Advertisment

UAE ਲਈ ਉਡਾਣਾਂ 'ਤੇ ਰੋਕ 21 ਜੁਲਾਈ ਤੱਕ ਵਧੀ

author-image
Baljit Singh
New Update
UAE ਲਈ ਉਡਾਣਾਂ 'ਤੇ ਰੋਕ 21 ਜੁਲਾਈ ਤੱਕ ਵਧੀ
Advertisment
publive-image ਦੁਬਈ: ਭਾਰਤ ਤੋਂ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਆਉਣ ਵਾਲੀਆਂ ਯਾਤਰੀ ਉਡਾਣਾਂ 'ਤੇ ਰੋਕ 21 ਜੁਲਾਈ ਤੱਕ ਵਧਾ ਦਿੱਤੀ ਗਈ ਹੈ। ਯੂ.ਏ.ਈ. ਦੀ ਜਨਰਲ ਸਿਵਲ ਐਵੀਏਸ਼ਨ ਅਥਾਰਿਟੀ ਨੇ ਇਸ ਸੰਬੰਧ ਵਿਚ NOTAM (ਨੋਟਿਸ ਇਸ਼ੂਡ ਟੂ ਏਅਰਮੈਨ) ਜਾਰੀ ਕੀਤਾ ਹੈ। ਇਸ ਮੁਤਾਬਕ ਭਾਰਤ ਸਮੇਤ 14 ਦੇਸ਼ਾਂ ਤੋਂ ਫਲਾਈਟਾਂ 21 ਜੁਲਾਈ, 2021 ਦੀ ਰਾਤ 23:59 ਵਜੇ ਤੱਕ ਮੁਅੱਤਲ ਰਹਿਣਗੀਆਂ। ਪੜੋ ਹੋਰ ਖਬਰਾਂ:
Advertisment
ਅੱਜ ਤੋਂ 3 ਦਿਨ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ , ਪਨਬੱਸ ਤੇ PRTC ਦੇ ਠੇਕਾ ਮੁਲਾਜ਼ਮਾਂ ਨੇ ਕੀਤੀ ਹੜਤਾਲ ਗਲਫ ਟੁਡੇ ਦੀ ਰਿਪੋਰਟ ਮੁਤਾਬਕ ਭਾਰਤ ਦੇ ਇਲਾਵਾ ਜਿਹੜੇ 13 ਹੋਰ ਦੇਸ਼ਾਂ ਤੋਂ ਯੂ.ਏ.ਈ. ਲਈ ਉਡਾਣਾਂ ਰੱਦ ਰਹਿਣਗੀਆਂ ਉਹਨਾਂ ਵਿਚ ਲਾਈਬੇਰੀਆ, ਨਾਮੀਬੀਆ, ਸਿਏਰਾ ਲਿਓਨ, ਡੈਮੋਕ੍ਰੈਟਿਕ ਰੀਪਬਲਿਕ ਆਫ ਕਾਂਗੋ, ਯੂਗਾਂਡਾ, ਜਾਮਬੀਆ, ਵਿਅਤਨਾਮ, ਪਾਕਿਸਤਾਨ,ਬੰਗਲਾਦੇਸ਼, ਨੇਪਾਲ, ਸ਼੍ਰੀਲੰਕਾ, ਨਾਈਜੀਰੀਆ ਅਤੇ ਸਾਊਥ ਅਫਰੀਕਾ ਸ਼ਾਮਲ ਹਨ। ਪੜੋ ਹੋਰ ਖਬਰਾਂ: ਜੰਮੂ ਕਸ਼ਮੀਰ : SPO -ਪਤਨੀ ਤੋਂ ਬਾਅਦ ਬੇਟੀ ਨੇ ਵੀ ਤੋੜਿਆ ਦਮ , ਅੱਤਵਾਦੀਆਂ ਦੀ ਨਾਪਾਕ ਹਰਕਤ ਨੋਟਿਸ ਵਿਚ ਸਾਫ ਕਿਹਾ ਗਿਆ ਹੈ ਕਿ ਕਾਰਗੋ, ਵਪਾਰਕ ਅਤੇ ਚਾਰਟਰਡ ਉਡਾਣਾਂ ਨੂੰ ਇਸ ਪਾਬੰਦੀ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਭਾਰਤੀ ਸ਼ਹਿਰਾਂ ਤੋਂ ਫਲਾਈਟਾਂ 23 ਜੂਨ ਤੋਂ ਦੁਬਾਰਾ ਸ਼ੁਰੂ ਹੋਣ ਦੀ ਆਸ ਕੀਤੀ ਜਾ ਰਹੀ ਸੀ ਪਰ ਕੋਰੋਨਾ ਦੇ ਨਵੇਂ ਮਾਮਲਿਆਂ ਦੇ ਮੱਦੇਨਜ਼ਰ ਅਜਿਹਾ ਸੰਭਵ ਨਹੀਂ ਹੋ ਸਕਿਆ। -PTC News publive-image-
india-united-arab-emirates-passenger-flights-ban
Advertisment

Stay updated with the latest news headlines.

Follow us:
Advertisment