ਪੰਚਾਇਤੀ ਚੋਣਾਂ 'ਚ ਪੁਰਾਣੀ ਰੰਜਸ਼ ਦੇ ਕਾਰਨ ਸਾਲੇ ਨੇ ਜੀਜੇ ਦਾ ਕਰਵਾਇਆ ਸੀ ਕਤਲ , ਪੁਲਿਸ ਨੇ ਕੀਤਾ ਖ਼ੁਲਾਸਾ
ਪੰਚਾਇਤੀ ਚੋਣਾਂ 'ਚ ਪੁਰਾਣੀ ਰੰਜਸ਼ ਦੇ ਕਾਰਨ ਸਾਲੇ ਨੇ ਜੀਜੇ ਦਾ ਕਰਵਾਇਆ ਸੀ ਕਤਲ , ਪੁਲਿਸ ਨੇ ਕੀਤਾ ਖ਼ੁਲਾਸਾ:ਅਜਨਾਲਾ : ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਪਿੰਡ ਖਲੈਹਰਾ ਵਿਖੇ ਬੀਤੇ ਦਿਨੀ ਤੇਜਿੰਦਰ ਸਿੰਘ ਨਾਂਅ ਦੇ ਵਿਅਕਤੀ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।ਅੰਮ੍ਰਿਤਸਰ ਪੁਲਿਸ ਨੇ ਇਸ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਂਦਿਆਂ ਵੱਡਾ ਖ਼ੁਲਾਸਾ ਕੀਤਾ ਹੈ।ਜਾਣਕਾਰੀ ਅਨੁਸਾਰ ਤੇਜਿੰਦਰ ਸਿੰਘ ਦਾ ਕਤਲ ਕਿਸੇ ਹੋਰ ਨੇ ਨਹੀਂ ਬਲਕਿ ਉਸ ਦੇ ਸਾਲੇ ਵੱਲੋਂ ਪੁਰਾਣੀ ਰੰਜਸ਼ ਦੇ ਚੱਲਦਿਆਂ ਕਰਵਾਇਆ ਗਿਆ ਸੀ।
[caption id="attachment_237202" align="aligncenter" width="292"]
ਪੰਚਾਇਤੀ ਚੋਣਾਂ 'ਚ ਪੁਰਾਣੀ ਰੰਜਸ਼ ਦੇ ਕਾਰਨ ਸਾਲੇ ਨੇ ਜੀਜੇ ਦਾ ਕਰਵਾਇਆ ਸੀ ਕਤਲ , ਪੁਲਿਸ ਨੇ ਕੀਤਾ ਖ਼ੁਲਾਸਾ[/caption]
ਪੁਲਿਸ ਨੇ ਇਸ ਮਾਮਲੇ 'ਚ 3 ਨੌਜਵਾਨ ਜਸਮੇਰ ਸਿੰਘ, ਟੀਟੂ ਸਿੰਘ ਅਤੇ ਜਾਗੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਨ੍ਹਾਂ ਨੇ ਆਪਣਾ ਦੋਸ਼ ਕਬੂਲਿਆ ਹੈ।
[caption id="attachment_237201" align="aligncenter" width="286"]
ਪੰਚਾਇਤੀ ਚੋਣਾਂ 'ਚ ਪੁਰਾਣੀ ਰੰਜਸ਼ ਦੇ ਕਾਰਨ ਸਾਲੇ ਨੇ ਜੀਜੇ ਦਾ ਕਰਵਾਇਆ ਸੀ ਕਤਲ , ਪੁਲਿਸ ਨੇ ਕੀਤਾ ਖ਼ੁਲਾਸਾ[/caption]
ਜ਼ਿਕਰਯੋਗ ਹੈ ਕਿ ਤੇਜਿੰਦਰ ਸਿੰਘ 30 ਦਸੰਬਰ ਨੂੰ ਹੋਈਆਂ ਪੰਚਾਇਤੀ ਚੋਣਾਂ ਦੇ ਹੱਕ 'ਚ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਜਾ ਰਹੇ ਸਨ।ਇਸ ਦੌਰਾਨ ਪਿੰਡ 'ਚ ਕੁੱਝ ਅਣਪਛਾਤੇ ਵਿਅਕਤੀਆਂ ਨੇ ਪੁਰਾਣੀ ਰੰਜਸ਼ ਦੇ ਕਾਰਨ ਤੇਜਿੰਦਰ ਸਿੰਘ 'ਤੇ ਹਮਲਾ ਕੀਤਾ ਸੀ, ਜਿਸ ਦੌਰਾਨ ਉਸ ਦੀ ਮੌਤ ਹੋ ਗਈ ਸੀ।
-PTCNews