Year Ender 2019: ਸਾਲ 2019 'ਚ ਭਾਰਤੀ ਕ੍ਰਿਕਟ ਟੀਮ ਨੇ ਮਾਰੀਆਂ ਮੱਲਾਂ

By  Jashan A December 31st 2019 04:59 PM -- Updated: December 31st 2019 05:00 PM

Year Ender 2019: ਸਾਲ 2019 'ਚ ਭਾਰਤੀ ਕ੍ਰਿਕਟ ਟੀਮ ਨੇ ਮਾਰੀਆਂ ਮੱਲਾਂ,ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਲਈ ਸਾਲ 2019 ਵਧੀਆ ਰਿਹਾ ਹੈ। ਇਸ ਸਾਲ ਭਾਰਤੀ ਟੀਮ ਨੇ ਕਈ ਵੱਡੀਆਂ ਉਪਲੱਬਧੀਆਂ ਹਾਸਲ ਕੀਤੀਆਂ ਤੇ ਕ੍ਰਿਕਟ ਜਗਤ 'ਚ ਲਗਾਤਾਰ ਆਪਣੀ ਜਿੱਤ ਦੇ ਝੰਡੇ ਗੱਡੇ।

ਇਸ ਸਾਲ ਹੀ ਸੌਰਵ ਗਾਂਗੁਲੀ ਨੇ ਬੀ. ਸੀ. ਸੀ. ਆਈ ਪ੍ਰਧਾਨ ਦੇ ਰੂਪ ਵਿਚ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ।ਭਾਰਤ ਨਾਲ ਹੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ 2019 ਵਿਚ ਡੇ-ਨਾਈਟ ਟੈਸਟ ਮੈਚ ਖੇਡਿਆ ਜੋ ਬਹੁਤ ਹੀ ਕਾਮਯਾਬ ਸਾਬਤ ਹੋਇਆ।

ਹੋਰ ਪੜ੍ਹੋ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਪੁਤਲੇ ਦੀ ਮੈਡਮ ਤੁਸਾਦ ਮਿਊਜ਼ੀਅਮ 'ਚ ਹੋਈ ਘੁੰਡ-ਚੁਕਾਈ

ਸਾਲ 2019 'ਚ ਭਾਰਤੀ ਕਪਤਾਨ ਸੌਰਵ ਗਾਂਗੁਲੀ ਵੱਲੋਂ ਕਪਤਾਨੀ ਦੇ ਨਾਲ-ਨਾਲ ਬੱਲੇਬਾਜ਼ੀ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਉਹਨਾਂ ਦਾ ਬੱਲਾ ਖੂਬ ਬੋਲਿਆ। ਉਹ ਤਿੰਨਾਂ ਫਾਰਮੈਟਾਂ ਵਿਚ 2455 ਦੌੜਾਂ ਬਣਾ ਕੇ ਸਭ ਤੋਂ ਕਾਮਯਾਬ ਬੱਲੇਬਾਜ਼ ਰਹੇ।

Virat Kohliਇਸ ਸਾਲ ਭਾਰਤ ਵੱਲੋਂ ਚਾਰ ਗੇਂਦਬਾਜ਼ਾਂ ਨੇ ਵੱਖੋ-ਵੱਖ ਫਾਰਮੈਟਾਂ ਵਿਚ ਹੈਟ੍ਰਿਕ ਲਈ। ਵਨਡੇ ਕ੍ਰਿਕਟ ਵਿਚ ਭਾਰਤ ਵੱਲੋਂ ਦੋ ਹੈਟ੍ਰਿਕਾਂ ਬਣੀਆਂ। ਪਹਿਲਾਂ ਵਿਸ਼ਵ ਕੱਪ ਦੌਰਾਨ ਮੁਹੰਮਦ ਸ਼ਮੀ ਨੇ ਅਫ਼ਗਾਨਿਸਤਾਨ ਖ਼ਿਲਾਫ਼ ਤੇ ਫਿਰ ਕੁਲਦੀਪ ਯਾਦਵ ਨੇ ਵੈਸਟਇੰਡੀਜ਼ ਖ਼ਿਲਾਫ਼ ਹੈਟ੍ਰਿਕ ਲਈ। ਉਥੇ ਜਸਪ੍ਰੀਤ ਬੁਮਰਾਹ ਨੇ ਵੈਸਟਇੰਡੀਜ਼ ਖ਼ਿਲਾਫ਼ ਟੈਸਟ ਵਿਚ ਜਦਕਿ ਦੀਪਕ ਚਾਹਰ ਨੇ ਟੀ-20 ਕ੍ਰਿਕਟ ਵਿਚ ਬੰਗਲਾਦੇਸ਼ ਖ਼ਿਲਾਫ਼ ਹੈਟ੍ਰਿਕ ਬਣਾਈ।

-PTC News

 

Related Post