ਇਹ ਮਹਿਲਾ IPS ਅਧਿਕਾਰੀ ਆਪਣੇ ਹੀ ਪਤੀ ਦੀ ਬਣੀ ਬੌਸ

By  Jashan A January 19th 2020 06:35 PM -- Updated: January 19th 2020 06:37 PM

ਇਹ ਮਹਿਲਾ IPS ਅਧਿਕਾਰੀ ਆਪਣੇ ਹੀ ਪਤੀ ਦੀ ਬਣੀ ਬੌਸ,ਨੋਇਡਾ: ਪਤਨੀ ਘਰ ਵਿੱਚ ਤਾਂ ਪਤੀ ਦੀ ਬੌਸ ਹੁੰਦੀ ਹੀ ਹੈ, ਪਰ ਜੇਕਰ ਪਤਨੀ ਕੰਮ ਦੇ ਖੇਤਰ 'ਚ ਵੀ ਪਤੀ ਦੀ ਬੌਸ ਹੋਵੇ ਤਾਂ ਇਸ ਤੋਂ ਜ਼ਿਆਦਾ ਬਹੁ-ਚਰਚਿਤ ਤੇ ਵਿਲੱਖਣ ਗੱਲ ਹੋਰ ਕੀ ਹੋ ਸਕਦੀ ਹੈ। ਕੁੱਝ ਇਸ ਤਰਾਂ ਦਾ ਮਾਮਲਾ ਹੀ ਵੇਖਣ ਨੂੰ ਮਿਲਿਆ ਹੈ ਜਿੱਥੇ ਆਈਪੀਐਸ ਵਰਿੰਦਾ ਸ਼ੁਕਲਾ ਆਪਣੇ ਪਤੀ ਆਈਪੀਐਸ ਅੰਕੁਰ ਅਗਰਵਾਲ ਦੀ ਬੌਸ ਹੈ। ਦਰਅਸਲ ਦੋਵੇਂ ਜਣੇ ਬਚਪਨ ਤੋਂ ਹੀ ਇਕੱਠੇ ਖੇਡੇ,ਪੜ੍ਹੇ ਤੇ ਆਖ਼ਿਰਕਾਰ ਗੂੜ੍ਹੀ ਦੋਸਤੀ ਨੂੰ ਨਵਾਂ ਨਾਮ ਦਿੰਦੇ ਹੋਏ ਦੋਨਾਂ ਨੇ 9 ਫਰਵਰੀ 2019 ਨੂੰ ਵਿਆਹ ਕਰ ਲਿਆ।ਜ਼ਿਲ੍ਹੇ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਜ਼ਿਲ੍ਹੇ ਵਿੱਚ ਆਈਪੀਐਸ ਜੋੜਾ ਨਿਯੁਕਤ ਕੀਤਾ ਗਿਆ ਹੈ। ਹੋਰ ਪੜ੍ਹੋ: GNA ਯੂਨੀਵਰਸਿਟੀ ਦੀ ਬੱਸ ਹੋਈ ਹਾਦਸੇ ਦਾ ਸ਼ਿਕਾਰ, 3 ਬੱਚਿਆਂ ਦੀ ਹਾਲਤ ਗੰਭੀਰ ਦਰਅਸਲ ਪੁਲਿਸ ਕਮਿਸ਼ਨਰ ਸਿਸਟਮ ਲਾਗੂ ਹੋਣ ਤੋਂ ਬਾਅਦ ਇੱਕ ਨਵਾਂ ਇਤਫਾਕ ਦੇਖਣ ਨੂੰ ਮਿਲਿਆ ਹੈ। ਜਿਸ ਵਿੱਚ ਲਖਨਊ ਪੁਲਿਸ ਹੈੱਡਕੁਆਰਟਰ ਵਿਖੇ ਤਾਇਨਾਤ ਵਰਿੰਦਾ ਸ਼ੁਕਲਾ ਨੂੰ ਡਿਪਟੀ ਕਮਿਸ਼ਨਰ ਪੁਲਿਸ (ਡੀਸੀਪੀ) ਗੌਤਮ ਬੁੱਧ ਨਗਰ ਬਣਾਇਆ ਗਿਆ ਸੀ। ਉਹ ਇੱਥੇ ਡੀਸੀਪੀ ਮਹਿਲਾ ਸੁਰੱਖਿਆ ਵਜੋਂ ਤਾਇਨਾਤ ਹੈ। ਜਦੋਂ ਕਿ ਅੰਕੁਰ ਅਗਰਵਾਲ ਨੂੰ ਲਗਭਗ ਇਕ ਮਹੀਨਾ ਪਹਿਲਾਂ ਨੋਇਡਾ ਦਾ ਐਸ ਪੀ ਸਿਟੀ ਬਣਾਇਆ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਜਣੇ ਦਸਵੀਂ ਤੱਕ ਇਕੱਠੇ ਪੜ੍ਹੇ ਤੇ ਫ਼ਿਰ ਅੱਗੇ ਦੀ ਪੜ੍ਹਾਈ ਲਈ ਵਰਿੰਦਾਅਮਰੀਕਾ ਚਲੇ ਗਈ।ਅੰਕੁਰ ਨੇ ਭਾਰਤ 'ਚ ਰਹਿ ਆਪਣੀ ਇਲੈਕਟ੍ਰਾਨਿਕ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਤੇ ਬੰਗਲੌਰ 'ਚ ਨੌਕਰੀ ਕਰਨ ਲੱਗ ਗਏ।ਇਸ ਤੋਂ ਬਾਅਦ ਅੰਕੁਰ ਵਰਿੰਦਾ ਕੋਲ ਅਮਰੀਕਾ ਚਲੇ ਗਏ ਤੇ ਦੋਵੇਂ ਸਿਵਲ ਸਰਵਿਸ ਦੇ ਪੇਪਰਾਂ ਦੀ ਤਿਆਰੀ 'ਚ ਲੱਗ ਗਏ।ਅੰਕੁਰ ਨੇ ਪਹਿਲੀ ਤੇ ਵਰਿੰਦਾ ਨੇ ਦੂਜੀ ਵਾਰ 'ਚ ਸਿਵਲ ਸਰਵਿਸ ਦੇ ਪੇਪਰ ਕਲੀਅਰ ਕੀਤੇ। -PTC News

Related Post