World Aids Day 2019: ਹਰ ਸਾਲ ਲੱਖਾਂ ਲੋਕ ਹੋ ਰਹੇ ਨੇ ਇਸ ਬੀਮਾਰੀ ਦਾ ਸ਼ਿਕਾਰ, ਜਾਣੋ ਕਾਰਨ ਤੇ ਲੱਛਣ

By  Jashan A December 1st 2019 12:40 PM -- Updated: December 1st 2019 12:42 PM

World Aids Day 2019: ਹਰ ਸਾਲ ਲੱਖਾਂ ਲੋਕ ਹੋ ਰਹੇ ਨੇ ਇਸ ਬੀਮਾਰੀ ਦਾ ਸ਼ਿਕਾਰ, ਜਾਣੋ ਕਾਰਨ ਤੇ ਲੱਛਣ,ਸੰਸਾਰ ਭਰ 'ਚ ਅੱਜ ਵਿਸ਼ਵ ਏਡਜ਼ ਦਿਵਸ ਮਨਾਇਆ ਜਾ ਰਿਹਾ ਹੈ। ਐਚਆਈਵੀ ਬੀਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 1 ਦਸੰਬਰ ਨੂੰ ਏਡਜ਼ ਦਿਵਸ ਵਜੋਂ ਮਨਾਇਆ ਜਾਂਦਾ ਹੈ।

World Aids Day 2019ਮੀਡੀਆ ਰਿਪੋਰਟਾਂ ਮੁਤਾਬਕ ਵਿਸ਼ਵ ਏਡਜ਼ ਦਿਵਸ ਸਭ ਤੋਂ ਪਹਿਲਾਂ ਅਗਸਤ 1987 'ਚ ਜੇਮਸ ਡਬਲਿਊ ਬੁਨ ਅਤੇ ਥਾਮਸ ਨੇਟਰ ਨਾਂ ਦੇ ਵਿਅਕਤੀਆਂ ਨੇ ਮਨਾਇਆ ਸੀ। ਜੇਮਸ ਡਬਲਿਊ ਬੁਨ ਅਤੇ ਥਾਮਸ ਨੇਟਰ ਨੂੰ ਵਿਸ਼ਵ ਸਿਹਤ ਸੰਗਠਨ 'ਚ ਏਡਜ਼ ਗਲੋਬਲ ਪ੍ਰੋਗਰਾਮ ਲਈ ਅਧਿਕਾਰੀ ਦੇ ਰੂਪ 'ਚ ਜਿਨੇਵਾ, ਸਵਿਟਜ਼ਰਲੈਂਡ 'ਚ ਨਿਯੁਕਤ ਕੀਤਾ ਗਿਆ ਸੀ।

ਇਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਏਡਜ਼ ਦੇ ਵਾਇਰਸ ਨੇ ਹੁਣ ਤੱਕ ਕਰੋੜਾਂ ਹੀ ਲੋਕਾਂ ਨੂੰ ਰੋਗੀ ਬਣਾ ਦਿੱਤਾ ਹੈ ਅਤੇ ਸੰਸਾਰ ਭਰ ਵਿਚ ਇਸ ਬੀਮਾਰੀ ਦੇ ਵਧਦੇ ਗ੍ਰਾਫ ਨੂੰ ਕੰਟਰੋਲ ਕਰਨ ਲਈ ਜਾਗਰੂਕਤਾ ਫੈਲਾਉਣ ਲਈ ਦੁਨੀਆ ਜਥੇਬੰਦ ਹੋਈ ਹੈ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਏਡਜ਼ ਤੋਂ ਡਰਨ ਦੀ ਨਹੀਂ, ਇਸ ਨੂੰ ਸਮਝਣ ਦੀ ਲੋੜ ਹੈ।ਇਸ ਬੀਮਾਰੀ ਕਾਰਨ ਮਨੁੱਖ ਦਾ ਇਮਿਊਨ ਸਿਸਟਮ ਕਮਜੋਰ ਹੋ ਜਾਂਦਾ ਹੈ ਅਤੇ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਗੁਆ ਦਿੰਦਾ ਹੈ।

ਇਨ੍ਹਾਂ ਕਾਰਨਾਂ ਕਰਕੇ ਹੁੰਦਾ ਹੈ ਏਡਜ਼ :

1. ਇਨਫੈਕਟਡ ਖੂਨ ਚੜ੍ਹਾਉਣ ਨਾਲ

2. ਐਚ.ਆਈ.ਵੀ. ਪੀੜਤ ਔਰਤਾਂ ਦੁਆਰਾ ਬੱਚੇ ਨੂੰ ਜਨਮ ਦੇਣ ਨਾਲ

3. ਇਨਫੈਕਟਡ ਬਲੱਡ ਦੀ ਵਰਤੋਂ

4. ਐਚ.ਆਈ.ਵੀ. ਪਾਜ਼ੀਟਿਵ ਮਾਂ ਦੁਆਰਾ ਬੱਚੇ ਨੂੰ ਦੁੱਧ ਪਿਲਾਉਣਾ

World Aids Day 2019ਐਚ.ਆਈ. ਵੀ ਦੇ ਲੱਛਣ :

1. ਬੁਖਾਰ

2. ਪਸੀਨਾ ਆਉਣਾ

3. ਠੰਡ ਲੱਗਣਾ

4. ਥਕਾਵਟ

5. ਭੁੱਖ ਘੱਟ ਲੱਗਣਾ

6. ਵਜ਼ਨ ਘਟਨਾ

7. ਉਲਟੀ ਆਉਣਾ

8. ਗਲੇ 'ਚ ਖਰਾਸ਼ ਰਹਿਣਾ

9. ਦਸਤ ਹੋਣਾ

10. ਖੰਘ ਹੋਣਾ

11. ਸਾਹ ਲੈਣ 'ਚ ਸਮੱਸਿਆ

12. ਸਰੀਰ 'ਤੇ ਦਾਣੇ ਹੋਣਾ

13. ਸਕਿਨ ਪ੍ਰਾਬਲਮ

-PTC News

Related Post