PUBG ਅਤੇ ਸ਼ਰਾਬ ਦਾ ਪਿਆ ਅਜਿਹਾ ਸ਼ੌਕ ਕਿ ਆਪਣੀ ਹੀ ਭੈਣ ਘਰ ਕਰਵਾ ਦਿੱਤੀ ਲੁੱਟ

By  Baljit Singh June 28th 2021 04:28 PM

ਨਵੀਂ ਦਿੱਲੀ: ਦੋ ਬਦਮਾਸ਼ਾਂ ਨੇ ਦਿੱਲੀ ਦੇ ਨਿਹਾਲ ਵਿਹਾਰ ਵਿਚ ਇੱਕ ਔਰਤ ਦੇ ਘਰ ਵਿਚ ਦਾਖਲ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਪਿਸਤੌਲ ਦੀ ਨੋਕ ਉੱਤੇ ਲੁੱਟ ਲਿਆ ਅਤੇ ਘਰ ਦੇ ਬਾਹਰ ਤਾਲਾ ਲਗਾ ਕੇ ਫਰਾਰ ਹੋ ਗਏ। ਪੀੜਤਾ ਦੀ ਸ਼ਿਕਾਇਤ ਤੋਂ ਬਾਅਦ ਮਾਮਲੇ ਦੀ ਜਾਂਚ ਵਿਚ ਲੱਗੀ ਪੁਲਿਸ ਨੇ ਇਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਇਹ ਲੁੱਟ ਕਿਸੇ ਹੋਰ ਨੇ ਨਹੀਂ, ਬਲਕਿ ਪੀੜਤਾ ਦੀ ਭੈਣ ਵਲੋਂ ਕਰਵਾਈ ਗਈ ਸੀ।

ਪੜੋ ਹੋਰ ਖਬਰਾਂ: ਮੋਦੀ ਸਰਕਾਰ ਦਾ ਇਕ ਹੋਰ ਰਾਹਤ ਪੈਕੇਜ, ਕੋਵਿਡ ਪ੍ਰਭਾਵਿਤ ਸੈਕਟਰ ਦੇ ਲਈ 1.1 ਲੱਖ ਕਰੋੜ ਦਾ ਐਲਾਨ

ਨਿਹਾਲ ਵਿਹਾਰ ਦੀ ਰਹਿਣ ਵਾਲੀ ਪੀੜਤ ਮਹਿਲਾ ਸ਼ਸ਼ੀ ਦੇ ਘਰ ਇਹ ਪੂਰੀ ਘਟਨਾ ਵਾਪਰੀ। ਉਸ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਦੋਂ ਪੁਲਿਸ ਟੀਮ ਨੇ ਇਲਾਕੇ ਦੇ ਸੀਸੀਟੀਵੀ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਦੋਸ਼ੀ ਇਕ ਸਕੂਟੀ ਉੱਤੇ ਆਏ ਸਨ, ਜੋ ਕਿ ਮੌਕੇ ਤੋਂ ਤਕਰੀਬਨ 200 ਤੋਂ 250 ਮੀਟਰ ਦੀ ਦੂਰੀ ਉੱਤੇ ਖੜ੍ਹੀ ਸੀ। ਪੀੜਤ ਲੜਕੀ ਦੀਆਂ ਚੀਕਾਂ ਸੁਣ ਕੇ ਕੁਝ ਗੁਆਂਢੀਆਂ ਨੇ ਉਸ ਦਾ ਪਿੱਛਾ ਕੀਤਾ ਪਰ ਦੋਸ਼ੀ ਮੌਕੇ ਉੱਤੇ ਸਕੂਟੀ ਛੱਡ ਕੇ ਭੱਜ ਗਏ।

ਸਕੂਟੀ ਦੇ ਨੰਬਰ ਤੋਂ ਪਤਾ ਚੱਲਿਆ ਕਿ ਇਹ ਸਕੂਟੀ ਮਦੀਪੁਰ ਦੇ ਅਮਨ ਦੇ ਨਾਮ ਉੱਤੇ ਰਜਿਸਟਰਡ ਹੈ। ਪੁਲਿਸ ਨੇ ਸਕੂਟੀ ਮਾਲਕ ਕੋਲ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਅਮਨ ਪਿਛਲੇ ਤਿੰਨ ਸਾਲਾਂ ਤੋਂ ਰਜਿਸਟਰਡ ਪਤੇ ਉੱਤੇ ਨਹੀਂ ਰਹਿ ਰਿਹਾ ਸੀ। ਪੁਲਿਸ ਨੇ ਚਲਾਕੀ ਨਾਲ ਕੰਮ ਲਿਆ ਤੇ ਸਕੂਟੀ ਨੂੰ ਉਥੇ ਹੀ ਖੜ੍ਹਾ ਰਹਿਣ ਦਿੱਤਾ।

ਪੜੋ ਹੋਰ ਖਬਰਾਂ: ਭਾਰਤ ਨੂੰ EU ਵਲੋਂ ਝਟਕਾ, ਕੋਵਿਸ਼ੀਲਡ ਲਗਵਾਉਣ ਵਾਲਿਆਂ ਨੂੰ ਨਹੀਂ ਦੇਵੇਗਾ ਵੈਕਸੀਨ ਪਾਸਪੋਰਟ

ਕੁਝ ਸਮੇਂ ਬਾਅਦ ਇਕ ਵਿਅਕਤੀ ਸਕੂਟੀ ਲੈਣ ਉੱਥੇ ਪਹੁੰਚਿਆ ਤਾਂ ਪੁਲਿਸ ਨੇ ਉਸਨੂੰ ਮੌਕੇ ਤੋਂ ਫੜ ਲਿਆ। ਫੜੇ ਗਏ ਦੋਸ਼ੀ ਦਾ ਨਾਮ ਸੰਨੀ ਹੈ ਅਤੇ ਉਸਨੇ ਖੁਲਾਸਾ ਕੀਤਾ ਕਿ ਉਸਨੇ ਇਸ ਲੁੱਟ ਦੀ ਯੋਜਨਾ ਜੋਤੀ ਉਰਫ ਪਰੀ ਨਾਮ ਦੀ ਲੜਕੀ ਨਾਲ ਬਣਾਈ ਸੀ। ਜੋਤੀ ਨੇ ਸੰਨੀ ਨੂੰ ਦੱਸਿਆ ਸੀ ਕਿ ਉਸਦੀ ਭੈਣ ਸ਼ਸ਼ੀ ਦੇ ਘਰ ਵਿਚ ਕਾਫੀ ਕੈਸ਼ ਰੱਖਿਆ ਹੋਇਆ ਸੀ, ਜਿਸ ਤੋਂ ਬਾਅਦ ਪੁਲਿਸ ਆਪਣੀ ਹੀ ਭੈਣ ਦੇ ਘਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਜੋਤੀ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮ ਕੋਲੋਂ ਇੱਕ ਖਿਡੌਣਾ ਪਿਸਤੌਲ ਵੀ ਬਰਾਮਦ ਕੀਤਾ ਹੈ।

ਦੱਸਿਆ ਗਿਆ ਹੈ ਕਿ ਜੋਤੀ ਅਤੇ ਸੰਨੀ PUBG ਖੇਡਣ ਦੌਰਾਨ ਇਕ ਦੂਜੇ ਨੂੰ ਮਿਲੇ ਸਨ। ਜੋਤੀ ਸ਼ਰਾਬ ਅਤੇ ਆਨਲਾਈਨ ਗੇਮ PUBG ਦੀ ਆਦੀ ਸੀ, ਜਿਸ ਲਈ ਉਸ ਨੂੰ ਪੈਸੇ ਦੀ ਜ਼ਰੂਰਤ ਸੀ ਅਤੇ ਇਸੇ ਲਈ ਉਸਨੇ ਆਪਣੀ ਅਸਲ ਭੈਣ ਨੂੰ ਲੁੱਟਣ ਦੀ ਯੋਜਨਾ ਬਣਾਈ ਸੀ। ਪੁਲਿਸ ਨੇ ਦੱਸਿਆ ਕਿ ਸੰਨੀ ਡਾਬਰੀ ਐਕਸਟੈਂਸ਼ਨ ਦਾ ਵਸਨੀਕ ਹੈ। ਉਹ ਪਿਛਲੇ 3 ਸਾਲਾਂ ਤੋਂ ਨਰੈਨਾ ਵਿਚ ਪ੍ਰਿੰਟਿੰਗ ਪ੍ਰੈਸ ਵਿਚ ਕੰਮ ਕਰ ਰਿਹਾ ਹੈ। ਮੌਜੂਦਾ ਸਮੇਂ ਵਿਚ ਉਹ ਤਾਲਾਬੰਦੀ ਦੌਰਾਨ ਪ੍ਰਿੰਟਿੰਗ ਪ੍ਰੈਸ ਦੇ ਬੰਦ ਹੋਣ ਕਾਰਨ ਇੱਕ ਡਿਲਵਰੀ ਬੁਆਏ ਦਾ ਕੰਮ ਕਰ ਰਿਹਾ ਸੀ

ਪੜੋ ਹੋਰ ਖਬਰਾਂ: UAE ਲਈ ਉਡਾਣਾਂ ‘ਤੇ ਰੋਕ 21 ਜੁਲਾਈ ਤੱਕ ਵਧੀ

ਇਸ ਤਰ੍ਹਾਂ ਕੀਤੀ ਲੁੱਟ ਦੀ ਪਲਾਨਿੰਗ

ਜੋਤੀ ਆਪਣੀ ਮਾਂ ਅਤੇ ਦੋ ਛੋਟੀਆਂ ਭੈਣਾਂ ਨਾਲ ਰਹਿੰਦੀ ਹੈ। ਉਸ ਨੇ ਪਹਿਲਾਂ ਸੈਕਿੰਡ ਹੈਂਡ ਕਾਰ ਡੀਲਰ ਨਾਲ ਕੰਮ ਕੀਤਾ ਸੀ, ਪਰ ਇਸ ਸਮੇਂ ਉਹ ਬੇਰੁਜ਼ਗਾਰ ਹੈ। ਉਹ PUBG ਗੇਮ ਅਤੇ ਸ਼ਰਾਬ ਦੀ ਆਦੀ ਹੈ। ਇਸ ਲਈ ਉਸਨੂੰ ਪੈਸੇ ਦੀ ਜ਼ਰੂਰਤ ਸੀ ਅਤੇ ਉਸਦੇ ਦੋਸਤ ਦੇ ਨਾਲ ਮਿਲ ਕੇ ਉਸ ਨੇ ਆਪਣੀ ਅਸਲ ਭੈਣ ਨੂੰ ਲੁੱਟਣ ਦੀ ਸਾਜਿਸ਼ ਰਚੀ। ਉਸ ਨੂੰ ਪਤਾ ਸੀ ਕਿ ਵੱਡੀ ਭੈਣ ਦੇ ਘਰ ਵਿਚ ਹਮੇਸ਼ਾਂ 50 ਤੋਂ 60 ਹਜ਼ਾਰ ਰੁਪਏ ਦੀ ਰਕਮ ਹੁੰਦੀ ਹੈ। ਘਟਨਾ ਵਾਲੇ ਦਿਨ ਜੋਤੀ ਨੇ ਆਪਣੀ ਭੈਣ ਦੇ ਘਰ ਦਾ ਚੱਕਰ ਲਾਇਆ, ਜਿਵੇਂ ਹੀ ਉਸਨੇ ਦੇਖਿਆ ਕਿ ਉਸਦੀ ਜੀਜਾ ਘਰੋਂ ਚਲਾ ਗਿਆ ਹੈ, ਉਸ ਨੇ ਫੋਨ ਕਰ ਕੇ ਆਪਣੇ ਦੋਸਤ ਨੂੰ ਬੁਲਾਇਆ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ।

-PTC News

Related Post