ਰੰਗ ਦੀ ਹਰੀ ਹੈ ਐਪਰ ਗੁਣਾਂ ਨਾਲ ਭਰੀ ਹੈ "ਪਾਲਕ", ਜਾਣੋ ਇਸਦੇ ਹੋਰ ਫ਼ਾਇਦੇ

By  Kaveri Joshi August 30th 2020 05:56 PM

ਰੰਗ ਦੀ ਹਰੀ ਹੈ ਐਪਰ ਗੁਣਾਂ ਨਾਲ ਭਰੀ ਹੈ "ਪਾਲਕ", ਜਾਣੋ ਇਸਦੇ ਹੋਰ ਫ਼ਾਇਦੇ :ਸਰਦੀਆਂ ਦਾ ਮੌਸਮ ਆਉਣ ਵਾਲਾ ਹੈ ਅਤੇ ਇਸ ਮੌਸਮ 'ਚ ਪਾਲਕ ਵਧੇਰੇ ਮਿਲਦੀ ਹੈ , ਲੋਕਾਂ ਦੀ ਪਸੰਦੀਦਾ 'ਪਾਲਕ' ਜਿੱਥੇ ਵੱਖ-ਵੱਖ ਪਕਵਾਨ ਬਣਾਉਣ ਲਈ ਇਸਤੇਮਾਲ ਹੁੰਦੀ ਉੱਥੇ ਹੀ ਇਸਦੇ ਗੁਣ ਵੀ ਲਾਜਵਾਬ ਹਨ ।ਪਾਲਕ ਪਨੀਰ , ਪਾਲਕ ਵਾਲੀ ਰੋਟੀ , ਆਲੂ ਪਾਲਕ , ਦਾਲ ਪਾਲਕ , ਕੋਰਨ ਪਾਲਕ , ਪਾਲਕ ਸੂਪ , ਪਾਲਕ ਦਾ ਸਾਗ ਆਦਿ ਸਾਨੂੰ ਸੁਆਦਿਸ਼ਟ ਤਾਂ ਲੱਗਦੇ ਹੀ ਹਨ , ਉੱਥੇ ਇਸਦੇ ਸੇਵਨ ਨਾਲ ਸਾਡੀ ਸਿਹਤ ਨੂੰ ਲਾਭ ਵੀ ਪਹੁੰਚਾਉਂਦੇ ਹਨ।

'ਪਾਲਕ' ਇੱਕ ਸਦਾਬਹਾਰ ਸਬਜ਼ੀ ਹੈ ਅਤੇ ਪੂਰੇ ਸੰਸਾਰ ਵਿੱਚ ਇਸਦੀ ਖੇਤੀ ਕੀਤੀ ਜਾਂਦੀ ਹੈ। ਭਾਰਤ ਵਿੱਚ ਆਂਧਰਾ ਪ੍ਰਦੇਸ਼, ਤੇਲੰਗਾਨਾ, ਕੇਰਲਾ, ਤਾਮਿਲਨਾਡੂ, ਉੱਤਰ ਪ੍ਰਦੇਸ਼, ਕਰਨਾਟਕ, ਮਹਾਂਰਾਸ਼ਟਰ, ਪੱਛਮੀ ਬੰਗਾਲ ਅਤੇ ਗੁਜਰਾਤ ਆਦਿ ਅਜਿਹੇ ਮੁੱਖ ਰਾਜ ਹਨ, ਜਿੱਥੇ ਪਾਲਕ ਉਗਾਈ ਜਾਂਦੀ ਹੈ। ਇਸ ਤੋਂ ਇਲਾਵਾ ਘਰਾਂ ਅੰਦਰਲੀ ਖਾਲੀ ਥਾਂ 'ਚ ਵੀ ਲੋਕ ਇਸਨੂੰ ਉਗਾਉਂਦੇ ਹਨ। ਪਾਲਕ ਨੂੰ ਆਇਰਨ ਅਤੇ ਵਿਟਾਮਿਨ ਦਾ ਚੰਗਾ ਸ੍ਰੋਤ ਮੰਨਿਆ ਗਿਆ ਹੈ ਅਤੇ ਐਂਟੀਓਕਸੀਡੈਂਟ ਵਜੋਂ ਵੀ ਜਾਣਿਆ ਜਾਂਦਾ ਹੈ।

ਹਰੀ-ਭਰੀ ਪਾਲਕ ਦੇ ਬਹੁਤ ਸਾਰੇ ਸਿਹਤ ਫਾਇਦੇ ਹਨ, ਸਿਰਫ਼ ਇਹੀ ਨਹੀਂ ਬਲਕਿ ਇਹ ਸਰੀਰ ਅੰਦਰਲੀਆਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ 'ਚ ਚੋਖਾ ਵਾਧਾ ਕਰਦਾ ਹੈ। ਪਾਚਣ, ਚਮੜੀ, ਵਾਲ, ਅੱਖਾਂ ਅਤੇ ਦਿਮਾਗ ਲਈ ਪਾਲਕ ਖਾਣਾ ਲਾਹੇਵੰਦ ਹੈ। ਕੈਂਸਰ ਅਤੇ ਐਂਟੀ ਏਜਿੰਗ ਦਵਾਈਆਂ ਵੀ ਬਣਾਉਣ ਸਮੇਂ ਵੀ ਪਾਲਕ ਦਾ ਉਪਯੋਗ ਹੁੰਦਾ ਹੈ। ਪਾਲਕ ਅਜਿਹੀ ਸਬਜ਼ੀ ਹੈ, ਜਿਸ ਵਿਚ ਵਿਟਾਮਿਨ ਏ, ਬੀ, ਸੀ, ਲੋਹਾ, ਕੈਲਸ਼ੀਅਮ, ਪ੍ਰੋਟੀਨ, ਫਾਈਬਰ, ਖਣਿਜ ਪਦਾਰਥ, ਮੈਗਨੀਸ਼ੀਅਮ, ਆਇਰਨ, ਅਮੀਨੋ ਐਸਿਡ ਅਤੇ ਫੌਲਿਕ ਐਸਿਡ ਵਰਗੇ ਤੱਤ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਆਓ, ਅੱਜ ਜਾਣਦੇ ਹਾਂ ਕਿ ਪਾਲਕ ਦੇ ਸੇਵਨ ਤੋਂ ਕਿਹੜੇ-ਕਿਹੜੇ ਲਾਭ ਪੁੱਜਦੇ ਹਨ।

Wonderful Health Benefits Of Spinach

ਹੱਡੀਆਂ ਨੂੰ ਬਣਾਉਂਦਾ ਮਜ਼ਬੂਤ:-

"ਪਾਲਕ" ਵਿਟਾਮਿਨ ਕੇ ਦਾ ਇੱਕ ਵਧੀਆ ਸਰੋਤ ਹੈ, ਜੋ ਹੱਡੀਆਂ ਵਿੱਚ ਕੈਲਸ਼ੀਅਮ ਨੂੰ ਸਥਿਰ ਕਰਦਾ ਹੈ ਓਸਟੀਓਕਲਕ ਨਾਮ ਦੇ ਪ੍ਰੋਟੀਨ ਦੇ ਉਤਪਾਦਨ ਨੂੰ ਉਤਸ਼ਾਹਤ ਕਰਨ ਵਿੱਚ ਸਹਾਇਤਾ ਕਰਦਾ ਹੈ। ਵਿਟਾਮਿਨ ਕੇ ਨਾਲ ਭਰਪੂਰ ਹੋਣ ਦੇ ਨਾਲ, ਪਾਲਕ ਕੈਲਸ਼ੀਅਮ ਅਤੇ ਵਿਟਾਮਿਨ ਡੀ, ਫਾਈਬਰ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਵਿਟਾਮਿਨ ਸੀ ਦਾ ਇੱਕ ਬਹੁਤ ਵੱਡਾ ਸਰੋਤ ਹੈ, ਇਸ ਅੰਦਰ ਸਾਰੇ ਮਹੱਤਵਪੂਰਣ ਪੌਸ਼ਟਿਕ ਤੱਤ ਹਨ, ਜੋ ਹੱਡੀਆਂ ਦੀ ਮਜਬੂਤੀ ਲਈ ਸਹਾਈ ਹਨ।

ਨਿਗ੍ਹਾ ਅਤੇ ਇਮਿਊਨ ਸਿਸਟਮ ਨੂੰ ਕਰਦਾ ਦਰੁਸਤ:-

ਪਾਲਕ ਵਿਚ ਬੀਟਾ ਕੈਰੋਟਿਨ, ਜ਼ੇਕਸਾਂਥਿਨ, ਲੂਟੀਨ ਅਤੇ ਕਲੋਰੋਫਿਲ ਹੁੰਦੇ ਹਨ - ਇਹ ਸਭ ਤੁਹਾਡੀ ਨਜ਼ਰ ਨੂੰ ਠੀਕ ਕਰਨਾ ਅਤੇ ਇਮਿਊਨ ਸਿਸਟਮ ਨੂੰ ਵਧਾਉਣ ਲਈ ਸਹਾਇਕ ਹੁੰਦੇ ਹਨ। ਪਾਲਕ ਦਾ ਸੇਵਨ ਬਿਮਾਰੀਆਂ ਨਾਲ ਲੜ੍ਹਨ ਦੀ ਸ਼ਕਤੀ ਵਧਾਉਂਦਾ ਹੈ।

ਖੂਨ ਵਧਾਉਣ 'ਚ ਲਾਭਦਾਇਕ:- ਪਾਲਕ ਅੰਦਰ ਮੌਜੂਦ ਆਇਰਨ ਅਤੇ ਪੌਸ਼ਟਿਕ ਤੱਤ ਖੂਨ ਵਧਾਉਂਦੇ ਹਨ ਅਤੇ ਅਨੀਮੀਆ ਦੀ ਸ਼ਿਕਾਇਤ ਦੂਰ ਕਰਦੇ ਹਨ। ਇਸ ਲਈ ਪਾਲਕ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

ਵਜ਼ਨ ਘਟਾਉਣ 'ਚ ਮਦਦਗਾਰ:-

ਪਾਲਕ ਦਾ ਸੂਪ ਤਾਕਤ ਪ੍ਰਦਾਨ ਕਰਨ ਦੇ ਨਾਲ ਵਜਨ ਘਟਾਉਣ 'ਚ ਬੇਹੱਦ ਅਸਰਦਾਰ ਹੈ। ਵੈਸੇ ਤਾਂ ਕਿਸੇ ਵੀ ਰੂਪ 'ਚ ਖਾਧੀ ਪਾਲਕ ਅਸਰਦਾਰ ਸਿੱਧ ਹੁੰਦੀ ਹੈ, ਪਰ ਜੇਕਰ ਇਸਦਾ ਸੂਪ ਪੀਤਾ ਜਾਵੇ ਤਾਂ ਸਿੱਧੇ ਤੌਰ 'ਤੇ ਵਜਨ ਘਟਾਉਣ 'ਚ ਮਦਦ ਪ੍ਰਦਾਨ ਕਰਦਾ ਹੈ। ਗਰਭਵਤੀ ਔਰਤਾਂ ਲਈ ਫ਼ਾਇਦੇਮੰਦ:-

ਪਾਲਕ ਦਾ ਸੇਵਨ ਗਰਭਵਤੀ ਮਹਿਲਾਵਾਂ ਲਈ ਬਹੁਤ ਚੰਗਾ ਹੈ। ਇਸ ਅੰਦਰ ਪੌਸ਼ਟਿਕ ਅਤੇ ਸਿਹਤਵਰਧਕ ਤੱਤ ਮੌਜੂਦ ਹੁੰਦੇ ਹਨ। ਇਸ ਲਈ ਗਰਭਵਤੀ ਔਰਤਾਂ ਨੂੰ ਪਾਲਕ ਖਾਣੀ ਚਾਹੀਦੀ ਹੈ।

Wonderful Health Benefits Of Spinach

ਚਮੜੀ ਲਈ ਲਾਭਕਾਰੀ:- ਕਈ ਗੁਣਾਂ ਨਾਲ ਭਰਪੂਰ ਪਾਲਕ ਚਮੜੀ ਵਾਸਤੇ ਵੀ ਬਹੁਤ ਲਾਭਕਾਰੀ ਹੈ, ਜੇਕਰ ਇਸਨੂੰ ਖਾਧਾ ਜਾਵੇ, ਤਾਂ ਚਮੜੀ ਸਵਸਥ ਰਹਿੰਦੀ ਹੈ, ਕਈ ਲੋਕ ਪਾਲਕ ਦੀ ਪੇਸਟ ਬਣਾ ਕੇ ਚਿਹਰੇ ਤੇ ਵੀ ਲਗਾਉਂਦੇ ਹਨ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਪਾਲਕ ਚਮੜੀ ਦੀ ਬਾਹਰੀ ਪਰਤ ਨੂੰ ਮੁਲਾਇਮ ਬਣਾਉਂਦੀ ਹੈ।

ਕੁੱਲ ਮਿਲਾ ਕੇ ਆਖੀਏ ਤਾਂ ਰੰਗ ਦੀ ਹਰੀ, ਅਤੇ ਕਈ ਗੁਣਾਂ ਨਾਲ ਭਰੀ 'ਪਾਲਕ' ਕੁਦਰਤ ਵੱਲੋਂ ਪ੍ਰਦਾਨ ਕੀਤੀ ਬੇਹੱਦ ਫ਼ਾਇਦੇਮੰਦ ਸ਼ੈਅ ਹੈ, ਇਸ ਲਈ ਇਸਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

Related Post