MRI ਮਸ਼ੀਨ ਨੇ ਲਈ ਇੱਕ ਨੌਜਵਾਨ ਦੀ ਜਾਨ, ਤੜਫ-ਤੜਫ ਕੇ ਹੋਈ ਮੌਤ

By  Joshi January 28th 2018 07:13 PM

Youth dies in MRI room: ਮੁੰਬਈ ਦੇ ਨਾਇਰ ਹਸਪਤਾਲ ਵਿੱਚ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਇੱਕ ਨੌਜਵਾਨ ਆਪਣੀ ਜਾਨ ਤੋਂ ਹੱਥ ਧੋ ਬੈਠਾ।ਉਹ ਨੌਜਵਾਨ ਆਪਣੀ ਮਾਂ ਦਾ ਇਲਾਜ ਕਰਵਾਉਣ ਅਇਆ ਪਰ ਬਦਕਿਸਮਤੀ ਨਾਲ  ਐਮ.ਆਰ.ਆਈ ਮਸ਼ੀਨ ਵਿੱਚ ਫਸ ਕੇ ਉਸ ਦੀ ਹੀ ਮੌਤ ਹੋ ਗਈ।ਇਸ ਮਾਮਲੇ ਵਿੱਚ ਪੁਲਿਸ ਨੇ ਐਫ.ਆਈ.ਆਰ ਦਰਜ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਦੱਸ ਦਈਏ ਕਿ ਮ੍ਰਿਤਕ ਰਾਜੇਸ਼ ਕੁਮਾਰ ਦੀ ਮਾਂ ਹਸਪਤਾਲ ਵਿੱਚ ਭਰਤੀ ਸੀ ਅਤੇ ਉਨ੍ਹਾਂ ਦਾ ਐਮ.ਆਰ.ਆਈ ਹੋਣਾ ਸੀ।

Youth dies in MRI room: MRI ਮਸ਼ੀਨ ਨੇ ਲਈ ਇੱਕ ਨੌਜਵਾਨ ਦੀ ਜਾਨਹੋਇਆ ਇੰਝ ਕਿ ਸ਼ਨੀਵਾਰ ਸ਼ਾਮ ਨੂੰ ਉਸ ਨੂੰ ਐਮ.ਆਰ.ਆਈ ਰੂਮ ਵਿੱਚ ਆਕਸੀਜ਼ਨ ਸਿਲੰਡਰ ਲੈਕੇ ਜਾਣ ਲਈ ਕਿਹਾ ਗਿਆ।ਰਾਜੇਸ਼ ਨੂੰ ਦੱਸਿਆ ਗਿਆ ਸੀ ਕਿ ਮਸ਼ੀਨ ਬੰਦ ਹੈ ਪਰ ਅਜਿਹਾ ਨਹੀਂ ਸੀ , ਜਿਵੇਂ ਹੀ ਉਹ ਉਕਤ ਕਮਰੇ ਵਿੱਚ ਗਿਆ ਤਾਂ ਮੈਗਨੈਟਿਕ ਪਾਵਰ ਕਾਰਨ ਮਸ਼ੀਨ ਨੇ ਉਸ ਨੂੰ ਆਪਣੇ ਵੱਲ ਖਿੱਚ ਲਿਆ।

Youth dies in MRI room: ਸਿੱਟੇ ਵਜੋਂ ਉਸਦੇ ਹੱਥ ਵਿੱਚ ਫੜ੍ਹਿਆ ਹੋਇਆ ਸਲੰਡਰ ਖੁੱਲ ਗਿਆ ਅਤੇ ਸਲੰਡਰ ਦੀ ਗੈਸ ਉਸ ਦੇ ਮੂੰਹ ਵਿੱਚ ਚਲੀ ਗਈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਇਹ ਹਾਦਸਾ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਕਰਕੇ ਹੋਇਆ ਹੈ।

ਇਹ ਜਾਣਦੇ ਹੋਏ ਕਿ ਐਮ.ਆਰ.ਆਈ ਰੂਮ ਵਿੱਚ ਧਾਤੂ ਵਸਤੂਆਂ ਨੂੰ ਲੈ ਕੇ ਜਾਣਾ ਮਨ੍ਹਾ ਹੈ, ਵਾਰਡ ਬੁਆਏ ਨੇ ਉਸ ਨੂੰ ਸਲੰਡਰ ਲੈ ਕੇ ਜਾਣ ਲਈ ਕਿਹਾ।  ਕਮਰੇ ਵਿੱਚ ਅੰਦਰ ਵੜਦਿਆਂ ਚੁੰਬਕੀ ਸ਼ਕਤੀ ਦੇ ਕਾਰਨ ਮਸ਼ੀਨ ਨੇ ਉਸ ਨੂੰ ਆਪਣੇ ਵੱਲ ਖਿੱਚ ਲਿਆ।

Youth dies in MRI room: ਹਾਲਾਂਕਿ ਹਾਦਸੇ ਸਮੇਂ ਮੌਜੂਦ ਰਹੇ ਲੋਕਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਅਤੇ ਉਸ ਨੂੰ ਟਰਾਮਾ ਸੈਂਟਰ ਵਿੱਚ ਭਰਤੀ ਕਰਵਾਇਆ ਪਰ ਉੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

—PTC News

Related Post