ਅੰਮ੍ਰਿਤਸਰ ਵਿਖੇ ਵਿਆਹ ਦੇ ਜਸ਼ਨਾਂ ਦੌਰਾਨ ਚੱਲੀ ਗੋਲੀ ,ਲਾੜਾ ਜ਼ਖਮੀ
ਅੰਮ੍ਰਿਤਸਰ ਵਿਖੇ ਵਿਆਹ ਦੇ ਜਸ਼ਨਾਂ ਦੌਰਾਨ ਚੱਲੀ ਗੋਲੀ ,ਲਾੜਾ ਜ਼ਖਮੀ:ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਦੌਰਾਨ ਘੋੜੀ 'ਤੇ ਸਵਾਰ ਲਾੜੇ ਨੂੰ ਗੋਲੀ ਜਾ ਲੱਗੀ ,ਜਿਸ ਨਾਲ ਲਾੜਾ ਜ਼ਖਮੀ ਹੋ ਗਿਆ ਹੈ। [caption id="attachment_244059" align="aligncenter" width="300"] ਅੰਮ੍ਰਿਤਸਰ ਵਿਖੇ ਵਿਆਹ ਦੇ ਜਸ਼ਨਾਂ ਦੌਰਾਨ ਚੱਲੀ ਗੋਲੀ ,ਲਾੜਾ ਜ਼ਖਮੀ[/caption] ਇਸ ਘਟਨਾ ਤੋਂ ਬਾਅਦ ਲਾੜੇ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ,ਜਿਥੇ ਉਸਦਾ ਇਲਾਜ਼ ਚੱਲ ਰਿਹਾ ਹੈ।ਜਾਣਕਾਰੀ ਅਨੁਸਾਰ ਜ਼ਖਮੀ ਹੋਏ ਲਾੜੇ ਦਾ ਨਾਂਅ ਰਾਜੀਵ ਦੱਸਿਆ ਜਾ ਰਿਹਾ ਹੈ ਅਤੇ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। [caption id="attachment_244058" align="aligncenter" width="300"] ਅੰਮ੍ਰਿਤਸਰ ਵਿਖੇ ਵਿਆਹ ਦੇ ਜਸ਼ਨਾਂ ਦੌਰਾਨ ਚੱਲੀ ਗੋਲੀ ,ਲਾੜਾ ਜ਼ਖਮੀ[/caption] ਇਸ ਘਟਨਾ ਬਾਰੇ ਜਾਣਕਾਰੀ ਦੇਣ ਤੋਂ ਪਰਿਵਾਰ ਵਾਲੇ ਟਾਲਾ ਵੱਟਦੇ ਨਜ਼ਰ ਆਏ ਹਨ ਅਤੇ ਉਨ੍ਹਾਂ ਨੇ ਪੁਲਿਸ ਨੂੰ ਵੀ ਕੋਈ ਜਾਣਕਾਰੀ ਨਹੀਂ ਦਿੱਤੀ। -PTCNews