ਇੱਕ ਵਿਆਹ ਸਮਾਗਮ 'ਚ ਨਿੱਕੇ ਬੱਚੇ ਨੇ ਕੀਤਾ ਵੱਡਾ ਕਾਰਨਾਮਾ , ਵਿਆਹ 'ਚ ਪਿਆ ਭੂਚਾਲ ,ਪੜ੍ਹੋ ਪੂਰੀ ਖ਼ਬਰ

By  Shanker Badra April 19th 2019 04:13 PM -- Updated: April 19th 2019 04:15 PM

ਇੱਕ ਵਿਆਹ ਸਮਾਗਮ 'ਚ ਨਿੱਕੇ ਬੱਚੇ ਨੇ ਕੀਤਾ ਵੱਡਾ ਕਾਰਨਾਮਾ , ਵਿਆਹ 'ਚ ਪਿਆ ਭੂਚਾਲ ,ਪੜ੍ਹੋ ਪੂਰੀ ਖ਼ਬਰ:ਜ਼ੀਰਕਪੁਰ : ਜ਼ੀਰਕਪੁਰ ਦੇ ਇੱਕ ਨਿੱਜੀ ਹੋਟਲ 'ਚ ਵਿਆਹ ਸਮਾਗਮ ਦੌਰਾਨ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ ,ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।

Zirakpur private hotel Wedding Ceremony During theft ਇੱਕ ਵਿਆਹ ਸਮਾਗਮ 'ਚ ਨਿੱਕੇ ਬੱਚੇ ਨੇ ਕੀਤਾ ਵੱਡਾ ਕਾਰਨਾਮਾ , ਵਿਆਹ 'ਚ ਪਿਆ ਭੂਚਾਲ ,ਪੜ੍ਹੋ ਪੂਰੀ ਖ਼ਬਰ

ਜਾਣਕਾਰੀ ਅਨੁਸਾਰ ਇੱਕ ਵਿਅਕਤੀ ਛੋਟੇ ਜਿਹੇ ਬੱਚੇ ਨਾਲ ਉਸ ਵਿਆਹ ਸਮਾਗਮ 'ਚ ਆਇਆ ਸੀ ਅਤੇ ਲਗਾਤਾਰ 2 ਘੰਟੇ ਉਸਨੇ ਵਿਆਹ 'ਚ ਖੂਬ ਆਨੰਦ ਮਾਣਿਆ ਪਰ ਜਾਂਦਾ -ਜਾਂਦਾ ਅਜਿਹਾ ਕਾਰਨਾਮਾ ਕਰ ਗਿਆ ਕਿ ਵਿਆਹ ਵਿੱਚ ਭੂਚਾਲ ਆ ਗਿਆ।

Zirakpur private hotel Wedding Ceremony During theft ਇੱਕ ਵਿਆਹ ਸਮਾਗਮ 'ਚ ਨਿੱਕੇ ਬੱਚੇ ਨੇ ਕੀਤਾ ਵੱਡਾ ਕਾਰਨਾਮਾ , ਵਿਆਹ 'ਚ ਪਿਆ ਭੂਚਾਲ ,ਪੜ੍ਹੋ ਪੂਰੀ ਖ਼ਬਰ

ਇਸ ਦੌਰਾਨ ਉਹ ਸ਼ਖਸ ਵਿਆਹ ਸਮਾਗਮ 'ਚੋਂ ਵਿਆਹ ਵਾਲੀ ਲੜਕੀ ਦੀ ਮਾਂ ਦਾ ਲੱਖਾਂ ਰੁਪਏ ਨਾਲ ਭਰਿਆ ਬੈਗ ਲੈ ਕੇ ਫ਼ਰਾਰ ਹੋ ਗਿਆ ਹੈ ਅਤੇ ਇਹ ਸਾਰੀ ਘਟਨਾ ਓਥੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ ਹੈ।ਪਰਿਵਾਰ ਦੇ ਦੱਸਣ ਮੁਤਾਬਕ ਬੈਗ ਵਿੱਚ 5 ਲੱਖ ਦੇ ਗਹਿਣੇ ਅਤੇ ਪੈਸੇ ਸਨ।

Zirakpur private hotel Wedding Ceremony During theft ਇੱਕ ਵਿਆਹ ਸਮਾਗਮ 'ਚ ਨਿੱਕੇ ਬੱਚੇ ਨੇ ਕੀਤਾ ਵੱਡਾ ਕਾਰਨਾਮਾ , ਵਿਆਹ 'ਚ ਪਿਆ ਭੂਚਾਲ ,ਪੜ੍ਹੋ ਪੂਰੀ ਖ਼ਬਰ

ਉੱਧਰ ਪੀੜਤ ਨੇ ਦੱਸਿਆ ਕਿ ਸੀਸੀਟੀਵੀ ਮੁਤਾਬਿਕ ਅਣਪਛਾਤਾ ਨੌਜਵਾਨ ਕਰੀਬ 12.17 'ਤੇ ਹੋਟਲ 'ਚ ਦਾਖਲ ਹੋਇਆ ਤੇ 2 ਵੱਜ ਕੇ 18 ਮਿੰਟ 'ਤੇ ਬੈਗ ਲੈ ਕੇ ਫ਼ਰਾਰ ਹੋ ਗਿਆ।ਫ਼ਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਰਾਤੀਆਂ ਨਾਲ ਭਰੀ ਇੱਕ ਬੱਸ ਬੇਕਾਬੂ ਹੋ ਕੇ ਪਲਟੀ , 7 ਲੋਕਾਂ ਦੀ ਮੌਤ , 25 ਜ਼ਖ਼ਮੀ

-PTCNews

Related Post