ਵਿਸ਼ਵ ਮਹਿਲਾ ਬਾਕਸਿੰਗ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪੁੱਜੀ ਮੈਰੀ ਕਾਮ, ਅੱਠਵਾਂ ਤਮਗਾ ਕੀਤਾ ਪੱਕਾ

By  Jashan A October 10th 2019 02:00 PM -- Updated: October 10th 2019 02:01 PM

ਵਿਸ਼ਵ ਮਹਿਲਾ ਬਾਕਸਿੰਗ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪੁੱਜੀ ਮੈਰੀ ਕਾਮ, ਅੱਠਵਾਂ ਤਮਗਾ ਕੀਤਾ ਪੱਕਾ,ਨਵੀਂ ਦਿੱਲੀ: ਛੇ ਵਾਰ ਦੀ ਚੈਂਪੀਅਨ ਭਾਰਤੀ ਸਟਾਰ ਮਹਿਲਾ ਮੁੱਕੇਬਾਜ਼ ਮੈਰੀ ਕਾਮ ਵਿਸ਼ਵ ਮਹਿਲਾ ਬਾਕਸਿੰਗ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਪਹੁੰਚ ਗਈ ਹੈ। ਉਹ ਮਹਿਲਾ ਵਰਲਡ ਚੈਂਪੀਅਨਸ਼ਿਪ ਦੇ ਇਤਿਹਾਸ 'ਚ ਸਭ ਤੋਂ ਸਫਲ ਮੁੱਕੇਬਾਜ਼ ਬਣ ਗਈ ਹੈ। Mary Com ਮੈਰੀ ਕਾਮ ਨੇ ਸੈਮੀਫਾਈਨਲ 'ਚ ਪਹੁੰਚ ਕੇ ਅੱਠਵਾਂ ਤਮਗਾ ਪੱਕਾ ਕਰ ਲਿਆ। ਤੀਜੇ ਦਰਜੇ ਦੀ ਮੈਰੀਕੋਮ ਨੇ ਕੋਲੰਬੀਆ ਦੀ ਵਾਲੇਂਸ਼ੀਆ ਵਿਕਟੋਰੀਆ ਨੂੰ 5-0 ਨਾਲ ਹਰਾ ਕੇ ਆਖਰੀ ਚਾਰ 'ਚ ਜਗ੍ਹਾ ਬਣਾਈ। ਹੋਰ ਪੜ੍ਹੋ:2017 'ਚ ਸਭ ਤੋਂ ਜ਼ਿਆਦਾ ਭਾਰਤੀਆਂ ਨੇ ਇੰਟਰਨੈੱਟ 'ਤੇ ਕੀ ਲੱਭਿਆ, ਜਾਣੋ!  ਸੈਮੀਫਾਈਨਲ 'ਚ ਸ਼ਨੀਵਾਰ ਨੂੰ ਉਨ੍ਹਾਂ ਦਾ ਸਾਹਮਣਾ ਦੂਜੇ ਦਰਜੇ ਦੀ ਤੁਰਕੀ ਦੀ ਬੁਸੇਨਾਜ ਸਾਕਿਰੋਗਲੂ ਤੋਂ ਹੋਵੇਗਾ ਜੋ ਯੂਰੋਪੀ ਚੈਂਪੀਅਨਸ਼ਿਪ ਅਤੇ ਯੂਰਪੀ ਖੇਡਾਂ ਦੀ ਸੋਨ ਤਮਗਾ ਜੇਤੂ ਹੈ। Mary Comਇਸ ਜਿੱਤ ਦੇ ਨਾਲ ਮੈਰੀਕਾਮ ਨੇ ਟੂਰਨਾਮੈਂਟ ਦੀ ਸਫਲਾਤਮ ਮੁੱਕੇਬਾਜ਼ ਹੋਣ ਦਾ ਆਪਣਾ ਹੀ ਰਿਕਾਰਡ ਤੋੜਿਆ। ਤਮਗਿਆਂ ਦੀ ਗਿਣਤੀ ਦੇ ਅਧਾਰ 'ਤੇ ਉਹ ਪੁਰਸ਼ ਅਤੇ ਮਹਿਲਾ ਦੋਨਾਂ 'ਚ ਸਭ ਤੋਂ ਸਫਲ ਹੈ। -PTC News

Related Post