ਜ਼ਮੈਟੋ ਨੇ 225 ਸ਼ਹਿਰਾਂ ਵਿਚ ਬੰਦ ਕੀਤਾ ਆਪਣਾ ਕਾਰੋਬਾਰ, ਘਾਟੇ ਦਾ ਦਿੱਤਾ ਹਵਾਲਾ
Zomato exits 225 cities: ਜ਼ਮੈਟੋ ਨੇ ਦੇਸ਼ ਦੇ ਲਗਭਗ ਕੁਝ ਸ਼ਹਿਰਾਂ ’ਚ ਆਪਣਾ ਕਾਰੋਬਾਰ ਬੰਦ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਆਨਲਾਈਨ ਫੂਡ ਡਿਲੀਵਰੀ ਦਾ ਸੰਚਾਲਨ ਕਰਨ ਵਾਲੀ ਕੰਪਨੀ ਜ਼ਮੈਟੋ ਨੇ ਪਿਛਲੇ ਮਹੀਨੇ ਲਗਭਗ 225 ਛੋਟੇ ਸ਼ਹਿਰਾਂ 'ਚ ਆਪਣਾ ਕਾਰੋਬਾਰ ਬੰਦ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਦੀ ਦਸੰਬਰ ਤਿਮਾਹੀ ਦੀ ਕਮਾਈ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਜ਼ੋਮੈਟੋ ਦੇ ਮੁੱਖ ਵਿੱਤ ਅਧਿਕਾਰੀ ਅਕਸ਼ਿਤ ਗੋਇਲ ਨੇ ਕੰਪਨੀ ਦੇ ਸ਼ੇਅਰਧਾਰਕਾਂ ਨੂੰ ਪੱਤਰ ਲਿਖ ਕੇ ਕਿਹਾ ਕਿ ਜਨਵਰੀ ਮਹੀਨੇ 'ਚ ਲਗਭਗ 225 ਛੋਟੇ ਸ਼ਹਿਰਾਂ ਤੋਂ ਬਾਹਰ ਹੋ ਗਏ ਹਾਂ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਮੇਂ ਸਥਿਤੀ ਨਾਜ਼ੁਕ ਹੈ ਪਰ ਉਨ੍ਹਾਂ ਨੇ ਆਉਣ ਵਾਲੇ ਦਿਨਾਂ ’ਚ ਸਥਿਤੀ ’ਚ ਸੁਧਾਰ ਹੋਣ ਦੀ ਉਮੀਦ ਵੀ ਜਤਾਈ ਹੈ।
ਇਸ ਤੋਂ ਇਲਾਵਾ ਗੋਇਲ ਨੇ ਦੱਸਿਆ ਕਿ ਲਗਭਗ 225 ਸ਼ਹਿਰਾਂ ’ਚ ਉਹ ਪਿੱਛੇ ਹੱਟ ਗਏ ਹਨ ਕਿਉਂਕਿ ਇਨ੍ਹਾਂ ਸ਼ਹਿਰਾਂ ’ਚ ਪ੍ਰਦਰਸ਼ਨ ਪਿਛਲੀਆਂ ਕੁਝ ਤਿਮਾਹੀਆਂ 'ਚ ਖਰਾਬ ਰਿਹਾ ਹੈ। ਇਨ੍ਹਾਂ ਸ਼ਹਿਰਾਂ 'ਚ ਕਾਰੋਬਾਰ ਬੰਦ ਕਰਨ ਨਾਲ ਕੰਪਨੀ ਦੀ ਲਾਗਤ 'ਤੇ ਜ਼ਿਆਦਾ ਅਸਰ ਨਹੀਂ ਪਵੇਗਾ।
ਇਹ ਵੀ ਪੜ੍ਹੋ: Kiss Day 2023: ਕਿੱਸ ਨਾਲ ਪਿਆਰ ਦਾ ਇਜ਼ਹਾਰ ਤੋਂ ਇਲਾਵਾ ਇਹ ਮਿਲਦੇ ਹਨ ਫਾਇਦੇ, ਜਾਣੋ
- PTC NEWS