Sat, Dec 13, 2025
Whatsapp

ਜਦੋਂ ਨਨਾਣ ਨੇ ਭਾਬੀ ਦੀਆਂ ਅਸ਼ਲੀਲ ਤਸਵੀਰਾਂ ਇੰਟਰਨੈੱਟ 'ਤੇ ਕੀਤੀਆਂ ਅਪਲੋਡ ਤਾਂ ਪਿਆ ਭੜਥੂ

Reported by:  PTC News Desk  Edited by:  Shanker Badra -- December 04th 2019 06:26 PM
ਜਦੋਂ ਨਨਾਣ ਨੇ ਭਾਬੀ ਦੀਆਂ ਅਸ਼ਲੀਲ ਤਸਵੀਰਾਂ ਇੰਟਰਨੈੱਟ 'ਤੇ ਕੀਤੀਆਂ ਅਪਲੋਡ ਤਾਂ ਪਿਆ ਭੜਥੂ

ਜਦੋਂ ਨਨਾਣ ਨੇ ਭਾਬੀ ਦੀਆਂ ਅਸ਼ਲੀਲ ਤਸਵੀਰਾਂ ਇੰਟਰਨੈੱਟ 'ਤੇ ਕੀਤੀਆਂ ਅਪਲੋਡ ਤਾਂ ਪਿਆ ਭੜਥੂ

ਜਦੋਂ ਨਨਾਣ ਨੇ ਭਾਬੀ ਦੀਆਂ ਅਸ਼ਲੀਲ ਤਸਵੀਰਾਂ ਇੰਟਰਨੈੱਟ 'ਤੇ ਕੀਤੀਆਂ ਅਪਲੋਡ ਤਾਂ ਪਿਆ ਭੜਥੂ:ਅੰਮ੍ਰਿਤਸਰ : ਅੰਮ੍ਰਿਤਸਰ ਦੇ ਵਿੱਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ,ਜਿੱਥੇ ਇਕ ਨਨਾਣ ਨੇ ਆਪਣੀ ਹੀ ਭਾਬੀ ਦੀਆਂ ਅਸ਼ਲੀਲ ਤਸਵੀਰਾਂ ਇੰਟਰਨੈੱਟ 'ਤੇਅਪਲੋਡ ਕਰ ਦਿੱਤੀਆਂ ਹਨ। ਇਸ ਮਗਰੋਂ ਪੁਲਿਸ ਜਾਂਚ 'ਚ ਪਤਾ ਲੱਗਾ ਹੈ ਕਿ ਇਹ ਸਾਰਾ ਸ਼ਰਮਨਾਕ ਕਾਰਾ ਮਹਿਲਾ ਦੀ ਨਨਾਣ ਵੱਲੋਂ ਕੀਤਾ ਗਿਆ ਹੈ। [caption id="attachment_366186" align="aligncenter" width="300"]Amritsar woman Obscene Pictures upload on the Internet ਜਦੋਂ ਨਨਾਣ ਨੇ ਭਾਬੀ ਦੀਆਂ ਅਸ਼ਲੀਲ ਤਸਵੀਰਾਂ ਇੰਟਰਨੈੱਟ 'ਤੇ ਕੀਤੀਆਂ ਅਪਲੋਡ ਤਾਂ ਪਿਆ ਭੜਥੂ[/caption] ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਤਿਲਕ ਨਗਰ ਰਹਿੰਦੀ ਇਕ ਮਹਿਲਾ ਵੱਲੋਂ ਲੋਕਲ ਪੁਲਿਸ ਥਾਣੇ 'ਚ ਸ਼ਿਕਾਇਤ ਕੀਤੀ ਗਈ ਸੀ ਕਿ ਕਿਸੇ ਅਣਪਛਾਤੇ ਵੱਲੋਂ ਉਸ ਦੀ ਫਰਜ਼ੀ ਟਿੰਡਰ ਆਈ.ਡੀ. ਬਣਾ ਕੇ ਉਸ 'ਤੇ ਉਸ ਦੀਆਂ ਅਸ਼ਲੀਲ ਤਸਵੀਰਾਂ ਅਪਲੋਡ ਕੀਤੀਆਂ ਗਈਆਂ ਹਨ ਅਤੇ ਇਸ ਤੋਂ ਬਾਅਦ ਉਸਨੂੰ ਕਈ ਅਸ਼ਲੀਲ ਮੈਸਜ ਆ ਰਹੇ ਹਨ। ਉਕਤ ਮਹਿਲਾ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ। [caption id="attachment_366185" align="aligncenter" width="300"]Amritsar woman Obscene Pictures upload on the Internet ਜਦੋਂ ਨਨਾਣ ਨੇ ਭਾਬੀ ਦੀਆਂ ਅਸ਼ਲੀਲ ਤਸਵੀਰਾਂ ਇੰਟਰਨੈੱਟ 'ਤੇ ਕੀਤੀਆਂ ਅਪਲੋਡ ਤਾਂ ਪਿਆ ਭੜਥੂ[/caption] ਇਸ ਮਗਰੋਂ ਇਸ ਮਾਮਲੇ ਦਾ ਖੁਲਾਸਾ ਕਰਦੇ ਹੋਏਦਲਬੀਰ ਸਿੰਘ ਇੰਚਾਰਜ ਕੰਪਿਊਟਰ ਸੈੱਲ ਦਫਤਰ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਮੋਬਾਇਲ ਨੰਬਰ ਜ਼ਰੀਏ ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮੁੱਖ ਅਫਸਰ ਥਾਣਾ ਮੁਤਾਬਿਕ ਦਿੱਲੀ 'ਚ ਰਹਿੰਦੀ ਉਸ ਦੀ ਨਨਾਣ ਵੱਲੋਂ ਜਾਅਲੀ ਆਈ.ਡੀ. ਬਣਾ ਕੇ ਉਸ ਦੀ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਗਈਆਂ ਸਨ। -PTCNews


Top News view more...

Latest News view more...

PTC NETWORK
PTC NETWORK