ਅੰਮ੍ਰਿਤਸਰ ਦੇ ਛੇਹਰਟਾ ਨੇੜਲੇ ਨਰਾਇਣਗੜ੍ਹ 'ਚ ਚੱਲੀਆਂ ਗੋਲੀਆਂ ,3 ਬੱਚੇ ਜ਼ਖਮੀ
ਅੰਮ੍ਰਿਤਸਰ ਦੇ ਛੇਹਰਟਾ ਨੇੜਲੇ ਨਰਾਇਣਗੜ੍ਹ 'ਚ ਚੱਲੀਆਂ ਗੋਲੀਆਂ ,3 ਬੱਚੇ ਜ਼ਖਮੀ:ਅੰਮ੍ਰਿਤਸਰ ਦੇ ਛੇਹਰਟਾ ਨੇੜਲੇ ਨਰਾਇਣਗੜ੍ਹ 'ਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਅੱਜ ਸ਼ਾਮ ਨੂੰ ਤਿੰਨ ਮੋਟਰਸਾਈਕਲ 'ਤੇ ਆ ਰਹੇ ਨੌਜਵਾਨਾਂ ਨੇ ਪੁਰਾਣੀ ਰੰਜਸ਼ ਨੂੰ ਲੈ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।ਇਸ ਦੌਰਾਨ ਗਲੀ 'ਚ ਖੇਡਦੇ 3 ਬੱਚੇ ਹੋਏ ਜ਼ਖਮੀ ਹੋ ਗਏ ਹਨ , ਜੋ ਕਿ ਇਸ ਸਮੇਂ ਹਸਪਤਾਲ 'ਚ ਜੇਰੇ ਇਲਾਜ ਹਨ।ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਇਸ ਤੋਂ ਕੁੱਝ ਦਿਨ ਪਹਿਲਾਂ ਹੀ ਛੇਹਰਟਾ ਵਿਖੇ ਦੁਕਾਨ 'ਤੇ ਬੈਠੇ ਆਪ ਆਗੂ ਸੂਰੇਸ਼ ਸ਼ਰਮਾ 'ਤੇ ਵੀ ਗੋਲੀ ਚਲਾਈ ਗਈ ਸੀ। -PTCNews