Mon, Apr 29, 2024
Whatsapp

ਮੁਟਿਆਰ ਨੂੰ ਦਿੱਤਾ ਵਿਆਹ ਦਾ ਝਾਂਸਾ, ਫਿਰ ਜਬਰ-ਜ਼ਨਾਹ ਦੌਰਾਨ ਬਣਾਈ ਅਸ਼ਲੀਲ ਵੀਡੀਓ ਅਤੇ...! 

Written by  Joshi -- January 23rd 2018 02:41 PM
ਮੁਟਿਆਰ ਨੂੰ ਦਿੱਤਾ ਵਿਆਹ ਦਾ ਝਾਂਸਾ, ਫਿਰ ਜਬਰ-ਜ਼ਨਾਹ ਦੌਰਾਨ ਬਣਾਈ ਅਸ਼ਲੀਲ ਵੀਡੀਓ ਅਤੇ...! 

ਮੁਟਿਆਰ ਨੂੰ ਦਿੱਤਾ ਵਿਆਹ ਦਾ ਝਾਂਸਾ, ਫਿਰ ਜਬਰ-ਜ਼ਨਾਹ ਦੌਰਾਨ ਬਣਾਈ ਅਸ਼ਲੀਲ ਵੀਡੀਓ ਅਤੇ...! 

Amritsar: youth raped girl, filmed video of rape and upload on social media : ਦੇਸ਼ 'ਚ ਹਰ ਬੀਤਦੇ ਦਿਨ ਮੁਟਿਆਰਾਂ ਨਾਲ ਹੁੰਦੇ ਜਬਰ ਜ਼ਨਾਹ ਦੀਆਂ ਸੁਰਖੀਆਂ ਬਣਦੀਆਂ ਹਨ, ਰੋਸ ਹੁੰਦਾ ਹੈ, ਅਤੇ ਫਿਰ ਵੀ ਇਹਨਾਂ ਮਾਮਲਿਆਂ 'ਤੇ ਠੱਲ ਪੈਂਦੀ ਨਜ਼ਰ ਨਹੀਂ ਆਉਂਦੀ। ਅਜਿਹੇ ਹੀ ਇੱਕ ਹੋਰ ਮਾਮਲੇ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ, ਜਿਸ ਅੰਮ੍ਰਿਤਸਰ 'ਚ ਇੱਕ ਮੁਟਿਆਰ ਨੂੰ ਨੌਜਵਾਨ ਵੱਲੋਂ ਪਹਿਲਾਂ ਤਾਂ ਵਿਆਹ ਦਾ ਝਾਂਸਾ ਦਿੱਤਾ ਗਿਆ ਅਤੇ ਫਿਰ ਉਸ ਨਾਲ ਜਬਰ-ਜ਼ਨਾਹ ਦੌਰਾਨ ਅਸ਼ਲੀਲ ਵੀਡੀਓ ਬਣਾ ਲਈ ਗਈ। Amritsar: youth raped girl, filmed video of rape and upload on social media ਹੁਣ ਉਸ ਨੌਜਵਾਨ ਵੱਲੋਂ ਉਕਤ ਵੀਡੀਓ ਨੂੰ ਇੰਟਰਨੈੱਟ 'ਤੇ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ,  ਜਿਸ ਬਾਰੇ 'ਚ ਥਾਣਾ ਘਰਿੰਡਾ ਦੀ ਪੁਲਸ ਨੇ ਮਲਕੀਤ ਸਿੰਘ ਨਿਵਾਸੀ ਬਹਿਰਾਮ ਵਿਰੁੱਧ ਧੋਖਾਦੇਹੀ, ਆਈ. ਟੀ. ਐਕਟ ਅਤੇ ਜਿਨਸੀ ਸੋਸ਼ਣ ਦਾ ਮਾਮਲਾ ਦਰਜ ਕਰ ਲਿਆ ਹੈ। Amritsar: youth raped girl, filmed video of rape and upload on social mediaAmritsar: youth raped girl, filmed video of rape and upload on social media : ਨੇਹਾ (ਬਦਲਿਆ ਨਾਮ) ਨੇ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਨੌਜਵਾਨ ਨਾਲ ਮਾਮੂਲੀ ਗੱਲਬਾਤ ਕਰਦੀ ਸੀ। ਕੁਝ ਦਿਨ ਦੋਸ਼ੀ ਨੌਜਵਾਨ ਨੇ ਉਸ ਨੂੰ ਚਾਹ ਪੀਣ ਦੇ ਬਹਾਨੇ ਅੰਮ੍ਰਿਤਸਰ ਸ਼ੇਰਾਂ ਵਾਲਾ ਗੇਟ ਸਥਿਤ ਇਕ ਹੋਟਲ 'ਚ ਸੱਦਿਆ। ਉਥੇ ਪਹੁੰਚਣ ਤੋਂ ਬਾਅਦ ਮੁਲਜ਼ਮ ਨੇ ਪੀੜਤ ਨੂੰ ਵਿਆਹ ਦਾ ਝਾਂਸਾ ਦਿੱਤਾ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਇਸ ਤੋਂ ਪੀੜਤ ਨੇ ਮੁਲਜ਼ਮ ਨੂੰ ਜਦੋਂ ਬਾਰ ਬਾਰ ਵਿਆਹ ਕਰਵਾਉਣ ਲਈ ਕਿਹਾ ਤਾਂ ਦੋਸ਼ੀ ਵੱਲੋਂ ਪੀੜਤ ਨੂੰ ਆਪਣੇ ਨਾਲ ਭੱਜਣ ਦੀ ਸਲਾਹ ਦਿੱਤੀ ਗਈ। ਜਦਂ ਲੜਕੀ ਨੇ ਇਸ ਤਰ੍ਹਾਂ ਵਿਆਹ ਕਰਨ ਲਈ ਮਨ੍ਹਾਂ ਕੀਤਾ ਤਾਂ ਮੁਲਜ਼ਮ ਫਿਰ ਉਸ ਨੂੰ ਆਪਣੇ ਨਾਲ ਲੈ ਗਿਆ, ਜਿਥੇ ਉਸ ਨੇ ਪੀੜਤ ਨਾਲ ਜਬਰ-ਜ਼ਨਾਹ ਕੀਤਾ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤਾ। Amritsar: youth raped girl, filmed video of rape and upload on social mediaAmritsar: youth raped girl, filmed video of rape and upload on social media : ਫਿਰ ਇਹ ਵੀਡੀਓ ਫੈਲਦੀ ਹੋਈ ਜਦੋਂ ਉਸ ਦੇ ਚਾਚੇ ਦੇ ਮੋਬਾਇਲ 'ਚ ਆਈ ਤਾਂ ਉਸ ਨੇ ਪੂਰਾ ਪੁਲਿਸ ਨੂੰ ਸਾਰੀ ਆਪਬੀਤੀ ਸੁਣਾਈ ਅਤੇ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱੱਤੀ ਹੈ। —PTC News


Top News view more...

Latest News view more...