Mon, Apr 29, 2024
Whatsapp

ਕੋਰੋਨਾ ਵਾਇਰਸ ਦੇ ਡਰ 'ਚ ਇੱਕ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਡਾਕਟਰਾਂ ਨੇ ਦਿੱਤੀ ਸੀ ਇਹ ਸਲਾਹ

Written by  Shanker Badra -- February 12th 2020 09:18 PM
ਕੋਰੋਨਾ ਵਾਇਰਸ ਦੇ ਡਰ 'ਚ ਇੱਕ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਡਾਕਟਰਾਂ ਨੇ ਦਿੱਤੀ ਸੀ ਇਹ ਸਲਾਹ

ਕੋਰੋਨਾ ਵਾਇਰਸ ਦੇ ਡਰ 'ਚ ਇੱਕ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਡਾਕਟਰਾਂ ਨੇ ਦਿੱਤੀ ਸੀ ਇਹ ਸਲਾਹ

ਕੋਰੋਨਾ ਵਾਇਰਸ ਦੇ ਡਰ 'ਚ ਇੱਕ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਡਾਕਟਰਾਂ ਨੇ ਦਿੱਤੀ ਸੀ ਇਹ ਸਲਾਹ:ਆਂਧਰਾ ਪ੍ਰਦੇਸ਼ : ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਹੁਣ ਤੱਕ ਦੁਨੀਆ ਦੇ 20 ਤੋਂ ਵੱਧ ਦੇਸ਼ਾਂ ਵਿੱਚ ਫੈਲ ਗਿਆ ਹੈ। ਚੀਨ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ,ਹਰ ਦਿਨ ਇਹ ਵਾਇਰਸ ਖਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਆਂਧਰਾ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਦੇ ਖ਼ੌਫ਼ਖੁਦਕੁਸ਼ੀ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਕ ਆਦਮੀ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਸ ਨੇ ਕੋਰੋਨਾ ਵਾਇਰਸ ਦੇ ਡਰੋਂ ਆਪਣੇ ਆਪ ਨੂੰ ਫਾਹਾ ਲਗਾ ਲਿਆ ਹੈ। [caption id="attachment_388743" align="aligncenter" width="300"]Andhra man Commits Suicide himself fearing Corona virus ਕੋਰੋਨਾ ਵਾਇਰਸ ਦੇ ਡਰ 'ਚ ਇੱਕ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਡਾਕਟਰਾਂ ਨੇ ਦਿੱਤੀ ਸੀ ਇਹ ਸਲਾਹ[/caption] ਮਿਲੀ ਜਾਣਕਾਰੀ ਅਨੁਸਾਰ ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦਾ ਨਾਮ ਕੇ ਬਾਲਾਕ੍ਰਿਸ਼ਨਹੈ। ਇਹ ਵਿਅਕਤੀ ਆਂਧਰਾ ਪ੍ਰਦੇਸ਼ ਦੇ ਚਿਤੂਰ ਦੇ ਸ਼ੇਸ਼ਮਾਨਯਾਦੁ ਦਾ ਰਹਿਣ ਵਾਲਾ ਸੀ। ਉਸਦੇ ਪਰਿਵਾਰ ਦਾ ਦਾਅਵਾ ਹੈ ਕਿ ਦੋ ਹਫ਼ਤਿਆਂ ਤੋਂ ਉਸਦੀ ਹਾਲਤ ਖਰਾਬ ਸੀ। ਇਸ ਸਮੇਂ ਦੌਰਾਨ ਉਸਨੇ ਸੋਸ਼ਲ ਮੀਡੀਆ 'ਤੇ ਕੋਰੋਨਾ ਵਾਇਰਸ ਨਾਲ ਜੁੜੀਆਂ ਕੁਝ ਵੀਡੀਓ ਵੇਖੀਆਂ ਸਨ ਕਿ ਕੋਰੋਨਾ ਵਾਇਰਸ ਕਾਰਨ ਇਕੱਲੇ ਚੀਨ ਵਿਚ 1100 ਲੋਕਾਂ ਦੀ ਮੌਤ ਹੋ ਗਈ ਹੈ। [caption id="attachment_388741" align="aligncenter" width="300"]Andhra man Commits Suicide himself fearing Corona virus ਕੋਰੋਨਾ ਵਾਇਰਸ ਦੇ ਡਰ 'ਚ ਇੱਕ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਡਾਕਟਰਾਂ ਨੇ ਦਿੱਤੀ ਸੀ ਇਹ ਸਲਾਹ[/caption] ਉਸ ਵਿਅਕਤੀ ਬਾਲਾਕ੍ਰਿਸ਼ਨ ਨੂੰ ਡਰ ਸੀ ਕਿ ਉਸ ਨੂੰ ਲੱਗਿਆ ਕੋਰੋਨਾ ਵਾਇਰਸ ਕਿਤੇ ਉਸ ਦੇ ਪਰਿਵਾਰਕ ਮੈਂਬਰਾਂ ਜਾਂ ਹੋਰਨਾਂ ਲੋਕਾਂ ’ਚ ਨਾ ਫੈਲ ਜਾਵੇ। ਬਾਲਾਕ੍ਰਿਸ਼ਨ ਨੇ ਸੋਚਿਆ ਕਿ ਇਹ ਬੀਮਾਰੀ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪਿੰਡ ਦੇ ਹੋਰਨਾਂ ਲੋਕਾਂ ਤੇ ਲਾਗਲੇ ਪਿੰਡਾਂ ਤੱਕ ਫੈਲ ਜਾਵੇਗੀ। ਇਸ ਕਾਰਨ ਉਹ ਕੁਝ ਪਰੇਸ਼ਾਨ ਸੀ ਤੇ ਉਸ ਨੇ ਮੰਗਲਵਾਰ ਨੂੰ ਆਪਣੇ ਪਰਿਵਾਰ ਦੇ ਸਾਰੇ ਲੋਕਾਂ ਨੂੰ ਇੱਕ ਕਮਰੇ ਅੰਦਰ ਬੰਦ ਕਰ ਕੇ ਫਾਹਾ ਲਾ ਲਿਆ। [caption id="attachment_388744" align="aligncenter" width="300"]Andhra man Commits Suicide himself fearing Corona virus ਕੋਰੋਨਾ ਵਾਇਰਸ ਦੇ ਡਰ 'ਚ ਇੱਕ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਡਾਕਟਰਾਂ ਨੇ ਦਿੱਤੀ ਸੀ ਇਹ ਸਲਾਹ[/caption] ਦੱਸ ਦੇਈਏ ਕਿ ਬਾਲਾਕ੍ਰਿਸ਼ਨ ਨੂੰ ਜਦੋਂ ਜ਼ੁਕਾਮ ਹੋਇਆ ਤਾਂ ਉਹ ਹਸਪਤਾਲ ਗਿਆ ਤੇ ਡਾਕਟਰਾਂ ਨੇ ਉਸ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ। ਉਹ ਇਲਾਜ ਲਈ ਤਿਰੂਪਤੀ ਦੇ ਰੂਈਆ ਹਸਪਤਾਲ ਵੀ ਗਿਆ। ਉਸ ਦੇ ਪੁੱਤਰ ਮਾਲਾਮੁਰਲੀ ਨੇ ਦੱਸਿਆ ਕਿ ਉਹ ਦਿਲ ਦੀ ਬੀਮਾਰੀ ਕਾਰਨ ਚੈਕਅੱਪ ਲਈ ਹਸਪਤਾਲ ਗਏ ਸਨ। ਡਾਕਟਰਾਂ ਨੇ ਉਸ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ। ਇਸ ਨੂੰ ਬਾਲਾਕ੍ਰਿਸ਼ਨ ਨੇ ਗ਼ਲਤ ਸਮਝ ਲਿਆ ਤੇ ਉਸ ਨੇ ਸੋਚਿਆ ਕਿ ਉਸ ਨੂੰ ਡਾਕਟਰ ਨੇ ਇਸੇ ਲਈ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ ਕਿਉਂਕਿ ਉਸ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ। -PTCNews


Top News view more...

Latest News view more...