Fri, Apr 19, 2024
Whatsapp

ਆਂਧਰਾ ਪ੍ਰਦੇਸ਼ 'ਚ ਆਕਸੀਜਨ ਦੀ ਸਪਲਾਈ ਰੁਕਣ ਨਾਲ 11 ਕੋਰੋਨਾ ਮਰੀਜ਼ਾਂ ਦੀ ਹੋਈ ਮੌਤ

Written by  Shanker Badra -- May 11th 2021 09:31 AM
ਆਂਧਰਾ ਪ੍ਰਦੇਸ਼ 'ਚ ਆਕਸੀਜਨ ਦੀ ਸਪਲਾਈ ਰੁਕਣ ਨਾਲ 11 ਕੋਰੋਨਾ ਮਰੀਜ਼ਾਂ ਦੀ ਹੋਈ ਮੌਤ

ਆਂਧਰਾ ਪ੍ਰਦੇਸ਼ 'ਚ ਆਕਸੀਜਨ ਦੀ ਸਪਲਾਈ ਰੁਕਣ ਨਾਲ 11 ਕੋਰੋਨਾ ਮਰੀਜ਼ਾਂ ਦੀ ਹੋਈ ਮੌਤ

ਤਿਰੂਪਤੀ :ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿੱਚ ਸਰਕਾਰੀ ਰੁਈਆ ਹਸਪਤਾਲ ਵਿਖੇ ਸੋਮਵਾਰ ਦੇਰ ਰਾਤ ਆਕਸੀਜਨ ਦੀ ਕਮੀ ਨਾਲ ਘੱਟੋ -ਘੱਟ 11 ਕੋਵਿਡ -19 ਮਰੀਜ਼ਾਂ ਦੀ ਮੌਤ ਹੋ ਗਈ ਹੈ। ਚਿਤੁਰ ਦੇ ਜ਼ਿਲ੍ਹਾ ਕਲੈਕਟਰ ਐਮ ਹਰਿ ਨਾਰਾਇਣਨ ਨੇ ਇਹ ਜਾਣਕਾਰੀ ਦਿੱਤੀ ਹੈ। [caption id="attachment_496335" align="aligncenter" width="300"]Andhra Pradesh: 11 covid Patients Died In Ruia Govt Hospital Tirupati due to oxygen supply ਆਂਧਰਾ ਪ੍ਰਦੇਸ਼ 'ਚ ਆਕਸੀਜਨ ਦੀ ਸਪਲਾਈ ਰੁਕਣ ਨਾਲ 11 ਕੋਰੋਨਾ ਮਰੀਜ਼ਾਂ ਦੀ ਹੋਈ ਮੌਤ[/caption] ਪੜ੍ਹੋ ਹੋਰ ਖ਼ਬਰਾਂ : ਮਸ਼ਹੂਰ ਪਾਕਿਸਤਾਨੀ ਪੰਜਾਬੀ ਲੋਕ ਗਾਇਕ ਆਰਿਫ ਲੋਹਾਰ ਦੇ ਦੇਹਾਂਤ ਨੂੰ ਲੈ ਕੇ ਖ਼ਬਰ ਵਾਇਰਲ ਉਨ੍ਹਾਂ ਕਿਹਾ ਕਿ ਆਕਸੀਜਨ ਸਿਲੰਡਰ ਨੂੰ ਮੁੜ ਲੋਡ ਕਰਨ 'ਚ ਪੰਜ ਮਿੰਟ ਲੱਗ ਗਏ, ਜਿਸ ਕਾਰਨ ਆਕਸੀਜਨ ਸਪਲਾਈ ਨਾ ਹੋਣ ਕਾਰਨ 11 ਮਰੀਜ਼ਾਂ ਦੀ ਮੌਤ ਹੋ ਗਈ। ਹਰੀ ਨਰਾਇਣਨ ਨੇ ਕਿਹਾ, "ਪੰਜ ਮਿੰਟਾਂ ਦੇ ਅੰਦਰ ਆਕਸੀਜਨ ਦੀ ਸਪਲਾਈ ਬਹਾਲ ਹੋ ਗਈ ਸੀ ਅਤੇ ਹੁਣ ਸਭ ਕੁਝ ਆਮ ਵਾਂਗ ਹੋ ਗਿਆ ਹੈ। [caption id="attachment_496336" align="aligncenter" width="300"]Andhra Pradesh: 11 covid Patients Died In Ruia Govt Hospital Tirupati due to oxygen supply ਆਂਧਰਾ ਪ੍ਰਦੇਸ਼ 'ਚ ਆਕਸੀਜਨ ਦੀ ਸਪਲਾਈ ਰੁਕਣ ਨਾਲ 11 ਕੋਰੋਨਾ ਮਰੀਜ਼ਾਂ ਦੀ ਹੋਈ ਮੌਤ[/caption] ਉਨ੍ਹਾਂ ਮੁਤਾਬਕ ਸਾਰੇ ਮਰੀਜ਼ ਆਈਸੀਯੂ ਵਾਰਡ ਵਿੱਚ ਭਰਤੀ ਸਨ। ਉਨ੍ਹਾਂ ਨੇ ਦੱਸਿਆ ਕਿ ਆਕਸੀਜਨ ਖਤਮ ਹੋਣ 'ਤੇ ਸਿਲੰਡਰ ਦੁਬਾਰਾ ਭਰਨ ਵਿੱਚ ਪੰਜ ਮਿੰਟ ਦੀ ਦੇਰੀ ਹੋ ਗਈ ਸੀ। ਸਿਲੰਡਰ ਦਾ ਦਬਾਅ ਘੱਟ ਹੋਣ ਕਾਰਨ ਮਰੀਜ਼ਾਂ ਨੂੰ ਲੋੜੀਂਦੀ ਆਕਸੀਜਨ ਨਹੀਂ ਮਿਲਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। [caption id="attachment_496337" align="aligncenter" width="300"]Andhra Pradesh: 11 covid Patients Died In Ruia Govt Hospital Tirupati due to oxygen supply ਆਂਧਰਾ ਪ੍ਰਦੇਸ਼ 'ਚ ਆਕਸੀਜਨ ਦੀ ਸਪਲਾਈ ਰੁਕਣ ਨਾਲ 11 ਕੋਰੋਨਾ ਮਰੀਜ਼ਾਂ ਦੀ ਹੋਈ ਮੌਤ[/caption] ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਡਿਊਟੀ 'ਚ ਰੁੱਝੇ ASI ਨੇ ਟਾਲਿਆ ਧੀ ਦਾ ਵਿਆਹ , ਹੁਣ ਤੱਕ 1100 ਲਾਸ਼ਾਂ ਦਾ ਕੀਤਾ ਸਸਕਾਰ     ਦੱਸ ਦੇਈਏ ਕਿ ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈਡੀ ਨੇ ਇਸ ਘਟਨਾ 'ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਜ਼ਿਲ੍ਹਾ ਕੁਲੈਕਟਰ ਨਾਲ ਗੱਲ ਕੀਤੀ ਅਤੇ ਹਦਾਇਤ ਕੀਤੀ ਕਿ ਇਸ ਘਟਨਾ ਦੀ ਵਿਸਥਾਰਤ ਜਾਂਚ ਹੋਣੀ ਚਾਹੀਦੀ ਹੈ। ਜਗਨ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ। -PTCNews


Top News view more...

Latest News view more...