ਮਹਿਲਾ ਨੇ ਪ੍ਰੇਮੀ ਦੇ ਟੁਕੜੇ ਕਰ ਬਰਿਆਨੀ ਬਣਾ ਮਜ਼ਦੂਰਾਂ ਨੂੰ ਖਵਾਈ

By  Jashan A November 22nd 2018 03:08 PM

ਮਹਿਲਾ ਨੇ ਪ੍ਰੇਮੀ ਦੇ ਟੁਕੜੇ ਕਰ ਬਰਿਆਨੀ ਬਣਾ ਮਜ਼ਦੂਰਾਂ ਨੂੰ ਖਵਾਈ,ਦਿੱਲੀ: ਮੋਰੱਕਨ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ 'ਦਰਅਸਲ ਔਰਤ ਨੇ ਆਪਣਾ ਗੁਨਾਹ ਕਬੂਲ ਕਰਦੇ ਹੋਏ ਕਿਹਾ ਕਿ ਉਸ ਨੇ ਆਪਣੇ ਪ੍ਰੇਮੀ ਦਾ ਕਲਤ ਕੀਤਾ ਹੈ। ਉਸ ਦੀ ਲਾਸ਼ ਨੂੰ ਪਕਾ ਕੇ ਬਰਿਆਨੀ ‘ਚ ਟੁਕੜੇ ਪਾ ਮਜ਼ਦੂਰਾਂ ਨੂੰ ਖਵਾ ਦਿੱਤੀ।

womenਮੀਡੀਆ ਦੇ ਹਵਾਲੇ ਤੋਂ ਮਿਲੀਆਂ ਖਬਰਾਂ ਦੇ ਮੁਤਾਬਕ ਔਰਤ ਨੂੰ ਆਪਣੇ ਪ੍ਰੇਮੀ ਦੇ ਕਤਲ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਕੀਤਾ ਗਿਆ। ਉਸ ‘ਤੇ ਇਲਜ਼ਾਮ ਹੈ ਕਿ ਉਸ ਨੇ ਆਪਣੇ ਪ੍ਰੇਮੀ ਦੀ ਹੱਤਿਆ ਸਿਰਫ ਇਸ ਲਈ ਕੀਤੀ ਕਿਉਂਕਿ ਉਹ ਕਿਸੇ ਹੋਰ ਨਾਲ ਵਿਆਹ ਕਰਨਾ ਚਾਹੁੰਦਾ ਸੀ। ਇਸ ਔਰਤ ਨੇ ਦੱਸਿਆ ਕਿ ਉਸ ਨੇ ਆਪਣੇ 20 ਸਾਲਾ ਪ੍ਰੇਮੀ ਦਾ ਕਤਲ ਕੀਤਾ ਹੈ।

meetਨਾਲ ਹੀ ਉਸ ਔਰਤ ਨੇ ਗੁਨਾਹ ਕਬੂਲ ਕਰਦੇ ਹੋਏ ਕਿਹਾ ਹੈ ਕਿ ਤਲ ਤਾਂ ਕਾਫੀ ਪਹਿਲਾਂ ਹੋ ਚੁੱਕਿਆ ਸੀ, ਜਿਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਮੁੰਡੇ ਦਾ ਭਰਾ ਉਸ ਦੀ ਭਾਲ ਕਰਦੇ ਹੋਏ ਕੁੜੀ ਦੇ ਘਰ ਪਹੁੰਚਿਆ ਤੇ ਉਸ ਨੂੰ ਕੁੜੀ ਦੇ ਘਰ ਤੋਂ ਦੰਦ ਮਿਲਿਆ।

—PTC News

Related Post