Sun, Apr 28, 2024
Whatsapp

ਅੰਮ੍ਰਿਤਸਰ 'ਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਝਗੜੇ ਦੌਰਾਨ ਮਹਿਲਾ ਨੇ ਲਗਾਏ ਗੰਭੀਰ ਦੋਸ਼

Written by  Jagroop Kaur -- April 15th 2021 05:13 PM
ਅੰਮ੍ਰਿਤਸਰ 'ਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਝਗੜੇ ਦੌਰਾਨ ਮਹਿਲਾ ਨੇ ਲਗਾਏ  ਗੰਭੀਰ ਦੋਸ਼

ਅੰਮ੍ਰਿਤਸਰ 'ਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਝਗੜੇ ਦੌਰਾਨ ਮਹਿਲਾ ਨੇ ਲਗਾਏ ਗੰਭੀਰ ਦੋਸ਼

ਸੂਬੇ 'ਚ ਆਏ ਦਿਨ ਅਪਰਾਧਿਕ ਵਾਰਦਾਤਾਂ ਆਹਮਣੇ ਆਉਂਦੀਆਂ ਰਹਿੰਦੀਆਂ ਹਨ। ਪਰ ਜੇਕਰ ਗੱਲ ਕਰੀਏ ਅੰਮ੍ਰਿਤਸਰ ਦੀ ਤਾਂ ਇਥੇ ਹਲਕਾ ਮਜੀਠਾ ’ਚ ਗੁੰਡਾਗਰਦੀ ਦਾ ਨੰਗਾ ਨਾਚ ਉਸ ਸਮੇਂ ਵੇਖਣ ਨੂੰ ਮਿਲਿਆ, ਜਦੋਂ ਕੁਝ ਨੌਜਵਾਨਾਂ ਨੇ ਇਕ ਪਰਿਵਾਰ ਦੀ ਗੱਡੀ ’ਤੇ ਪੁਲਸ ਦਫ਼ਤਰ ਦੇ ਬਾਹਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੀ10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਕੀਤੀਆਂ ਜਾ ਸਕਦੀਆਂ ਹਨ ਮੁਲਤਵੀ  ਨੌਜਵਾਨਾਂ ਨੇ ਗੱਡੀ ’ਚ ਬੈਠੇ ਐੱਨ.ਆਰ.ਆਈ. ਪਰਿਵਾਰ ਦੇ ਲੋਕਾਂ ਸਾਹਮਣੇ ਹੀ ਗੱਡੀ ਦੀ ਬੁਰੀ ਤਰ੍ਹਾਂ ਨਾਲ ਭੰਨਤੋੜ ਕਰ ਦਿੱਤੀ। ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਨੌਜਵਾਨਾਂ ਨੇ ਅੰਦਰ ਬੈਠੇ ਇਕ ਵਿਅਕਤੀ ਨੂੰ ਬਾਹਰ ਕੱਢ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਅਗਵਾ ਕਰਕੇ ਲੈ ਗਏ। ਮਿਲੀ ਜਾਣਕਾਰੀ ਅਨੁਸਾਰ ਇਸ ਦੌਰਾਨ ਉਕਤ ਹਮਲਾਵਰਾਂ ਨੇ ਗੱਡੀ ’ਚ ਬੈਠੀ ਮਹਿਲਾ ਨਾਲ ਬਦਸਲੂਕੀ ਕੀਤੀ, ਅਤੇ ਉਸ ਦੇ ਕੱਪੜੇ ਤੱਕ ਉਤਾਰ ਦਿਤੇ ਤੇ ਉਸ ਨੂੰ ਨੰਗਾ ਕਰਨ ਦੇ ਨਾਲ-ਨਾਲ ਉਸ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਵੀ ਕੀਤੀ। ਇਸ ਵੀਡੀਓ ਦੇ ਆਧਾਰ ’ਤੇ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਵਿਚ ਕੀਨੀ ਸਹਾਈ ਹੈ ਇਸ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਪੜ੍ਹੋ ਹੋਰ ਖ਼ਬਰਾਂ : ਇਸ ਸੂਬੇ ‘ਚ ਅੱਜ ਤੋਂ 15 ਦਿਨਾਂ ਲਈ ਲੱਗਿਆ ਲਾਕਡਾਊਨ ਵਰਗਾ ਕਰਫ਼ਿਊ

ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਆਸਟ੍ਰੇਲੀਆ ਨਾਲ ਸਬੰਧਿਤ ਹੈ, ਜਿਥੇ ਪੀੜਤ ਪਰਿਵਾਰ ਦੀ ਕੁੜੀ ਇਕ ਮੁੰਡੇ ਨਾਲ ਵਿਆਹੀ ਹੋਈ ਹੈ। ਐੱਨ.ਆਰ.ਆਈ. ਪੀੜਤ ਪਰਿਵਾਰ ਨੇ ਇਸ ਮਾਮਲੇ ’ਚ ਕੁੜੀ ਵਲੋਂ ਆਪਣੇ ਸਹੁਰੇ ਪਰਿਵਾਰ ’ਤੇ ਦਾਜ ਦੀ ਮੰਗ ਕਰਨ ਦੇ ਦੋਸ਼ ਲਗਾਏ ਹਨ।
ਮਹਿਲਾ ਨੇ ਦੱਸਿਆ ਕਿ ਉਕਤ ਲੋਕਾਂ ਨੇ ਸਾਡੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਹੋਏ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ। ਨੌਜਵਾਨਾਂ ਨੇ ਮੇਰੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕਰਨ ਦੇ ਨਾਲ-ਨਾਲ ਗੰਦੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ। ਪੀੜਤ ਨੇ ਦੱਸਿਆ ਕਿ ਉਕਤ ਨੌਜਵਾਨ ਕੁੜੀ ਦੇ ਸਹੁਰੇ ਪਰਿਵਾਰ ਦੇ ਕਹਿਣ ’ਤੇ ਇਹ ਸਭ ਕੁਝ ਕਰ ਰਹੇ ਹਨ। ਨੌਜਵਾਨ ਕੁੱਟਮਾਰ ਕਰਨ ਤੋਂ ਬਾਅਦ ਸੋਨੇ ਦੀਆਂ ਚੇਨਾਂ, ਮੋਬਾਇਲ ਫੋਨ ਤੇ ਗੱਡੀ ਦੀ ਚਾਬੀ ਤੱਕ ਵੀ ਲੈ ਗਏ।

Top News view more...

Latest News view more...