ਜਾਣੋ 4 ਫਰਵਰੀ ਨੂੰ ਕਿਓਂ ਮਨਾਇਆ ਜਾਂਦਾ ਹੈ ਵਿਸ਼ਵ ਕੈਂਸਰ ਦਿਵਸ

By  Jagroop Kaur February 4th 2021 04:29 PM

World Cancer Day 2021: ਹੁਣ ਤੋਂ ਕੁਝ ਸਾਲ ਪਹਿਲਾਂ ਤਕ ਕੈਂਸਰ ਨੂੰ ਲਾਇਲਾਜ ਰੋਗ ਮੰਨਿਆ ਜਾਂਦਾ ਸੀ ਤੇ ਜਿਸ ਨੂੰ ਵੀ ਲਾਗ ਲੱਗਦੀ ਸੀ ਉਸ ਦੀ ਅੱਧੀ ਜ਼ਿੰਦਗੀ ਤਾਂ ਉਂਝ ਮੁੱਕਣ 'ਤੇ ਆ ਜਾਂਦੀ ਸੀ। ਪਰ ਹੁਣ ਹਾਲ ਹੀ ਦੇ ਕੁਝ ਸਾਲਾਂ ਵਿਚ ਹੀ ਕੈਂਸਰ ਦੇ ਇਲਾਜ ਦੀ ਦਿਸ਼ਾ ਵਿਚ ਕ੍ਰਾਂਤੀਕਾਰੀ ਰਿਸਰਚ ਹੋਈਆਂ ਹਨ ਅਤੇ ਹੁਣ ਜੇ ਸਮਾਂ ਰਹਿੰਦੇ ਕੈਂਸਰ ਦੀ ਪਛਾਣ ਕਰ ਲਈ ਜਾਵੇ ਤਾਂ ਉਸ ਦਾ ਇਲਾਜ ਕੀਤਾ ਜਾਣਾ ਕਾਫੀ ਹੱਦ ਤਕ ਸੰਭਵ ਹੈ

Image result for cancer day 2021

ਪੜ੍ਹੋ ਹੋਰ ਖ਼ਬਰਾਂ : ਦਿੱਲੀ ਪੁਲਿਸ ਨੇ ਦੀਪ ਸਿੱਧੂ ਸਮੇਤ 8 ਲੋਕਾਂ ‘ਤੇ ਰੱਖਿਆ ਲੱਖਾਂ ਰੁਪਏ ਦਾ ਇਨਾਮ

ਕੈਂਸਰ ਦੇ ਸਬੰਧ 'ਚ ਇਹ ਸਮਝ ਲੈਣਾ ਬੇਹੱਦ ਜ਼ਰੂਰੀ ਹੈ ਕਿ ਇਹ ਬਿਮਾਰੀ ਕਿਸੇ ਵੀ ਉਮਜਰ ਵਿਚ ਕਿਸੇ ਨੂੰ ਵੀ ਹੋ ਸਕਦੀ ਹੈ ਤਾਂ ਸਿਹਤ ਪ੍ਰਤੀ ਕਦੇ ਵੀ ਲਾਪਰਵਾਹੀ ਨਾ ਵਰਤੋ। ਵਿਸ਼ਵ ਕੈਂਸਰ ਦਿਵਸ ਸਭ ਤੋਂ ਪਹਿਲਾਂ 1993 ਵਿਚ ਸਵਿਟਜ਼ਰਲੈਂਡ ਵਿਚ UICC ਵੱਲੋਂ ਮਨਾਇਆ ਗਿਆ ਸੀ।Image result for cancer day 2021

ਪੜ੍ਹੋ ਹੋਰ ਖ਼ਬਰਾਂ : ਅੰਮ੍ਰਿਤਸਰ ‘ਚ ਵਿਅਕਤੀ ਨੇ ਪਤਨੀ ਅਤੇ ਪੁੱਤਰ ਦੀ ਹੱਤਿਆ ਕਰਨ ਤੋਂ ਬਾਅਦ ਖ਼ੁਦ ਨੂੰ ਮਾਰੀ ਗੋਲੀ

ਜਿਸ ਵਿਚ ਕੁਝ ਹੋਰ ਪ੍ਰਮੁੱਖ ਕੈਂਸਰ ਸੁਸਾਇਟੀ, ਟ੍ਰੀਟਮੈਂਟ ਸੈਂਟਰ, ਪੇਸ਼ੈਂਟ ਗਰੁੱਪ ਅਤੇ ਰਿਸਰਚ ਇੰਸਟੀਚਿਊਟ ਨੇ ਵੀ ਇਸ ਨੂੰ ਆਯੋਜਿਤ ਕਰਾਉਣ ਵਿਚ ਮਦਦ ਕੀਤੀ ਸੀ। ਅਜਿਹਾ ਦੱਸਿਆ ਜਾਂਦਾ ਹੈ ਕਿ ਉਸ ਸਮੇਂ ਤਕਬੀਰਨ 12.7 ਮਿਲੀਅਨ ਲੋਕ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ, ਜਿਨ੍ਹਾਂ ਵਿਚ ਹਰ ਸਾਲ ਲਗਪਗ 7 ਮਿਲੀਅਨ ਲੋਕ ਆਪਣੀ ਜਾਨ ਗਵਾ ਦਿੰਦੇ ਸਨ।

ਕੈਂਸਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਤੇ ਇਸਦੇ ਲੱਛਣ ਤੇ ਨਾਲ ਹੀ ਇਸ ਤੋਂ ਬਚਾਅ ਦੀ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ ਜਾ ਸਕੇ ਇਸ ਲਈ ਵਿਸ਼ਵ ਕੈਂਸਰ ਦਿਵਸ ਮਨਾਇਆ ਜਾਂਦਾ ਹੈ। ਅਜਿਹੇ ਵਿਚ ਬਹੁਤ ਸਾਰੇ ਲੋਕ ਹਨ ਜੋ ਅੱਜ ਵੀ ਇਸ ਨੂੰ ਛੂਹਣ ਨਾਲ ਫੈਲਣ ਵਾਲੀ ਬਿਮਾਰੀ ਮੰਨਦੇੇ ਹਨ ਤਾਂ ਉਨ੍ਹਾਂ ਨੂੰ ਹੀ ਜਾਗਰੂਕ ਕਰਨਾ ਹੈ ਜਿਸ ਨਾਲ ਕੈਂਸਰ ਦੇ ਮਰੀਜ਼ਾਂ ਨੂੰ ਸਮਾਜ ਵਿਚ ਵੱਖਰਾ ਵਰਤਾਅ ਦਾ ਸਾਹਮਣਾ ਨਾ ਕਰਨਾ ਪਵੇ, ਤੇ ਬਿਮਾਰ ਲੋਕਾਂ ਨੂੰ ਸਮਝਾਇਆ ਜਾ ਸਕੇ ਕਿ ਉਹ ਠੀਕ ਵੀ ਹੋ ਸਕਦੇ ਹਨ। ਇਸ ਬਿਆਮਰੀ ਦਾ ਇਲਾਜ ਵੀ ਹੀ ਇਸ ਕਰਕੇ ਅਫਵਾਹਾਂ ਤੋਂ ਦੂਰ ਰਹੀ ਕੇ ਆਪਣਾ ਰਖਿਆ ਜਾ ਸਕੇ ਇਸ ਲਈ ਇਸ ਦਿਨ ਨੂੰ ਚੁਣਿਆ ਗਿਆ

Related Post