5 ਤੋਤੇ ਸੈਲਾਨੀਆਂ ਨੂੰ ਕੱਢਦੇ ਸੀ ਗੰਦੀਆਂ ਗਾਲ੍ਹਾਂ , ਚਿੜੀਆਘਰ ਦੇ ਅਧਿਕਾਰੀਆਂ ਨੇ ਲਿਆ ਇਹ ਫ਼ੈਸਲਾ

By  Shanker Badra October 3rd 2020 09:05 AM

5 ਤੋਤੇ ਸੈਲਾਨੀਆਂ ਨੂੰ ਕੱਢਦੇ ਸੀ ਗੰਦੀਆਂ ਗਾਲ੍ਹਾਂ , ਚਿੜੀਆਘਰ ਦੇ ਅਧਿਕਾਰੀਆਂ ਨੇ ਲਿਆ ਇਹ ਫ਼ੈਸਲਾ:ਲੰਡਨ : ਬ੍ਰਿਟੇਨ ਦੇ ਵਿੱਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਜਿੱਥੇ ਇਕ ਚਿੜੀਆ ਘਰ ਵਿਚੋਂ ਪੰਜ ਤੋਤੇ ਇਸ ਲਈ ਹਟਾ ਦਿੱਤੇ ਗਏ ਕਿਉਂਕਿ ਉਹ ਉੱਥੇ ਆਉਣ ਵਾਲੇ ਲੋਕਾਂ ਨੂੰ ਗਾਲਾਂ ਕੱਢ ਰਹੇ ਸਨ।ਜੰਗਲੀ ਜੀਵ ਪਾਰਕ ਦੇ ਅਧਿਕਾਰੀ ਵੀ ਇਹਨਾਂ ਤੋਤਿਆਂ ਨੂੰ ਦੇਖ ਕੇ ਹੈਰਾਨ ਹਨ।

5 ਤੋਤੇ ਸੈਲਾਨੀਆਂ ਨੂੰ ਕੱਢਦੇ ਸੀ ਗੰਦੀਆਂ ਗਾਲ੍ਹਾਂ , ਚਿੜੀਆਘਰ ਦੇ ਅਧਿਕਾਰੀਆਂਨੇ ਲਿਆ ਇਹ ਫ਼ੈਸਲਾ

ਜਾਣਕਾਰੀ ਅਨੁਸਾਰ ਐਰਿਕ, ਜ਼ੈੱਡ, ਐਲਸੀ, ਟਾਇਸਨ ਅਤੇ ਬਿਲੀ ਨਾਮ ਦੇ ਗ੍ਰੇ ਰੰਗ ਦੇ ਇਹ ਪੰਜ ਅਫਰੀਕੀ ਤੋਤੋ ਹਾਲ ਹੀ ਵਿਚ ਬ੍ਰਿਟੇਨ ਦੇ ਲਿੰਕਨਸ਼ਾਇਰ ਜੰਗਲੀ ਜੀਵ ਪਾਰਕ ਵਿਚ ਸੈਲਾਨੀਆਂ ਦੇ ਦੇਖਣ ਲਈ ਲਿਆਂਦੇ ਗਏ ਸਨ। ਜਦੋਂ ਪਾਰਕ ਦੇ ਅਧਿਕਾਰੀਆਂ ਨੂੰ ਇਹਨਾਂ ਤੋਤਿਆਂ ਦੀਆਂ ਹਰਕਤਾਂ ਬਾਰੇ ਪਤਾ ਚੱਲਿਆ, ਇਹਨਾਂ ਨੂੰ ਤੁਰੰਤ ਹਟਾ ਦਿੱਤਾ ਗਿਆ ਹੈ।

5 ਤੋਤੇ ਸੈਲਾਨੀਆਂ ਨੂੰ ਕੱਢਦੇ ਸੀ ਗੰਦੀਆਂ ਗਾਲ੍ਹਾਂ , ਚਿੜੀਆਘਰ ਦੇ ਅਧਿਕਾਰੀਆਂਨੇ ਲਿਆ ਇਹ ਫ਼ੈਸਲਾ

ਦੱਸਿਆ ਜਾਂਦਾ ਹੈ ਕਿ ਇਕ ਹਫਤੇ ਪਹਿਲਾਂ ਹੀ ਜੰਗਲੀ ਜੀਵ ਪਾਰਕ ਦੇ ਅਧਿਕਾਰੀਆਂ ਨੇ ਇਹਨਾਂ ਤੋਤਿਆਂ ਨੂੰ ਲਿਆਂਦਾ ਸੀ। ਇਸ ਮਗਰੋਂ ਪੰਜਾਂ ਤੋਤਿਆਂ ਨੂੰ ਇਕੱਠੇ ਇਕ ਹੀ ਪਿੰਜ਼ਰੇ ਵਿਚ ਰੱਖਣ ਦਾ ਫ਼ੈਸਲਾ ਲਿਆ ਪਰ ਕੁਝ ਹੀ ਦਿਨਾਂ ਵਿਚ ਅਧਿਕਾਰੀਆਂ ਕੋਲ ਇਹਨਾਂ ਤੋਤਿਆਂ ਦੀ ਸ਼ਿਕਾਇਤ ਪਹੁੰਚ ਗਈ।

5 ਤੋਤੇ ਸੈਲਾਨੀਆਂ ਨੂੰ ਕੱਢਦੇ ਸੀ ਗੰਦੀਆਂ ਗਾਲ੍ਹਾਂ , ਚਿੜੀਆਘਰ ਦੇ ਅਧਿਕਾਰੀਆਂਨੇ ਲਿਆ ਇਹ ਫ਼ੈਸਲਾ

ਪਾਰਕ ਦੇ ਕਰਮਚਾਰੀਆਂ ਮੁਤਾਬਕ ਪਹਿਲਾਂ ਇਹ ਤੋਤੇ ਆਪਸ ਵਿਚ ਹੀ ਇਕ-ਦੂਜੇ ਨੂੰ ਗਾਲਾਂ ਕੱਢ ਰਹੇ ਸਨ ਅਤੇ ਇਸ ਦੇ ਬਾਅਦ ਉੱਥੇ ਆਉਣ ਵਾਲੇ ਦਰਸ਼ਕਾਂ ਨੂੰ ਵੀ ਇਹਨਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਪਾਰਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਕੱਠੇ ਰਹਿਣ ਦੌਰਾਨ ਇਹਨਾਂ ਤੋਤਿਆਂ ਨੇ ਆਪਸ ਵਿਚ ਗਾਲਾਂ ਕੱਢਣੀਆਂ ਸਿੱਖੀਆਂ ਹਨ। ਪਾਰਕ ਦੇ ਕਰਮਚਾਰੀਆਂ ਦਾਵੀ ਕਹਿਣਾ ਹੈ ਕਿ ਸਮੇਂ ਦੇ ਨਾਲ-ਨਾਲ ਇਹਨਾਂ ਤੋਤਿਆਂ ਦੀ ਭਾਸ਼ਾ ਬਦਲ ਜਾਵੇਗੀ।

ਨਿਕੋਲਸ ਨੇ ਦੱਸਿਆ, ਜਿਵੇਂ-ਜਿਵੇਂ ਤੋਤੇ ਗਾਲਾਂ ਕੱਢਦੇ ਸਨ, ਲੋਕ ਇਹਨਾਂ 'ਤੇ ਹੱਸਦੇ ਸਨ ਅਤੇ ਜਿੰਨਾ ਜ਼ਿਆਦਾ ਲੋਕ ਹੱਸਦੇ ਸਨ ਇਹ ਉਨੀਆਂ ਹੀ ਜ਼ਿਆਦਾ ਗਾਲਾਂ ਕੱਢਦੇ ਸਨ। ਇਸ ਦੇ ਬਾਅਦ ਪਾਰਕ ਵਿਚ ਆਉਣ ਵਾਲੇ ਬੱਚਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਇਹਨਾਂ ਤੋਤਿਆਂ ਨੂੰ ਹਟਾਉਣ ਅਤੇ ਵੱਖੋ-ਵੱਖ ਰੱਖਣ ਦਾ ਫ਼ੈਸਲਾ ਲਿਆ ਹੈ। ਮੈਨੂੰ ਆਸ ਹੈ ਕਿ ਵੱਖੋ-ਵੱਖ ਰੱਖੇ ਜਾਣ ਦੇ ਬਾਅਦ ਇਹ ਤੋਤੇ ਕੁਝ ਨਵੇਂ ਸ਼ਬਦ ਸਿੱਖਣਗੇ।''

-PTCNews

Related Post