਟੇਸ਼ਨ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 323 (ਦੁੱਖ ਪਹੁੰਚਾਉਣ), 325 (ਸਵੈ-ਇੱਛਾ ਨਾਲ ਗੰਭੀਰ ਸੱਟ ਪਹੁੰਚਾਉਣ), ਅਤੇ 509 (ਇੱਕ ਔਰਤ ਦੀ ਮਰਿਆਦਾ ਦਾ ਅਪਮਾਨ) ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਜ਼ਮਾਨਤ 'ਤੇ ਰਿਹਾਅ ਹੋਣ ਤੋਂ ਪਹਿਲਾਂ ਉਸ ਨੂੰ ਕੁਝ ਸਮੇਂ ਲਈ ਗ੍ਰਿਫਤਾਰ ਕਰ ਲਿਆ ਗਿਆ ਸੀ। ਸਬ-ਇੰਸਪੈਕਟਰ ਅਮਿਤ ਕੁਮਾਰ, ਜੋ ਕਿ ਮਾਮਲੇ ਦੇ ਜਾਂਚ ਅਧਿਕਾਰੀ ਵੀ ਹਨ, ਨੇ ਦੱਸਿਆ ਕਿ ਜਿਵੇਂ ਹੀ ਮੁਲਜ਼ਮ ਜਾਂਚ ਵਿੱਚ ਸ਼ਾਮਲ ਹੋਣ ਲਈ ਸਹਿਮਤ ਹੋ ਗਿਆ, ਉਸਨੂੰ ਜ਼ਮਾਨਤ 'ਤੇ ਛੱਡ ਦਿੱਤਾ ਗਿਆ।

-PTC News

Related Post