ਵਿਸ਼ਵ ਕੱਪ 2019 ਦੀਆਂ ਯਾਦਾਂ ਨੂੰ ਸਾਂਭਣ 'ਚ ਲੱਗੇ ਖੇਡ ਪ੍ਰੇਮੀ , ਭਾਰਤ-ਪਾਕਿ ਮੈਚ 'ਚ ਵਰਤੀ ਗੇਂਦ ਦੀ ਲੱਗੀ ਵੱਡੀ ਕੀਮਤ

By  Shanker Badra July 12th 2019 10:00 PM -- Updated: July 12th 2019 10:02 PM

ਵਿਸ਼ਵ ਕੱਪ 2019 ਦੀਆਂ ਯਾਦਾਂ ਨੂੰ ਸਾਂਭਣ 'ਚ ਲੱਗੇ ਖੇਡ ਪ੍ਰੇਮੀ , ਭਾਰਤ-ਪਾਕਿ ਮੈਚ 'ਚ ਵਰਤੀ ਗੇਂਦ ਦੀ ਲੱਗੀ ਵੱਡੀ ਕੀਮਤ:ਨਵੀਂ ਦਿੱਲੀ : ਇਸ ਵੇਲੇ ਕ੍ਰਿਕਟ ਵਿਸ਼ਵ ਕੱਪ 2019 ਚੱਲ ਰਿਹਾ ਹੈ ਅਤੇ ਕੁੱਝ ਦਿਨਾਂ ਤੱਕ ਖਤਮ ਹੋਣ ਜਾ ਰਿਹਾ ਹੈ। ਇਸ ਵਿਸ਼ਵ ਕੱਪ 2019 ਦੀਆਂ ਯਾਦਾਂ ਨੂੰ ਹਰ ਕੋਈ ਸਾਂਭਣਾ ਚਾਹੁੰਦਾ ਹੈ। ਭਾਰਤ - ਪਾਕਿ ਦੇ ਵਿਚਕਾਰ ਹੋਏ ਮੈਚ ਤੋਂ ਬਾਅਦ ਖੇਡ ਪ੍ਰੇਮੀ ਇਸ ਮੈਚ ਦੀਆਂ ਕੁੱਝ ਯਾਦਾਂ ਨੂੰ ਸਾਂਭ ਰਹੇ ਹਨ , ਜਿਸ ਦੇ ਲਈ ਲੱਖਾਂ ਹੀ ਰੁਪਏ ਖ਼ਰਚ ਕਰ ਰਹੇ ਹਨ।

World Cup 2019 : India-Pak match used Sold 1.5 lacs
ਵਿਸ਼ਵ ਕੱਪ 2019 ਦੀਆਂ ਯਾਦਾਂ ਨੂੰ ਸਾਂਭਣ 'ਚ ਲੱਗੇ ਖੇਡ ਪ੍ਰੇਮੀ , ਭਾਰਤ-ਪਾਕਿ ਮੈਚ 'ਚ ਵਰਤੀ ਗੇਂਦ 1.5 ਲੱਖ ਰੁਪਏ 'ਚ ਵਿਕੀ

ਦਰਅਸਲ 'ਚ ਪਿਛਲੇ ਦਿਨੀਂ ਭਾਰਤ - ਪਾਕਿ ਦੇ ਵਿਚਕਾਰ ਮੈਚ ਹੋਇਆ ਸੀ , ਇਸ ਮੈਚ ਵਿੱਚ ਭਾਰਤ ਨੇ ਜਿੱਤ ਹਾਸਲ ਕੀਤੀ ਸੀ। ਜੇਕਰ ਤੁਸੀਂ ਇਸ ਮੈਚ ਵਿੱਚ ਵਰਤੀ ਗੇਂਦ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ 1.50 ਲੱਖ ਰੁਪਏ ਖ਼ਰਚ ਕਰਨੇ ਪੈਣਗੇ ਪਰ ਅਫ਼ਸੋਸ ਇਹ ਗੇਂਦ ਹਾਟਸੇਲਿੰਗ ਰਹੀ ਅਤੇ ਮੈਚ ਸਮਾਪਤ ਹੋਣ ਨਾਲ ਹੀ ਵਿਕ ਚੁੱਕੀ ਹੈ।

World Cup 2019 : India-Pak match used Sold 1.5 lacs ਵਿਸ਼ਵ ਕੱਪ 2019 ਦੀਆਂ ਯਾਦਾਂ ਨੂੰ ਸਾਂਭਣ 'ਚ ਲੱਗੇ ਖੇਡ ਪ੍ਰੇਮੀ , ਭਾਰਤ-ਪਾਕਿ ਮੈਚ 'ਚ ਵਰਤੀ ਗੇਂਦ 1.5 ਲੱਖ ਰੁਪਏ 'ਚ ਵਿਕੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ , ਕਰਵਾਇਆ ਸੀ ਪ੍ਰੇਮ ਵਿਆਹ

ਦੱਸ ਦੇਈਏ ਕਿ ਆਈਐਸਸੀਸੀ ਵਿਸ਼ਵ ਕੱਪ -2019 ਨਾਲ ਜੁੜੇ ਮੇਮੋਰਾਬਿਲਾ ਦੀ ਵਿਕਰੀ ਕਰ ਰਹੀ ਸਰਕਾਰੀ ਵੈਬਸਾਈਟ, ਵੈੱਬਸਾਈਟ-ਮੋਮੋਰਾਬਿਲਾ ਡਾਟ ਕਾਮ ਅਨੁਸਾਰ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ 16 ਜੂਨ ਨੂੰ ਮੈਨਚੈਸਟਰ ਵਿੱਚ ਹੋਏ ਉਸ ਯਾਦਗਾਰ ਮੈਚ ਦੌਰਾਨ ਵਰਤੀ ਗਈ ਗੇਂਦ ਦੀ ਸਭ ਤੋਂ ਜ਼ਿਆਦਾ ਕੀਮਤ ਰਖੀ ਗਈ ਸੀ ਅਤੇ ਇਸ ਨੂੰ ਆਧਿਕਾਰਿਕ ਤੌਰ ਉੱਤੇ 2150 ਡਾਲਰ ਵਿੱਚ ਵੇਚਿਆ ਗਿਆ ਜੋ 1.50 ਲੱਖ ਰੁਪਏ ਦੇ ਕਰੀਬ ਹਨ।

-PTCNews

Related Post