Mon, Apr 29, 2024
Whatsapp

ਨਗਰ ਕੀਰਤਨ ਅਤੇ ਸੋਨੇ ਦੀ ਪਾਲਕੀ 'ਤੇ ਇਲਜ਼ਾਮ ਤਰਾਸ਼ੀ ਬੰਦ ਕੀਤੀ ਜਾਵੇ: ਗਿਆਨੀ ਹਰਪ੍ਰੀਤ ਸਿੰਘ

Written by  Jashan A -- October 11th 2019 01:14 PM
ਨਗਰ ਕੀਰਤਨ ਅਤੇ ਸੋਨੇ ਦੀ ਪਾਲਕੀ 'ਤੇ ਇਲਜ਼ਾਮ ਤਰਾਸ਼ੀ ਬੰਦ ਕੀਤੀ ਜਾਵੇ: ਗਿਆਨੀ ਹਰਪ੍ਰੀਤ ਸਿੰਘ

ਨਗਰ ਕੀਰਤਨ ਅਤੇ ਸੋਨੇ ਦੀ ਪਾਲਕੀ 'ਤੇ ਇਲਜ਼ਾਮ ਤਰਾਸ਼ੀ ਬੰਦ ਕੀਤੀ ਜਾਵੇ: ਗਿਆਨੀ ਹਰਪ੍ਰੀਤ ਸਿੰਘ

ਨਗਰ ਕੀਰਤਨ ਅਤੇ ਸੋਨੇ ਦੀ ਪਾਲਕੀ 'ਤੇ ਇਲਜ਼ਾਮ ਤਰਾਸ਼ੀ ਬੰਦ ਕੀਤੀ ਜਾਵੇ: ਗਿਆਨੀ ਹਰਪ੍ਰੀਤ ਸਿੰਘ ,ਸ੍ਰੀ ਅੰਮ੍ਰਿਤਸਰ ਸਾਹਿਬ: ਅੱਜ ਮਿਤੀ 11 ਅਕਤੂਬਰ 2019 ਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦਿੱਲੀ ਦੀਆਂ ਸੰਗਤਾਂ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਹਦਾਇਤ ਕੀਤੀ ਹੈ ਕਿ ਨਗਰ ਕੀਰਤਨ ਤੇ ਸੋਨੇ ਦੀਆਂ ਪਾਲਕੀਆਂ 'ਤੇ ਬਿਆਨਬਾਜ਼ੀ ਕਰਕੇ ਮਾਹੌਲ ਨੂੰ ਗੰਧਲਾ ਨਾ ਕੀਤਾ ਜਾਵੇ ਸਗੋਂ ਸਾਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਦੇ ਸਬੰਧ 'ਚ ਉਲੀਕੇ ਗਏ ਪ੍ਰੋਗਰਾਮਾਂ 'ਤੇ ਧਿਆਨ ਕੇਂਦਰਿਤ ਕਰਨ। ਸਿੰਘ ਸਾਹਿਬ ਜੀ ਨੇ ਇਹ ਵੀ ਕਿਹਾ ਕਿ ਉਸਾਰੂ ਸੋਚ ਅਪਨਾਂ ਕੇ ਬੇਲੋੜੀ ਆਪਸੀ ਰੰਜਸ਼ ਛੱਡ ਕੇ ਤੁਰੰਤ ਇਲਜ਼ਾਮ ਤਰਾਸ਼ੀ ਬੰਦ ਕੀਤੀ ਜਾਵੇ ਤੇ ਮਾਹੌਲ ਨੂੰ ਸੁਖਾਲਾ ਬਣਾਇਆ ਜਾਵੇ ਅਤੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਆਪਾਂ ਸਾਰੇ ਸਮਾਗਮ ਇਕਜੁੱਟਤਾ ਤੇ ਪਿਆਰ-ਇਤਫ਼ਾਕ ਨਾਲ ਮਨਾਈਏ। -PTC News


Top News view more...

Latest News view more...