ਵਿਦਿਆਰਥਣ ਨੂੰ ਬੇਹੋਸ਼ ਕਰਕੇ ਮੰਦਰ 'ਚ ਕਰਵਾਇਆ ਵਿਆਹ , ਜ਼ਬਰ ਜਨਾਹ ਕਰਨ ਤੋਂ ਬਾਅਦ ਬਣਾਈ ਵੀਡੀਓ

By  Shanker Badra October 9th 2019 05:28 PM

ਵਿਦਿਆਰਥਣ ਨੂੰ ਬੇਹੋਸ਼ ਕਰਕੇ ਮੰਦਰ 'ਚ ਕਰਵਾਇਆ ਵਿਆਹ , ਜ਼ਬਰ ਜਨਾਹ ਕਰਨ ਤੋਂ ਬਾਅਦ ਬਣਾਈ ਵੀਡੀਓ:ਯਮੁਨਾਨਗਰ : ਦੇਸ਼ 'ਚ ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨਾਲ ਸ਼ਰਮਸਾਰ ਕਰਨ ਦਾ ਸਿਲਸਿਲਾ ਜਾਰੀ ਹੈ। ਸਾਨੂੰ ਹਰ ਰੋਜ਼ ਬਲਾਤਕਾਰ ਦੀ ਘਟਨਾ ਸੁਣਨ ਅਤੇ ਦੇਖਣ ਨੂੰ ਮਿਲਦੀ ਹੈ। ਹੁਣ ਇੱਕ ਫ਼ਿਰ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਯਮੁਨਾਨਗਰ ਤੋਂ ਸਾਹਮਣੇ ਆਈ ਹੈ। ਜਿੱਥੇM.Com ਦੀ ਵਿਦਿਆਰਥਣ ਨੂੰਬੇਹੋਸ਼ ਕਰਕੇ ਮੰਦਰ 'ਚ ਵਿਆਹ ਕਰਵਾਇਆ ਅਤੇ ਫ਼ਿਰ ਜ਼ਬਰ ਜਨਾਹ ਕੀਤਾ ਤੇ ਵੀਡੀਓ ਬਣਾ ਲਈ ਹੈ।

Yamunanagar M.Com student Unconscious Getting married , Rape After created Video ਵਿਦਿਆਰਥਣ ਨੂੰ ਬੇਹੋਸ਼ ਕਰਕੇ ਮੰਦਰ 'ਚ ਕਰਵਾਇਆ ਵਿਆਹ , ਜ਼ਬਰ ਜਨਾਹ ਕਰਨ ਤੋਂ ਬਾਅਦ ਬਣਾਈ ਵੀਡੀਓ

ਮਿਲੀ ਜਾਣਕਾਰੀ ਅਨੁਸਾਰ ਇੱਕ ਵਿਦਿਆਰਥਣਇਕ ਨੌਜਵਾਨ ਦੇ ਝੂਠੇ ਜਾਲ 'ਚ ਫਸ ਗਈ ਹੈ। ਨੌਜਵਾਨ ਵਿਦਿਆਰਥਣ ਨੂੰ ਬਹਾਨੇ ਨਾਲ ਮੰਦਰ ਲੈ ਗਿਆ। ਜਿੱਥੇ ਪੁਜਾਰੀ ਦੀ ਮਦਦ ਨਾਲ ਉਸ ਨੂੰ ਨਸ਼ੀਲੀ ਚਾਹ ਪਿਆਈ। ਜਦੋਂ ਉਹ ਬੇਹੋਸ਼ ਹੋ ਗਈ ਤਾਂ ਨੌਜਵਾਨ ਨੇ ਉਸ ਨਾਲ ਜ਼ਬਰ ਜਨਾਹ ਕੀਤਾ ਤੇ ਫਿਰ ਵਿਆਹ ਕਰਵਾ ਲਿਆ ਹੈ। ਇਸ ਦੌਰਾਨ ਨੌਜਵਾਨ ਨੇ ਵੀਡੀਓ ਬਣਾਈ ਤੇ ਫਿਰ ਉਸ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨੂੰ ਬਲੈਕਮੇਲ ਕਰਨ ਲੱਗਾ।

Yamunanagar M.Com student Unconscious Getting married , Rape After created Video ਵਿਦਿਆਰਥਣ ਨੂੰ ਬੇਹੋਸ਼ ਕਰਕੇ ਮੰਦਰ 'ਚ ਕਰਵਾਇਆ ਵਿਆਹ , ਜ਼ਬਰ ਜਨਾਹ ਕਰਨ ਤੋਂ ਬਾਅਦ ਬਣਾਈ ਵੀਡੀਓ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜੇਕਰ ਤੁਸੀਂ ਵੀ ਖਾਂਦੇ ਹੋ ਬਰਗਰ ਤਾਂ ਹੋ ਜਾਓ ਸਾਵਧਾਨ , ਇਹ ਖ਼ਬਰ ਪੜ੍ਹਕੇ ਖਾਣਾ ਛੱਡ ਦੇਵੋਗੇ Burger

ਇਸ ਦੌਰਾਨ ਵਿਦਿਆਰਥਣ ਨੇ ਦੱਸਿਆ ਕਿ ਗੌਰਵ ਸ਼ਰਮਾ ਨਾਂ ਦਾ ਨੌਜਵਾਨ ਉਸ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਤੰਗ ਪ੍ਰੇਸ਼ਾਨ ਕਰਦਾ ਸੀ। ਇਸ ਦੇ ਲਈ ਉਸਨੇ ਇੱਕ ਦਿਨ ਨੌਜਵਾਨ ਨੂੰ ਫ਼ੋਨ ਨਾ ਕਰਨ ਲਈ ਕਿਹਾ ਸੀ ਪਰ ਨੌਜਵਾਨ ਨੇ ਕਿਹਾ ਉਹ ਉਸ ਨਾਲ ਮੰਦਰ 'ਚ ਚੱਲੇ, ਜਿੱਥੇ ਉਹ ਭਗਵਾਨ ਸਾਹਮਣੇ ਉਸ ਨੂੰ ਤੰਗ ਨਾ ਕਰਨ ਦੀ ਸਹੁੰ ਚੁੱਕੇਗਾ। ਜਦੋਂ ਵਿਦਿਆਰਥਣ ਨੌਜਵਾਨ ਦੇ ਝੂਠੇ ਜਾਲ 'ਚ ਫਸ ਕੇ ਉਸ ਨਾਲ ਚਲੀ ਗਈ ਤਾਂ ਅਜਿਹਾ ਸ਼ਰਮਨਾਕ ਕਾਰਾ ਕੀਤਾ ਹੈ।ਇਸ ਮਗਰੋਂ ਪੀੜਤ ਲੜਕੀ ਨੇ ਉਸ ਦੇ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।

-PTCNews

Related Post