ਰੋਪੜ ਦੇ ਮੇਨ ਬਾਜ਼ਾਰ 'ਚ ਔਰਤਾਂ ਵਿਚਾਲੇ ਹੋਈ ਜ਼ਬਰਦਸਤ ਲੜਾਈ, ਜਾਣੋ ਪੂਰਾ ਮਾਮਲਾ

By  Jashan A February 2nd 2020 06:17 PM -- Updated: February 2nd 2020 06:18 PM

Women Fight In Ropar: ਰੋਪੜ ਦੇ ਮੇਨ ਬਾਜ਼ਾਰ 'ਚ ਇੱਕ ਸੁਨਿਆਰੇ ਦੀ ਦੁਕਾਨ ਤੋਂ ਝਾਂਜਰ ਚੁਰਾਉਣ ਦੇ ਮਾਮਲੇ ਨੂੰ ਲੈ ਕੇ ਔਰਤਾਂ 'ਚ ਵਿਚਕਾਰ ਜ਼ਬਰਦਸਤ ਲੜਾਈ ਹੋਈ। ਔਰਤਾਂ ਨੇ ਇੱਕ-ਦੂਜੇ ਦੇ ਵਾਲ ਖਿੱਚੇ ਗਏ ਅਤੇ ਥੱਪੜ ਨਾਲ ਮਾਰ ਕੁੱਟ ਕੀਤੀ ਗਈ।

Women Fight In Ropar Main Bazar ਇਸ ਦੌਰਾਨ ਲਗਭਗ ਅੱਧਾ ਘੰਟਾ ਬਾਜ਼ਾਰ 'ਚ ਜਾਮ ਲੱਗਾ ਰਿਹਾ। ਲੋਕਾਂ ਨੇ ਮੌਕੇ 'ਤੇ ਪੁਲਿਸ ਨੂੰ ਬੁਲਾਇਆ ਤਦ ਲੜਾਈ ਖ਼ਤਮ ਹੋਈ।

ਹੋਰ ਪੜ੍ਹੋ: ਪਿਆਰ 'ਚ ਅੰਨ੍ਹੀ ਹੋਈ ਪਤਨੀ, ਪ੍ਰੇਮੀ ਨਾਲ ਮਿਲ ਕੇ ਹੱਥੀਂ ਉਜਾੜਿਆ ਆਪਣਾ ਸੁਹਾਗ

ਉਨਾਂ ਵਿਚੋਂ ਇੱਕ ਦੁਕਾਨਦਾਰ ਮਹਿਲਾ ਸੁਸ਼ਮਾ ਨੇ ਦੱਸਿਆ ਦੀ ਉਹ ਸੁਨਿਆਰੇ ਦਾ ਕੰਮ ਕਰਦੀ ਹੈ ਤਾਂ ਦੂਜੀ ਮਹਿਲਾ ਉੱਥੇ ਚਾਂਦੀ ਦੀ ਪੰਜੇਬ ਵੇਖਣ ਆਈ ਅਤੇ ਉਸ ਦੀ ਇੱਕ ਪੰਜੇਬ ਚੁਰਾ ਲਈ, ਤਾਂ ਉਸ ਨੇ ਫਿਰ ਬਾਅਦ ਵਿਚ ਉਸ ਨੂੰ ਘੇਰ ਕੇ ਪੰਜੇਬ ਦੇ ਬਾਰੇ ਵਿਚ ਪੁੱਛਿਆ ਅਤੇ ਹੱਥਾਪਾਈ ਸ਼ੁਰੂ ਹੋ ਗਈ।

Women Fight In Ropar Main Bazar ਭੀੜ ਵਿਚੋਂ ਕਿਸੇ ਨੇ ਪੁਲਿਸ ਨੂੰ ਫ਼ੋਨ ਕੀਤਾ ਤਾਂ ਉੱਥੇ ਪੁਲਿਸ ਵੀ ਪਹੁੰਚ ਗਈ ਤਦ ਤੱਕ ਝਾਂਜਰ ਮਿਲ ਗਈ ਅਤੇ ਪੁਲਿਸ ਨੇ ਉਨਾਂ ਔਰਤਾਂ ਨੂੰ ਥਾਣੇ 'ਚ ਲੈ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਦੇ ਬਾਅਦ ਹੀ ਦੱਸਿਆ ਜਾ ਸਕਦਾ ਹੈ ਕਿਸ 'ਤੇ ਕਾਰਵਾਈ ਹੋਵੇਗੀ।

-PTC News

Related Post