ਜ਼ੀਰਾ: ਨਿਊਜ਼ੀਲੈਂਡ 'ਚ ਹੋਈ ਸੀ ਨੌਜਵਾਨ ਦੀ ਮੌਤ, ਅੱਜ ਜੱਦੀ ਪਿੰਡ 'ਚ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

By  Jashan A January 23rd 2020 04:34 PM

ਜ਼ੀਰਾ: ਨਿਊਜ਼ੀਲੈਂਡ 'ਚ ਹੋਈ ਸੀ ਨੌਜਵਾਨ ਦੀ ਮੌਤ, ਅੱਜ ਜੱਦੀ ਪਿੰਡ 'ਚ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ,ਜ਼ੀਰਾ: ਬੇਸ਼ੱਕ ਮੌਜੂਦਾ ਸਰਕਾਰ ਘਰ ਘਰ ਨੌਕਰੀ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ ਪਰ ਇਹ ਸਾਰੇ ਵਾਅਦੇ ਖੋਖਲੇ ਨਿਕਲੇ। ਸੱਚਾਈ ਇਹ ਹੈ ਕਿ ਅੱਜ ਦਾ ਨੌਜਵਾਨ ਰੁਜ਼ਗਾਰ ਦੀ ਤਲਾਸ਼ 'ਚ ਵਿਦੇਸ਼ਾਂ ਵੱਲ ਜਾ ਰਿਹਾ ਹੈ। ਪਰ ਉੱਥੇ ਵੀ ਉਹਨਾਂ ਦਾ ਭਵਿੱਖ ਕੋਈ ਜ਼ਿਆਦਾ ਸੁਰੱਖਿਅਤ ਨਹੀਂ ਹੈ। Zira ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਜ਼ੀਰਾ ਦੇ ਪਿੰਡ ਹਾਮਦ ਵਾਲਾ ਦੇ ਨੌਜਵਾਨ ਮਨਦੀਪ ਸਿੰਘ ਦੀ ਜੋ ਕਿ ਸਟੱਡੀ ਵੀਜ਼ਾ ਦੇ ਨਿਊਜ਼ਲੈਡ ਗਿਆ ਸੀ ਅਤੇ ਹੁਣ ਵਰਕ ਪਰਮਿਟ ਤੇ ਇੱਕ ਫੈਕਟਰੀ ਵਿੱਚ ਕੰਮ ਕਰਨ ਦੌਰਾਨ ਹੋਏ ਹਾਦਸੇ ਨਾਲ ਉਸ ਦੀ ਮੌਤ ਹੋ ਗਈ। ਹੋਰ ਪੜ੍ਹੋ: ਪੰਜਾਬ ਪੁਲਿਸ ਦੀ ਅਨੋਖੀ ਪਹਿਲ, ਰਾਤ ਨੂੰ ਸੁਰੱਖਿਅਤ ਛੱਡਣਗੇ ਔਰਤਾਂ ਨੂੰ ਘਰ !!! Zira ਅੱਜ ਉਸ ਦਾ ਅੰਤਿਮ ਸਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ ਜਿੱਥੇ ਇਲਾਕੇ ਭਰ ਦੇ ਸਮੂਹ ਸਮਾਜਿਕ ਧਾਰਮਿਕ ਅਤੇ ਸਿਆਸੀ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। Zira ਮਨਦੀਪ 2017 'ਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ 'ਤੇ ਇੱਕ ਸ਼ੀਸ਼ੇ ਦੀ ਫੈਕਟਰੀ 'ਚ ਕੰਮ ਕਰਨ ਲਗ ਲੱਗ ਪਿਆ। ਜਿੱਥੇ ਬੀਤੀ ਪੰਦਰਾਂ ਜਨਵਰੀ ਨੂੰ ਜਦੋਂ ਉਹ ਮਸ਼ੀਨ ਕੋਲੇ ਕੰਮ ਕਰ ਰਿਹਾ ਸੀ ਤਾਂ ਮਸ਼ੀਨ 'ਚ ਆਈ ਤਕਨੀਕੀ ਖਰਾਬੀ ਕਾਰਨ ਮਸ਼ੀਨ ਦਾ ਸ਼ੀਸ਼ਾ ਉਸ 'ਤੇ ਪੈ ਗਿਆ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਪੂਰੇ ਪਿੰਡ 'ਚ ਸਹਿਮ ਦਾ ਮਾਹੌਲ ਬਣ ਗਿਆ ਤੇ ਪਰਿਵਾਰ 'ਚ ਮਾਤਮ ਪਸਰ ਗਿਆ। -PTC News

Related Post