ਚਿੱਟੇ ਨੇ ਵਿਛਾਇਆ ਇੱਕ ਹੋਰ ਘਰ 'ਚ ਸੱਥਰ, ਨੌਜਵਾਨ ਦੀ ਹੋਈ ਮੌਤ

By  Jashan A March 9th 2020 02:36 PM

ਤਲਵੰਡੀ ਸਾਬੋ: ਪੰਜਾਬ ਅੰਦਰ ਚਿੱਟੇ ਦੇ ਨਸ਼ੇ ਨਾਲ ਨੌਜਵਾਨ ਦੀ ਮੌਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਤਲਵੰਡੀ ਸਾਬੋ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ, ਮ੍ਰਿਤਕ ਵਿਧਵਾ ਮਾਤਾ ਦਾ ਕਮਾਊ ਪੁੱਤਰ ਸੀ। ਮ੍ਰਿਤਕ ਦੀ ਪਹਿਚਾਣ ਮਨਿੰਦਰ ਸਿੰਘ ਵਜੋਂ ਹੋਈ ਹੈ।

Young Man Dead Drug Overdose In Talwandi Sabo ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਕਾਫੀ ਸਮੇਂ ਤੋਂ ਨਸ਼ੇ ਦਾ ਆਦੀ ਸੀ, ਜਿਸ ਨੂੰ ਨਸ਼ੇ ਨੇ ਆਪਣੀ ਗ੍ਰਿਫਤ ਵਿੱਚ ਇਸ ਤਰਾਂ ਲਿਆ ਕਿ ਆਖਰ ਇਸ ਦੀ ਜਾਨ ਲੈ ਲਈ।

ਹੋਰ ਪੜ੍ਹੋ: ਬਠਿੰਡਾ ਦੇ ਇੱਕ ਨਿੱਜੀ ਸਕੂਲ ਦੇ ਨੌਂਵੀ ਜਮਾਤ ਦੀ ਵਿਦਿਆਰਥਣ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ

ਉਹ ਇੱਕ ਭੈਣ ਅਤੇ ਇੱਕ ਵੀਰ ਦਾ ਵੱਡਾ ਲਾਡਲਾ ਭਰਾ ਸੀ ਤੇ ਪਿਤਾ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਤੋਂ ਬਾਅਦ ਕੱਲਾ ਕੱਲਾ ਕਮਾਊ ਪੁੱਤ ਸੀ ਜੋ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਕਮਾਕੇ ਖੁਆ ਰਿਹਾ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਹੈ।

Young Man Dead Drug Overdose In Talwandi Sabo ਮ੍ਰਿਤਕ ਦੇ ਰਿਸਤੇਦਾਰਾਂ ਨੇ ਕਿਹਾ ਕਿ ਇਲਾਕੇ ਵਿੱਚ ਪਹਿਲਾ ਵੀ ਬਹੁਤ ਮੌਤਾਂ ਹੋ ਚੁੱਕੀਆਂ ਹਨ, ਪਰ ਸਰਕਾਰ ਦੇ ਨਸ਼ਾ ਬੰਦ ਕਰਨ ਦੇ ਦਾਅਵੇ ਸਾਰੇ ਖੌਖਲੇ ਸਾਬਤ ਹੋ ਰਹੇ ਹਨ।ਉਹਨਾਂ ਮੰਗ ਕੀਤੀ ਕਿ ਸਰਕਾਰ ਨੂੰ ਨਸੇ ਬੰਦ ਕਰਨੇ ਚਾਹੀਦੇ ਹਨ ਤਾਂ ਜੋ ਹਰ ਘਰਾਂ ਦੇ ਘਰ ਨਾ ਉਜੜਣ।ਉਨ੍ਹਾਂ ਪੰਜਾਬ ਸਰਕਾਰ ਤੋਂ ਮ੍ਰਿਤਕ ਨੌਜਵਾਨ ਦੀ ਭੈਣ ਜਾਂ ਭਰਾ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।

Young Man Dead Drug Overdose In Talwandi Sabo ਭਾਵੇ ਕਿ ਨਗਰ ਅੰਦਰ ਕਈ ਸਮਾਜ ਸੇਵੀ ਸੰਸਥਾਵਾ ਚਿੱਟੇ ਦੇ ਨਸੇ ਨੂੰ ਰੋਕਣ ਲਈ ਬਹੁਤ ਸਾਰੇ ਉਪਰਾਲੇ ਵੀ ਕਰ ਰਹੀਆਂ ਹਨ ਪਰ ਉਸ ਦੇ ਬਾਵਜੂਦ ਚਿੱਟੇ ਦਾ ਕਹਿਰ ਲਗਾਤਾਰ ਵਧ ਰਿਹਾ ਹੈ ਜੋ ਕਿ ਪੁਲਸ ਤੇ ਪ੍ਰਸਾਸਨ ਦੀ ਕਰਵਾਈ ਦੇ ਸਵਾਲੀਆਂ ਨਿਸਾਨ ਖੜੇ ਕਰਦਾ ਹੈ।

-PTC News

Related Post