Mon, Apr 29, 2024
Whatsapp

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਇੰਟਰਨਸ਼ਿਪ ਕਰ ਰਹੇ ਡਾਕਟਰਾਂ ਵੱਲੋਂ ਰੋਸ ਪ੍ਰਦਰਸ਼ਨ 

Written by  Shanker Badra -- February 11th 2020 04:55 PM -- Updated: February 11th 2020 05:03 PM
ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਇੰਟਰਨਸ਼ਿਪ ਕਰ ਰਹੇ ਡਾਕਟਰਾਂ ਵੱਲੋਂ ਰੋਸ ਪ੍ਰਦਰਸ਼ਨ 

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਇੰਟਰਨਸ਼ਿਪ ਕਰ ਰਹੇ ਡਾਕਟਰਾਂ ਵੱਲੋਂ ਰੋਸ ਪ੍ਰਦਰਸ਼ਨ 

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਇੰਟਰਨਸ਼ਿਪ ਕਰ ਰਹੇ ਡਾਕਟਰਾਂ ਵੱਲੋਂ ਰੋਸ ਪ੍ਰਦਰਸ਼ਨ:ਅੰਮ੍ਰਿਤਸਰ : ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਇੰਟਰਨਸ਼ਿਪ ਕਰ ਰਹੇ ਡਾਕਟਰਾਂ ਵਲੋਂ ਸਟਾਈਪਿੰਨ (ਮਾਸਿਕ ਭੱਤੇ) 'ਚ ਵਾਧੇ ਦੀ ਮੰਗ ਨੂੰ ਲੈ ਕੇ ਨਵੇਕਲੇ ਢੰਗ ਨਾਲ ਰੋਸ ਮੁਜ਼ਾਹਰਾ ਕੀਤਾ ਹੈ। ਇਸ ਦੌਰਾਨ ਡਾਕਟਰਾਂ ਵਲੋਂ ਲੱਡੂ, ਚਾਹ ਅਤੇ ਕੇਲੇ ਵੇਚ ਕੇ ਸੰਕੇਤਕ ਤੌਰ 'ਤੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। [caption id="attachment_388424" align="aligncenter" width="300"]Amritsar Guru Nanak Dev college protest by Doctors doing internship Against the Punjab Government ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਕਾਲਜ 'ਚ ਇੰਟਰਨਸ਼ਿਪ ਕਰ ਰਹੇ ਡਾਕਟਰਾਂ ਵੱਲੋਂ ਰੋਸ ਪ੍ਰਦਰਸ਼ਨ[/caption] ਡਾਕਟਰਾਂ ਅਨੁਸਾਰ 10ਵੀ ਤੋਂ ਬਾਹਰਵੀਂ ਜਮਾਤ ਤੱਕ ਲੱਕ ਤੋੜਵੀਂ ਮਿਹਨਤ ਕਰਕੇ ਉਨ੍ਹਾਂ ਐਮਬੀਬੀਐਸ 'ਚ ਦਾਖਲਾ ਲਿਆ ਅਤੇ ਉਪਰੰਤ ਦਿਨ ਰਾਤ ਇਕ ਕਰਕੇ ਪੜ੍ਹਾਈ ਕੀਤੀ ਪਰ ਹੁਣ 12 ਘੰਟੇ ਤੋਂ ਵੀ ਜਿਆਦਾ ਸਮਾਂ ਗੁਰੂ ਨਾਨਕ ਦੇਵ ਹਸਪਤਾਲ 'ਚ ਡਿਊਟੀ ਕਰਕੇ ਵੀ ਸੂਬਾ ਸਰਕਾਰ ਬਣਦਾ ਮਾਣ ਸਨਮਾਨ ਦੇਣ ਦੀ ਬਜਾਏ ਪਿਛਲੇ 11 ਸਾਲ ਤੋਂ 9000 ਰੁਪਏ ਦਾ ਮਾਸਿਕ ਭੱਤਾ ਦੇ ਰਹੀ ਹੈ ਜਦਕਿ 2009 ਤੋਂ ਹੁਣ ਤੱਕ ਫੀਸਾਂ 'ਚ 4 ਗੁਣਾ ਵਾਧਾ ਕੀਤਾ ਜਾ ਚੁਕਾ ਹੈ। ਜਿਸ ਕਰਕੇ ਉਨ੍ਹਾਂ ਨੂੰ ਜਲਾਲਤ ਦਾ ਅਹਿਸਾਸ ਹੁੰਦਾ ਹੈ। [caption id="attachment_388423" align="aligncenter" width="300"]Amritsar Guru Nanak Dev college protest by Doctors doing internship Against the Punjab Government ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਕਾਲਜ 'ਚ ਇੰਟਰਨਸ਼ਿਪ ਕਰ ਰਹੇ ਡਾਕਟਰਾਂ ਵੱਲੋਂ ਰੋਸ ਪ੍ਰਦਰਸ਼ਨ[/caption] ਡਾਕਟਰਾਂ ਅਨੁਸਾਰ ਗਵਾਂਢੀ ਸੂਬਿਆ ਹਿਮਾਚਲ , ਹਰਿਆਣਾ ਅਤੇ ਦਿੱਲੀ 'ਚ ਫੀਸਾਂ ਘੱਟ ਹਨ ਅਤੇ ਸਟਾਈਪਿੰਨ (ਮਾਸਿਕ ਭੱਤਾ) ਵੱਧ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਕੇਲੇ, ਚਾਹ ਅਤੇ ਲੱਡੂ ਵੇਚ ਕੇ ਆਪਣਾ ਰੋਸ ਪ੍ਰਗਟਾ ਰਹੇ ਹਨ ਪਰ ਜੇਕਰ ਬੋਲੀ ਸਰਕਾਰ ਦੇ ਕੰਨਾਂ ਤੱਕ ਹੁਣ ਵੀ ਅਵਾਜ ਨਾ ਪਹੁੰਚੀ ਤਾਂ ਆਉਣ ਵਾਲੇ ਸਮੇਂ 'ਚ ਸੰਘਰਸ਼ ਤੇਜ਼ ਕੀਤਾ ਜਾਵੇਗਾ ਅਤੇ ਸਿਹਤ ਸੇਵਾਵਾਂ ਠੱਪ ਕੀਤੀਆਂ ਜਾਣਗੀਆਂ। -PTCNews


Top News view more...

Latest News view more...