ਵਿਸ਼ਵ ਦਾ ਸਭ ਤੋਂ ਤਾਕਤਵਰ ਰਾਕੇਟ ਹੋਇਆ ਲਾਂਚ, ਨਾਲ ਭੇਜੀ ਗਈ ਸਪੋਰਟਸ ਕਾਰ (ਵੀਡੀਓ)

By  Joshi February 7th 2018 06:56 PM -- Updated: February 7th 2018 06:58 PM

World's powerful rocket launched: ਵਿਸ਼ਵ ਦਾ ਸਭ ਤੋਂ ਤਾਕਤਵਰ ਰਾਕੇਟ ਹੋਇਆ ਲਾਂਚ, ਨਾਲ ਭੇਜੀ ਗਈ ਸਪੋਰਟਸ ਕਾਰ : ਵਿਸ਼ਵ ਦਾ ਸਭ ਤੋਂ ਤਾਕਤਵਰ ਰਾਕੇਟ 'ਫਾਲਕੇਨ ਹੈਵੀ' ਅੱਜ ਲਾਂਚ ਹੋ ਗਿਆ ਹੈ।ਟੈਸਲਾ ਦੇ ਬਿਲੇਨੀਅਰ ਇਲਾਨ ਮਸਕ ਦੀ ਕੰਪਨੀ 'ਸਪੇਸ ਐਕਸ' ਨੇ ਇਸ ਸ਼ਕਤੀਸ਼ਾਲੀ ਰਾਕੇਟ ਨੂੰ ਬਣਾਇਆ ਹੈ।ਮਸਕ ਨੇ ਜਾਣਕਾਰੀ ਦਿੱਤੀ ਕਿ ਫਲੋਰਿਡਾ ਦੇ 'ਕੇਨਡੀ ਸਪੇਸ ਸੈਂਟਰ' ਸਥਿਤ ਨਾਸਾ ਦੇ ਲਾਂਚਿਗ ਪੈਡ ਨਾਲ ਇਤਿਹਾਸਿਕ ਉਡਾਣ ਭਰੀ।

ਉਨ੍ਹਾਂ ਦੱਸਿਆ ਕਿ ਖਾਸ ਗੱਲ ਇਹ ਹੈ ਕਿ ਇਸ ਦੇ ਨਾਲ ਇੱਕ ਸਪੋਰਟਸ ਕਾਰ ਨੂੰ ਵੀ ਭੇਜਿਆ ਗਿਆ ਹੈ ਜਿਸ ਨਾਲ ੩ ਕੈਮਰੇ ਲਗਾਏ ਗਏ ਹਨ ਤਾਂ ਜੋ ਉਹ ਪੁਲਾੜ ਦੀ ਤਸਵੀਰਾਂ ਵੀ ਕੈਦ ਕਰ ਸਕੇ। ਦੱਸ ਦਈਏ ਕਿ ਇਸ ਤਰ੍ਹਾਂ ਰਾਕੇਟ ਵਿੱਚ ਕੀਮਤੀ ਚੀਜ਼ਾਂ ਰੱਖ ਕੇ ਭੇਜੀਆਂ ਤਾਂ ਨਹੀਂ ਜਾਂਦੀਆਂ ਪਰ ਮਸਕ ਨੇ ਐਸਾ ਕੀਤਾ ਹੈ ਅਤੇ ਸਪੋਰਟਸ ਕਾਰ ਰੱਖ ਕੇ ਭੇਜੀ ਹੇ ।

ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕਿਸੀ ਨਿੱਜੀ ਕੰਪਨੀ ਨੇ ਸਰਕਾਰ ਦੀ ਮਦਦ ਤੋਂ ਬਿਨਾ ਇੰਨ੍ਹਾ ਵੱਡਾ ਰਾਕੇਟ ਬਣਾਇਆ ਹੈ।ਅਮਰੀਕਾ ਦੇ ਸਮੇਂ ਦੇ ਮੁਤਾਬਕ ਰਾਕੇਟ ਨੇ ਮੰਗਲਵਾਰ ਸ਼ਾਮ ਨੂੰ 3.45 ਵਜੇ ਉਡਾਰੀ ਭਰੀ।ਰਾਕੇਟ ਅੰਦਰ ਕੋਈ ਆਦਮੀ ਨਹੀਂ ਬਲਕਿ ਸਪੇਸ ਸੂਟ ਪਹਿਨਾ ਕੇ ਇੱਕ ਪੁਤਲਾ ਭੇਜਿਆ ਗਿਆ ਹੈ।

ਦੱਸਣਯੋਗ ਹੈ ਕਿ ਰਾਕੇਟ ਦਾ ਵਜ਼ਨ 63.8 ਟਨ ਹੈ ਜੋ ਕਿ ਦੋ ਸਪੇਸ ਸ਼ਟਲਾਂ ਦ ਬਰਾਬਰ ਹੈ।ਇਹ 40 ਫੁੱਟ ਚੌੜਾ ਅਤੇ 230 ਫੁੱਟ ਲੰਬਾ ਹੈ।ਇਸ ਦੇ ਅੰਦਰ ਤਿੰਨ ਬੂਸਟਰਜ਼ ਅਤੇ 27 ਇੰਜਣ ਲੱਗੇ ਹੋਏ ਹਨ। ਰਾਕੇਟ ਦੀ ਲਾਂਚਿਗ ਤੌ ਬਾਅਦ ਲੋਕਾਂ ਵਿੱਚ ਬਹੁਤ ਖੁਸ਼ੀ ਵੇਖਣ ਨੂੰ ਮਿਲੀ।

—PTC News

Related Post