ਯੋਗਰਾਜ ਸਿੰਘ ਨੂੰ ਕਿਸਾਨੀ ਅੰਦੋਲਨ 'ਚ ਵਿਵਾਦਤ ਭਾਸ਼ਣ ਦੇਣ ਕਰਕੇ ਭੁਗਤਣੇ ਪਏ ਮਾੜੇ ਨਤੀਜੇ

By  Shanker Badra December 11th 2020 03:33 PM

ਯੋਗਰਾਜ ਸਿੰਘ ਨੂੰ ਕਿਸਾਨੀ ਅੰਦੋਲਨ 'ਚ ਵਿਵਾਦਤ ਭਾਸ਼ਣ ਦੇਣ ਕਰਕੇ ਭੁਗਤਣੇ ਪਏ ਮਾੜੇ ਨਤੀਜੇ:ਮੁੰਬਈ : ਕਿਸਾਨ ਅੰਦੋਲਨ 'ਚ ਭਾਸ਼ਣ ਦੌਰਾਨ ਭਾਰਤ 'ਤੇ ਅਬਦਾਲੀ ਦੇ ਹਮਲਿਆਂ ਬਾਰੇ ਇਤਿਹਾਸਕ ਟਿੱਪਣੀ ਕਰਨ ਮਗਰੋਂ ਯੋਗਰਾਜ ਸਿੰਘ ਨੂੰ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ,ਜਿਸ ਦਾ ਖਿਮਾਜਾ ਯੋਗਰਾਜ ਨੂੰ ਹੁਣ ਭੁਗਤਣਾ ਪੈ ਰਿਹਾ ਹੈ। ਯੋਗਰਾਜ ਸਿੰਘ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਖਿਲਾਫ਼ ਪਹਿਲਾਂ ਊਨਾ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਤੇ ਹੁਣ ਉਨ੍ਹਾਂ ਨੂੰ ਇੱਕ ਬਾਲੀਵੁੱਡ ਫ਼ਿਲਮ 'ਚ ਹਟਾ ਦਿੱਤਾ ਗਿਆ ਹੈ।

Yograj Singh dropped from Vivek Agnihotri's film blasphemous speech during farmer protest ਯੋਗਰਾਜ ਸਿੰਘ ਨੂੰ ਕਿਸਾਨੀ ਅੰਦੋਲਨ 'ਚ ਵਿਵਾਦਤ ਭਾਸ਼ਣ ਦੇਣ ਕਰਕੇਭੁਗਤਣੇ ਪਏ ਮਾੜੇ ਨਤੀਜੇ

ਦਰਅਸਲ 'ਚ ਡਾਇਰੈਕਟਰ ਵਿਵੇਕ ਰੰਜਨ ਅਗਨੀਹੋਤਰੀ ਦੀ ਫ਼ਿਲਮ 'ਦ ਕਸ਼ਮੀਰ ਫ਼ਾਈਲਜ਼' ਦਾ ਸ਼ਡਿਊਲ ਇਸ ਹਫ਼ਤੇ ਮਸੂਰੀ 'ਚ ਸ਼ੁਰੂ ਹੋਇਆ ਹੈ। ਇਹ ਫ਼ਿਲਮ ਪਹਿਲਾਂ ਮਾਰਚ ਮਹੀਨੇ 'ਚ ਸ਼ੂਟ ਹੋਣੀ ਸੀ ਪਰ ਲਾਕਡਾਊਨ ਕਰਕੇ ਉਸ ਸਮੇਂ ਸਾਰਾ ਕੰਮ ਰੋਕ ਦਿੱਤਾ ਗਿਆ ਸੀ। ਯੋਗਰਾਜ ਸਿੰਘ ਇਸ ਫ਼ਿਲਮ ਦਾ ਹਿੱਸਾ ਹੈ। ਖ਼ਬਰਾਂ ਮੁਤਾਬਕ ਹੁਣ ਉਨ੍ਹਾਂ ਨੂੰ ਇਸ ਫ਼ਿਲਮ 'ਚੋਂ ਕੱਢ ਦਿੱਤਾ ਗਿਆ ਹੈ।

Yograj Singh dropped from Vivek Agnihotri's film blasphemous speech during farmer protest ਯੋਗਰਾਜ ਸਿੰਘ ਨੂੰ ਕਿਸਾਨੀ ਅੰਦੋਲਨ 'ਚ ਵਿਵਾਦਤ ਭਾਸ਼ਣ ਦੇਣ ਕਰਕੇਭੁਗਤਣੇ ਪਏ ਮਾੜੇ ਨਤੀਜੇ

ਭਾਰਤ ਦੇ ਸਾਬਕਾ ਕ੍ਰਿਕੇਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਅਕਸਰ ਭਾਰਤੀ ਕ੍ਰਿਕੇਟ ਉੱਤੇ 'ਇਤਰਾਜ਼ਯੋਗ ਟਿੱਪਣੀਆਂ ਕਾਰਨ ਵਿਵਾਦ ਖੜ੍ਹਾ ਕੀਤਾ ਹੈ। ਖ਼ਾਸ ਕਰ ਕੇ ਸਾਬਕਾ ਕਪਤਾਨ ਐਮਐਸ ਧੋਨੀ ਬਾਰੇ। ਹੁਣ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿੱਚ ਉਨ੍ਹਾਂ ਉੱਤੇ 'ਬਹੁਤ ਨਿਦਾਨਯੋਗ , ਭੜਕਾਊ ਤੇ ਅਪਮਾਨਜਨਕ' ਭਾਸ਼ਣ ਦੇਣ ਦਾ ਦੋਸ਼ ਲੱਗ ਰਿਹਾ ਹੈ।

Yograj Singh dropped from Vivek Agnihotri's film blasphemous speech during farmer protest ਯੋਗਰਾਜ ਸਿੰਘ ਨੂੰ ਕਿਸਾਨੀ ਅੰਦੋਲਨ 'ਚ ਵਿਵਾਦਤ ਭਾਸ਼ਣ ਦੇਣ ਕਰਕੇਭੁਗਤਣੇ ਪਏ ਮਾੜੇ ਨਤੀਜੇ

ਡਾਇਰੈਕਟਰ ਵਿਵੇਕ ਰੰਜਨ ਅਗਨੀਹੋਤਰੀ ਨੇ ਕਿਹਾ ਕਿ ਉਨ੍ਹਾਂ ਆਪਣੀ ਫ਼ਿਲਮ 'ਦ ਕਸ਼ਮੀਰ ਫ਼ਾਈਲਜ਼' ਲਈ ਬਹੁਤ ਅਹਿਮ ਭੂਮਿਕਾ ਲਈ ਕਾਸਟ ਕੀਤਾ ਸੀ। ਇਹ ਫ਼ਿਲਮ ਕਸ਼ਮੀਰ ਵਿੱਚ ਹੋਏ ਘੱਟ - ਗਿਣਤੀਆਂ ਦੇ ਕਤਲੇਆਮ ਨਾਲ ਸਬੰਧਤ ਹੈ ਪਰ ਯੋਗਰਾਜ ਸਿੰਘ ਹੁਰਾਂ ਨੇ ਔਰਤਾਂ ਬਾਰੇ ਕਾਫ਼ੀ ਇਤਰਾਜ਼ਯੋਗ ਗੱਲਾਂ ਆਖੀਆਂ ਹਨ। ਉਨ੍ਹਾਂ ਕਿਹਾ ,' ਮੈਂ ਕਿਸੇ ਅਜਿਹੇ ਵਿਅਕਤੀ ਨੂੰ ਨਹੀਂ ਚੁਣ ਸਕਦਾ , ਜੋ ਸਮਾਜ ਨੂੰ ਕਿਸੇ ਖ਼ਾਸ ਧਰਮ ਦੇ ਆਧਾਰ ਉੱਤੇ ਵੰਡਣ ਦਾ ਜਤਨ ਕਰ ਰਿਹਾ ਹੋਵੇ।

Yograj Singh dropped from Vivek Agnihotri's film blasphemous speech during farmer protest ਯੋਗਰਾਜ ਸਿੰਘ ਨੂੰ ਕਿਸਾਨੀ ਅੰਦੋਲਨ 'ਚ ਵਿਵਾਦਤ ਭਾਸ਼ਣ ਦੇਣ ਕਰਕੇਭੁਗਤਣੇ ਪਏ ਮਾੜੇ ਨਤੀਜੇ

ਬਾਲੀਵੁੱਡ ਡਾਇਰੈਕਟਰ ਵਿਵੇਕ ਰੰਜਨ ਅਗਨੀਹੋਤਰੀ ਨੇ ਕਿਹਾ ਕਿ ਉਹ ਅਜਿਹੀਆਂ ਫ਼ਿਲਮਾਂ ਬਣਾਉਂਦੇ ਹਨ , ਜੋ ਸੱਚਾਈ ਨੂੰ ਉਜਾਗਰ ਕਰਦੀਆਂ ਹਨ ਤੇ ਉਹ ਨਹੀਂ ਚਾਹੁੰਦੇ ਕਿ ਇਹ ਵਿਅਕਤੀ ਇਸ ਸੱਚਾਈ ਦਾ ਹਿੱਸਾ ਬਣੇ। ਉਨ੍ਹਾਂ ਜੋ ਵੀ ਕਿਹਾ ਕਿ ਉਹ ਕਾਬਿਲੇ ਨਫ਼ਰਤ ਸੀ ਤੇ ਅਜਿਹੇ ਲੋਕ ਸਿਰਫ਼ ਹਿੰਸਾ ਪੈਦਾ ਕਰਨੀ ਚਾਹੁੰਦੇ ਹਨ। ਦੱਸ ਦੇਈਏ ਕਿਯੋਗਰਾਜ ਦੇ ਬਿਆਨ ਦੀ ਕਾਫ਼ੀ ਆਲੋਚਨਾ ਹੋਈ ਸੀ।

-PTCNews

Related Post