Thu, Dec 25, 2025
Whatsapp

ਜਦੋਂ ਸਕੂਲ 'ਚ ਪੜ ਰਹੀਆਂ ਵਿਦਿਆਰਥਣਾਂ ਨੂੰ ਛੇੜਨ ਤੋਂ ਰੋਕਿਆ ਤਾਂ ਕ੍ਰਿਪਾਨਾਂ ਨਾਲ ਵੱਢਿਆ ਵਿਅਕਤੀ

Reported by:  PTC News Desk  Edited by:  Shanker Badra -- March 19th 2020 10:58 AM
ਜਦੋਂ ਸਕੂਲ 'ਚ ਪੜ ਰਹੀਆਂ ਵਿਦਿਆਰਥਣਾਂ ਨੂੰ ਛੇੜਨ ਤੋਂ ਰੋਕਿਆ ਤਾਂ ਕ੍ਰਿਪਾਨਾਂ ਨਾਲ ਵੱਢਿਆ ਵਿਅਕਤੀ

ਜਦੋਂ ਸਕੂਲ 'ਚ ਪੜ ਰਹੀਆਂ ਵਿਦਿਆਰਥਣਾਂ ਨੂੰ ਛੇੜਨ ਤੋਂ ਰੋਕਿਆ ਤਾਂ ਕ੍ਰਿਪਾਨਾਂ ਨਾਲ ਵੱਢਿਆ ਵਿਅਕਤੀ

ਜਦੋਂ ਸਕੂਲ 'ਚ ਪੜ ਰਹੀਆਂ ਵਿਦਿਆਰਥਣਾਂ ਨੂੰ ਛੇੜਨ ਤੋਂ ਰੋਕਿਆ ਤਾਂ ਕ੍ਰਿਪਾਨਾਂ ਨਾਲ ਵੱਢਿਆ ਵਿਅਕਤੀ:ਅੰਮ੍ਰਿਤਸਰ : ਸਕੂਲ ਵਿੱਚ ਪੜ ਰਹੀਆਂ ਵਿਦਿਆਰਥਣਾਂ ਨੂੰ ਛੇੜਨ ਤੋਂ ਰੋਕਣ 'ਤੇ ਗੁੱਸੇ 'ਚ ਆਏ ਸਕੂਲ ਵਿਦਿਆਰਥੀਆਂ ਨੇ ਇੱਕ ਵਿਅਕਤੀ ਦੀ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਹੱਤਿਆ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣਗੁਰਨਾਮ ਸਿੰਘ ਵਾਸੀ ਢੱਪਈ ਸਥਿਤ ਗਲੀ ਲੋਹਾਰਾਂ ਵਾਲੀ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਸਾਰੇ ਹਮਲਾਵਰ ਗੁਰਨਾਮ ਦੇ ਮੁਹੱਲੇ ਦੇ ਹੀ ਸਨ, ਜਿਨ੍ਹਾਂ ਨੂੰ ਉਹ ਸਕੂਲੀ ਵਿਦਿਆਰਥਣਾਂ ਨੂੰ ਛੇੜਨ ਤੋਂ ਰੋਕਦਾ ਸੀ। ਉਨ੍ਹਾਂ ਦੇ ਘਰ ਕੋਲ ਸਰਕਾਰੀ ਸਕੂਲ ਹੈ, ਜਿਥੇ ਆਉਣ-ਜਾਣ ਵਾਲੀਆਂ ਕੁੜੀਆਂ ਨੂੰ ਹਮਲਾਵਰ ਅਕਸਰ ਛੇੜਦੇ ਸਨ ਅਤੇ ਗੁਰਨਾਮ ਸਿੰਘ ਉਨ੍ਹਾਂ ਨੂੰ ਰੋਕਦੇ ਸਨ। ਇਸੇ ਰੰਜਿਸ਼ ਕਰਕੇ ਹਮਲਾਵਰਾਂ ਨੇ ਉਨ੍ਹਾਂ ਨੂੰ ਘੇਰ ਕੇ ਤੇਜ਼ਧਾਰ ਕ੍ਰਿਪਾਨਾਂ ਨਾਲ ਹਮਲਾ ਕੀਤਾ ਤੇ ਜ਼ਖ਼ਮੀ ਕਰ ਕੇ ਮੌਕੇ ਤੋਂ ਫਰਾਰ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਨੇ ਦਮ ਤੋੜ ਦਿੱਤਾ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਜਰਨੇਟਰ ਰਿਪੇਅਰ ਦਾ ਕੰਮ ਕਰਦਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਲੜਕੇ ਦੀ ਸ਼ਿਕਾਇਤ 'ਤੇ ਜਸਪਾਲ ਸਿੰਘ, ਸਾਗਰ, ਸ਼ਾਲੂ, ਰਾਜਨ, ਮੁਕੇਸ਼ ਅਤੇ ਇਨ੍ਹਾਂ ਦੇ ਦਰਜਨ ਭਰ ਅਣਪਛਾਤੇ ਸਾਥੀਆਂ ਵਿਰੁੱਧ ਹੱਤਿਆ ਦਾ ਕੇਸ ਦਰਜ ਕਰ ਕੇ ਹਮਲਾਵਰਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...

PTC NETWORK
PTC NETWORK