ਦੁਨੀਆਂ ਦੀ ਸਭ ਤੋਂ ਵੱਡੀ ਕੰਪਨੀ ਗੂਗਲ ਨੇ ਜਿਨਸੀ ਸ਼ੋਸ਼ਣ ਦੇ ਮਾਮਲਿਆਂ 'ਚ ਬਦਲੀ ਪਾਲਿਸੀ

By  Shanker Badra November 9th 2018 05:06 PM

ਦੁਨੀਆਂ ਦੀ ਸਭ ਤੋਂ ਵੱਡੀ ਕੰਪਨੀ ਗੂਗਲ ਨੇ ਜਿਨਸੀ ਸ਼ੋਸ਼ਣ ਦੇ ਮਾਮਲਿਆਂ 'ਚ ਬਦਲੀ ਪਾਲਿਸੀ:ਗੂਗਲ ਦੇ 48 ਸੀਨੀਅਰ ਕਰਮਚਾਰੀਆਂ 'ਤੇ ਪਿਛਲੇ ਸਮੇਂ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ।ਜਿਸ ਤੋਂ ਬਾਅਦ ਗੂਗਲ ਨੇ ਦੋ ਸਾਲ ਵਿਚ 48 ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ।ਹੁਣ ਗੂਗਲ ਨੇ ਜਿਨਸੀ ਸ਼ੋਸ਼ਣ ਦੇ ਮਾਮਲਿਆਂ 'ਚ ਕਾਰਵਾਈ ਲਈ ਪਾਲਿਸੀ ਬਦਲ ਦਿੱਤੀ ਹੈ।ਜਾਣਕਾਰੀ ਅਨੁਸਾਰ ਨਵੇਂ ਨਿਯਮਾਂ ਮੁਤਾਬਕ ਕੰਪਨੀ ਦਾ ਵਿਚਾਲੇ ਆਉਣਾ ਜ਼ਰੂਰੀ ਨਹੀਂ ਹੋਵੇਗਾ, ਸਗੋਂ ਇਹ ਪੀੜਤ ਦੀ ਮਰਜ਼ੀ ਹੋਵੇਗੀ ਯਾਨਿ ਮੁਲਾਜ਼ਮ ਚਾਹੁਣ ਤਾਂ ਸਿੱਧੇ ਅਦਾਲਤ ਜਾ ਸਕਣਗੇ।

ਇਸ ਸਬੰਧੀ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਵੀਰਵਾਰ ਨੂੰ ਮੁਲਾਜ਼ਮਾਂ ਨੂੰ ਇੱਕ ਈ-ਮੇਲ ਭੇਜਿਆ ਹੈ।ਉਨ੍ਹਾਂ ਲਿਖਿਆ ਹੈ ਕਿ ਜਿਨਸੀ ਸ਼ੋਸ਼ਣ ਦੇ ਮਾਮਲਿਆਂ 'ਚ ਉਨ੍ਹਾਂ ਨੂੰ ਫ਼ੀਡਬੈਕ ਮਿਲਿਆ ਹੈ।ਇਹ ਸਾਹਮਣੇ ਆਇਆ ਹੈ ਕਿ ਹਮੇਸ਼ਾ ਸਾਰੀ ਜਾਣਕਾਰੀ ਨਹੀਂ ਮਿਲਦੀ ਹੈ।ਪਿਚਾਈ ਨੇ ਮੁਲਾਜ਼ਮਾਂ ਤੋਂ ਮਾਫ਼ੀ ਵੀ ਮੰਗੀ ਹੈ।

ਜਿਨਸੀ ਸ਼ੋਸ਼ਣ ਦੇ ਮਾਮਲਿਆਂ 'ਚ ਗੂਗਲ ਹੁਣ ਵੱਧ ਜਾਣਕਾਰੀ ਦੇਵੇਗਾ।ਹਰੇਕ ਵਿਭਾਗ 'ਚ ਅਜਿਹੇ ਕਿੰਨੇ ਮਾਮਲੇ ਸਾਹਮਣੇ ਆਏ ਹਨ, ਇਹ ਦੱਸਿਆ ਜਾਵੇਗਾ।ਇਨ੍ਹਾਂ ਮਾਮਲਿਆਂ ਨੂੰ ਘਟਾਉਣ ਦੇ ਮਕਸਦ ਨਾਲ ਗੂਗਲ ਹਰ ਸਾਲ ਮੁਲਾਜ਼ਮਾਂ ਨੂੰ ਸਿਖਲਾਈ ਦੇਵੇਗਾ।

-PTCNews

Related Post