Mon, Apr 29, 2024
Whatsapp

ਅੰਮ੍ਰਿਤਸਰ 'ਚ ਰੇਲਵੇ ਦੀ ਵੱਡੀ ਪਹਿਲ ਕਦਮੀ ,ਰੇਲਵੇ ਟਿਕਟਾਂ 'ਤੇ ਹੁਣ ਪੰਜਾਬੀ ਭਾਸ਼ਾ 'ਚ ਲਿਖਿਆ ਜਾਵੇਗਾ ਸ਼ਹਿਰਾਂ ਦਾ ਨਾਂਅ

Written by  Shanker Badra -- June 14th 2018 01:47 PM -- Updated: June 14th 2018 02:00 PM
ਅੰਮ੍ਰਿਤਸਰ 'ਚ ਰੇਲਵੇ ਦੀ ਵੱਡੀ ਪਹਿਲ ਕਦਮੀ ,ਰੇਲਵੇ ਟਿਕਟਾਂ 'ਤੇ ਹੁਣ ਪੰਜਾਬੀ ਭਾਸ਼ਾ 'ਚ ਲਿਖਿਆ ਜਾਵੇਗਾ ਸ਼ਹਿਰਾਂ ਦਾ ਨਾਂਅ

ਅੰਮ੍ਰਿਤਸਰ 'ਚ ਰੇਲਵੇ ਦੀ ਵੱਡੀ ਪਹਿਲ ਕਦਮੀ ,ਰੇਲਵੇ ਟਿਕਟਾਂ 'ਤੇ ਹੁਣ ਪੰਜਾਬੀ ਭਾਸ਼ਾ 'ਚ ਲਿਖਿਆ ਜਾਵੇਗਾ ਸ਼ਹਿਰਾਂ ਦਾ ਨਾਂਅ

ਅੰਮ੍ਰਿਤਸਰ 'ਚ ਰੇਲਵੇ ਦੀ ਵੱਡੀ ਪਹਿਲ ਕਦਮੀ ,ਰੇਲਵੇ ਟਿਕਟਾਂ 'ਤੇ ਹੁਣ ਪੰਜਾਬੀ ਭਾਸ਼ਾ 'ਚ ਲਿਖਿਆ ਜਾਵੇਗਾ ਸ਼ਹਿਰਾਂ ਦਾ ਨਾਂਅ:ਪੰਜਾਬ 'ਚ ਰੇਲ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਹੁਣ ਪੰਜਾਬੀ 'ਚ ਹੀ ਟਿਕਟ ਮਿਲੇਗੀ।ਰੇਲਵੇ ਵਿਭਾਗ ਨੇ ਹੁਣ ਅੰਮ੍ਰਿਤਸਰ ਤੋਂ ਇਸਦੀ ਸ਼ੁਰੂਆਤ ਕੀਤੀ ਹੈ।ਦੱਸ ਦੇਈਏ ਕਿ ਪਹਿਲਾਂ ਜਿਥੇ ਸ਼ਹਿਰਾਂ ਦੇ ਨਾਂਅ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੇ ਜਾਂਦੇ ਸੀ ਹੁਣ ਪੰਜਾਬੀ 'ਚ ਵੀ ਲਿਖੇ ਜਾਣਗੇ।Amritsar in Railway tickets Punjabi language written cities nameਅੰਮ੍ਰਿਤਸਰ 'ਚ ਅੱਜ ਪੰਜਾਬੀ ਭਾਸ਼ਾ 'ਚ ਟਿਕਟਾਂ ਦੀ ਸ਼ੁਰੂਆਤ ਹੋ ਗਈ ਹੈ।ਅੰਮ੍ਰਿਤਸਰ 'ਚ ਰੇਲਵੇ ਟਿਕਟਾਂ 'ਤੇ ਸ਼ਹਿਰਾਂ ਦੇ ਨਾਂਅ ਹੁਣ ਪੰਜਾਬੀ ਭਾਸ਼ਾ 'ਚ ਵੀ ਪ੍ਰਿੰਟ ਹੋਣਗੇ।ਜਿਸ ਨਾਲ ਖੇਤਰੀ ਭਾਸ਼ਾਵਾਂ ਨੂੰ ਚੰਗਾ ਹੁੰਗਾਰਾ ਮਿਲੇਗਾ।ਇਸ ਸਬੰਧੀ ਰੇਲਵੇ ਅਧਿਕਾਰੀ ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਰੇਲਵੇ ਵਿਭਾਗ ਨੇ ਇੱਕ ਖਾਸ਼ ਸਾਫਟਵੇਅਰ ਤਿਆਰ ਕੀਤਾ ਹੈ ਜੋ ਟਿਕਟਾਂ ਨੂੰ ਹੁਣ ਪੰਜਾਬੀ ਭਾਸ਼ਾ 'ਚ ਪ੍ਰਿੰਟ ਕਰੇਗਾ।Amritsar in Railway tickets Punjabi language written cities nameਰੇਲਵੇ ਵਿਭਾਗ ਵੱਲੋਂ ਇਹ ਵੱਡੀ ਪਹਿਲ ਕਦਮੀ ਕੀਤੀ ਹੈ ਤਾਂ ਜੋ ਲੋਕ ਆਪਣੀ ਖੇਤਰੀ ਭਾਸ਼ਾ ਨਾਲ ਜੁੜ ਸਕਣ।ਇਸ ਤੋਂ ਇਲਾਵਾ ਰੇਲਵੇ ਵਿਭਾਗ ਹੁਣ ਹਰ ਸੂਬੇ ਦੀ ਖੇਤਰੀ ਭਾਸ਼ਾ ਪ੍ਰਿੰਟ ਕਰਨ ਦੀ ਯੋਜਨਾ ਤਿਆਰ ਕਰ ਰਿਹਾ ਹੈ।ਰੇਲਵੇ ਵੱਲੋਂ ਚੁੱਕੇ ਇਸ ਕਦਮ ਨਾਲ ਪੰਜਾਬੀ ਮਾਂ ਬੋਲੀ ਨੂੰ ਜੋ ਮਾਣ ਮਿਲਿਆ ਹੈ ਇਸ ਦੇ ਨਾਲ ਲੋਕ ਬਹੁਤ ਖੁਸ਼ ਨਜ਼ਰ ਆ ਰਹੇ ਹਨ।Amritsar in Railway tickets Punjabi language written cities nameਇਸ ਦੇ ਨਾਲ ਪਿੰਡਾਂ ਦੇ ਲੋਕਾਂ ਨੂੰ ਬਹੁਤ ਫ਼ਾਇਦਾ ਹੋਵੇਗਾ ਕਿਉਂਕਿ ਪਿੰਡਾਂ ਦੇ ਲੋਕਾਂ ਨੂੰ ਸਿਰਫ਼ ਪੰਜਾਬੀ ਹੀ ਪੜ੍ਹਨੀ ਆਉਂਦੀ ਹੈ।ਇਸ ਦੇ ਨਾਲ ਰੇਲਵੇ ਦੇ ਮੁਸਾਫ਼ਰਾਂ ਨੂੰ ਸਹੀ ਜਗ੍ਹਾ ਬਾਰੇ ਪਤਾ ਲੱਗ ਜਾਇਆ ਕਰੇਗਾ ਅਤੇ ਇਸ ਦੇ ਨਾਲ ਪੰਜਾਬੀ ਭਾਸ਼ਾ ਨੂੰ ਵੀ ਮਾਣ ਸਨਮਾਨ ਮਿਲੇਗਾ। https://www.facebook.com/ptcnewsonline/videos/1869025633117497/ -PTCNews


Top News view more...

Latest News view more...